1. Home
  2. ਖਬਰਾਂ

AMUL ਤੋਂ ਬਾਅਦ VERKA ਨੇ ਵਧਾਏ ਦੁੱਧ ਦੇ ਭਾਅ, ਜਾਣੋ ਨਵੀਆਂ ਕੀਮਤਾਂ

AMUL ਤੋਂ ਬਾਅਦ ਹੁਣ VERKA ਨੇ ਵੀ ਦੁੱਧ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਵੇਰਕਾ ਨੇ ਇੱਕ liter full cream ਦੀ ਕੀਮਤ ਵਿੱਚ 6 ਰੁਪਏ ਦਾ ਵਾਧਾ ਕੀਤਾ ਹੈ। ਮਤਲਬ ਹੁਣ ਇੱਕ ਲੀਟਰ ਫੁੱਲ ਕਰੀਮ ਦੁੱਧ 60 ਰੁਪਏ ਦੀ ਬਜਾਏ 66 ਰੁਪਏ ਵਿੱਚ ਮਿਲੇਗਾ।

Gurpreet Kaur Virk
Gurpreet Kaur Virk
ਅਮੂਲ ਤੋਂ ਬਾਅਦ ਵੇਰਕਾ ਵੱਲੋਂ ਵੱਡਾ ਝਟਕਾ

ਅਮੂਲ ਤੋਂ ਬਾਅਦ ਵੇਰਕਾ ਵੱਲੋਂ ਵੱਡਾ ਝਟਕਾ

Verka Milk Price Hike: ਅਮੂਲ (AMUL) ਤੋਂ ਬਾਅਦ ਹੁਣ ਵੇਰਕਾ (VERKA) ਨੇ ਵੀ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਵੇਰਕਾ (VERKA) ਨੇ ਇੱਕ ਲੀਟਰ ਫੁੱਲ ਕਰੀਮ ਦੁੱਧ ਦੀ ਕੀਮਤ ਵਿੱਚ 6 ਰੁਪਏ ਦਾ ਵਾਧਾ ਕੀਤਾ ਹੈ। ਮਤਲਬ ਹੁਣ ਇੱਕ ਲੀਟਰ ਫੁੱਲ ਕਰੀਮ ਦੁੱਧ (1 liter full cream milk) 60 ਰੁਪਏ ਦੀ ਬਜਾਏ 66 ਰੁਪਏ ਵਿੱਚ ਮਿਲੇਗਾ।

ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ 'ਤੇ ਵਾਧੂ ਬੋਝ ਪਾਉਣ ਦਾ ਕੰਮ ਕੀਤਾ ਗਿਆ ਹੈ। ਪਹਿਲਾਂ ਅਮੂਲ ਅਤੇ ਹੁਣ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦੇ ਐਲਾਨ ਨੇ ਲੋਕਾਂ ਦੀਆਂ ਜੇਬਾਂ ’ਤੇ ਵੱਡੀ ਸੱਟ ਮਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਵੇਰਕਾ ਨੇ ਦੁੱਧ ਦੀਆਂ ਕੀਮਤਾਂ 'ਚ ਵੱਡਾ ਫੇਰਬਦਲ ਕਰਦਿਆਂ ਇੱਕ ਲੀਟਰ ਫੁੱਲ ਕਰੀਮ ਦੁੱਧ, ਜੋ ਹੁਣ ਤੱਕ 60 ਰੁਪਏ ਵਿੱਚ ਮਿਲਦਾ ਸੀ, ਉਹ 66 ਰੁਪਏ ਕਰ ਦਿੱਤਾ ਹੈ। ਮਤਲਬ ਕੰਪਨੀ ਵੱਲੋਂ ਇਕ ਲੀਟਰ ਦੁੱਧ 'ਤੇ 6 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਨਵੀਆਂ ਕੀਮਤਾਂ ਅੱਜ ਯਾਨੀ 4 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਇਸ ਸਬੰਧੀ ਸ਼ੁਕਰਵਾਰ ਨੂੰ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਵੇਰਕਾ (VERKA) ਹਰਿਆਣਾ ਅਤੇ ਪੰਜਾਬ 'ਚ ਦੁੱਧ ਦਾ ਮਸ਼ਹੂਰ ਬ੍ਰਾਂਡ ਹੈ।

ਵੇਰਕਾ ਦੁੱਧ ਦੀ ਕੀਮਤ ਦੀ ਨਵੀਂ ਸੂਚੀ

● ਪਹਿਲਾਂ 57 ਰੁਪਏ ਪ੍ਰਤੀ ਲਿਟਰ ਮਿਲਣ ਵਾਲਾ ਸਟੈਂਡਰਡ ਦੁੱਧ ਹੁਣ 60 ਰੁਪਏ ਮਿਲੇਗਾ।

● ਦੁੱਧ ਦਾ ਅੱਧਾ ਲੀਟਰ ਦਾ ਪੈਕੇਟ ਪਹਿਲਾਂ 29 ਰੁਪਏ ਵਿੱਚ ਮਿਲਦਾ ਸੀ, ਹੁਣ ਇਹ 30 ਰੁਪਏ ਵਿੱਚ ਮਿਲੇਗਾ।

● ਡੇਢ ਲੀਟਰ ਦਾ ਪੈਕਟ 83 ਰੁਪਏ 'ਚ ਮਿਲਦਾ ਸੀ, ਹੁਣ 89 ਰੁਪਏ 'ਚ ਮਿਲੇਗਾ।

● ਫੁੱਲ ਕਰੀਮ ਦਾ 1.5 ਕਿਲੋ ਦਾ ਪੈਕੇਟ 93 ਤੋਂ 98 ਰੁਪਏ ਵਿੱਚ ਮਿਲੇਗਾ।

● 60 ਰੁਪਏ ਮਿਲਣ ਵਾਲਾ ਫੁੱਲ ਕਰੀਮ ਦੁੱਧ 66 ਰੁਪਏ ਮਿਲੇਗਾ।

● 51 ਰੁਪਏ ਮਿਲਣ ਵਾਲਾ ਟੋਨਡ ਦੁੱਧ ਹੁਣ 54 ਰੁਪਏ ਪ੍ਰਤੀ ਲਿਟਰ ਮਿਲੇਗਾ।

● ਗਾਂ ਦੇ ਦੁੱਧ ਦਾ ਅੱਧਾ ਲੀਟਰ ਪੈਕੇਟ 27 ਰੁਪਏ ਤੋਂ ਵਧਾ ਕੇ 28 ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Milk Price Hike: ਮੁੜ ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਵਾਧਾ

ਅਮੂਲ ਦੁੱਧ ਦੀ ਕੀਮਤ ਦੀ ਨਵੀਂ ਸੂਚੀ

ਸ. ਨੰ

ਉਤਪਾਦ

ਨਵੀਂ ਕੀਮਤ ਪ੍ਰਤੀ ਯੂਨਿਟ

1

ਅਮੁਲ ਤਾਜ਼ਾ 500 ਮਿ.ਲੀ

27

2

ਅਮਿਲ ਤਾਜ਼ਾ 1 ਲਿਟਰ

54

3

ਅਮੁਲ ਤਾਜ਼ਾ 2 ਲਿਟਰ

108

4

ਅਮੁਲ ਤਾਜ਼ਾ 6 ਲਿਟਰ

324

5

ਅਮੁਲ ਤਾਜ਼ਾ 180 ਮਿ.ਲੀ

10

6

ਅਮੂਲ ਗੋਲਡ 500 ਮਿ.ਲੀ

33

7

ਅਮੂਲ ਗੋਲਡ 1 ਲਿਟਰ

66

8

ਅਮੂਲ ਗੋਲਡ 6 ਲੀਟਰ

396

9

ਅਮੂਲ ਗਾਂ ਦਾ ਦੁੱਧ 500 ਮਿ.ਲੀ

28

10

ਅਮੂਲ ਗਾਂ ਦਾ ਦੁੱਧ 1 ਲੀਟਰ

56

11

ਅਮੂਲ A2 ਮੱਝ ਦਾ ਦੁੱਧ 500 ਮਿ.ਲੀ

35

12

ਅਮੂਲ A2 ਮੱਝ ਦਾ ਦੁੱਧ 1 ਲਿਟਰ

70

13

ਅਮੂਲ A2 ਮੱਝ ਦਾ ਦੁੱਧ 6 ਲਿਟਰ

420

ਅਮੂਲ ਨੇ ਅਕਤੂਬਰ 2022 'ਚ ਵਧਾਈਆਂ ਸਨ ਕੀਮਤਾਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ। ਉਦੋਂ ਕੰਪਨੀ ਨੇ ਕੀਮਤ ਵਧਾਉਣ ਦਾ ਕਾਰਨ ਦੁੱਧ ਦੀ ਸੰਚਾਲਨ ਅਤੇ ਉਤਪਾਦਨ ਦੀ ਕੁੱਲ ਲਾਗਤ ਵਿੱਚ ਵਾਧਾ ਦੱਸਿਆ ਗਿਆ ਸੀ। ਜਿਸ ਤੋਂ ਬਾਅਦ ਮਦਰ ਡੇਅਰੀ ਨੇ ਦਸੰਬਰ 2022 ਵਿੱਚ ਦਿੱਲੀ-ਐਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ।

Summary in English: After AMUL, VERKA increased milk prices, know the new prices

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters