ਭਾਰਤ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਐਗਰੀ-ਕਾਰਨੀਵਲ 2022 (Agri-Carnival 2022) ਦੀ ਸ਼ੁਰੁਆਤ ਕੱਲ੍ਹ ਯਾਨੀ 14 ਅਕਤੂਬਰ ਹੋਣ ਜਾ ਰਹੀ ਹੈ। ਜਿਸ ਨੂੰ ਲਾਈਵ ਸਮਾਗਮਾਂ ਰਾਹੀਂ ਦਰਸ਼ਾਉਂਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਚਰਨਦਾਸ ਮਹੰਤ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਖੇਤੀਬਾੜੀ ਮੰਤਰੀ ਰਵਿੰਦਰ ਚੌਬੇ ਰਾਹੀਂ ਕੀਤੀ ਜਾਏਗੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਦਰਾ ਗਾਂਧੀ ਖੇਤੀਬਾੜੀ ਯੂਨੀਵਰਸਿਟੀ (IGKV) ਰਾਏਪੁਰ, ਛੱਤੀਸਗੜ੍ਹ ਅਤੇ ਭਾਰਤ `ਚ 20 ਜਨਵਰੀ 1987 ਨੂੰ ਸਥਾਪਿਤ ਕੀਤੀ ਗਈ ਸੀ ਜੋ ਕਿ ਭਾਰਤ ਦੀਆਂ ਪ੍ਰਸਿੱਧ ਸੂਬਾ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸ ਯੂਨੀਵਰਸਿਟੀ ਨੂੰ ਛੱਤੀਸਗੜ੍ਹ ਸੂਬੇ ਦੇ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਕੇਂਦਰਿਤ ਖੇਤੀਬਾੜੀ ਅਤੇ ਸਬੰਧਤ ਵਿਸ਼ਿਆਂ, ਖੋਜ ਅਤੇ ਵਿਸਤਾਰ ਦੀਆਂ ਗਤੀਵਿਧੀਆਂ `ਚ ਉੱਚ ਸਿੱਖਿਆ ਪ੍ਰਦਾਨ ਕਰਨ ਦਾ ਅਧਿਕਾਰ ਵੀ ਹੈ।
14 ਅਕਤੂਬਰ ਨੂੰ ਹੋਣ ਵਾਲੇ ਸਮਾਗਮ ਨੂੰ ਇੰਦਰਾ ਗਾਂਧੀ ਐਗਰੀਕਲਚਰਲ ਯੂਨੀਵਰਸਿਟੀ (Indira Gandhi Agricultural University) ਰਾਏਪੁਰ ਦੁਆਰਾ ਆਯੋਜਿਤ ਕੀਤਾ ਜਾਏਗਾ। ਇਹ 5 ਦਿਨਾਂ ਦਾ ਸਮਾਗਮ ਅੰਤਰਰਾਸ਼ਟਰੀ ਵਰਕਸ਼ਾਪ ਸਮੇਤ 9 ਸਮਾਗਮਾਂ ਦੀ ਮੇਜ਼ਬਾਨੀ ਕਰੇਗਾ। ਇਸ ਸਮਾਗਮ `ਚ ਨਰੇਸ ਸਮਰੱਥਾ ਨਿਰਮਾਣ ਪ੍ਰੋਗਰਾਮ (nares capacity building events), ਸੰਪੂਰਨ ਅਤੇ ਸੱਦੇ ਭਾਸ਼ਣ (plenary & invited lectures), ਹਿੱਸੇਦਾਰ ਆਪਸੀ ਤਾਲਮੇਲ (stakeholder interaction), ਪ੍ਰਯੋਗਾਤਮਕ ਖੇਤਰ ਦੇ ਦੌਰੇ (experimental field visits), ਪੋਸਟਰ ਸੈਸ਼ਨ (poster sessions), ਪ੍ਰਦਰਸ਼ਨੀ ਅਤੇ ਉਤਪਾਦ ਡਿਸਪਲੇਅ (exhibition and product display), ਫਾਰਮ ਦੌਰੇ (visits to farms), ਦੁਵੱਲੇ ਪ੍ਰੋਜੈਕਟਾਂ ਦੀ ਚਰਚਾ (discussions of bilateral projects), ਦੱਖਣ-ਦੱਖਣੀ ਸਹਿਯੋਗ (south-south collaborations), ਸੀਜੀ ਕ੍ਰਿਸ਼ੀ-ਫੈਸਟ (CG agri-fest) ਆਦਿ ਸ਼ਾਮਲ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਗਰੀ-ਕਾਰਨੀਵਲ (Agri-Carnival) ਨੂੰ ਛੱਤੀਸਗੜ੍ਹ ਖੇਤੀਬਾੜੀ ਵਿਭਾਗ, ਛੱਤੀਸਗੜ੍ਹ ਬਾਇਓਟੈਕ ਪ੍ਰਮੋਸ਼ਨ ਸੁਸਾਇਟੀ (Chhattisgarh Biotech Promotion Society), ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (International Rice Research Institute), ਮਨੀਲਾ, ਨਾਬਾਰਡ ਅਤੇ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਐਕਸਪੋਰਟ ਡਿਵੈਲਪਮੈਂਟ ਅਥਾਰਟੀ (Agriculture and Processed Food Export Development Authority) ਦੁਆਰਾ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਪ੍ਰਬੰਧਨ ਦਾ ਮੁੱਦਾ ਭੱਖਿਆ, ਸੂਬਾ ਤੇ ਕੇਂਦਰ ਸਰਕਾਰ ਆਹਮੋ-ਸਾਹਮਣੇ
ਮੁੱਖ ਮੰਤਰੀ ਭੁਪੇਸ਼ ਬਘੇਲ 16 ਅਕਤੂਬਰ ਨੂੰ ਕਿਸਾਨ ਸੰਮੇਲਨ ਨੂੰ ਸੰਬੋਧਿਤ ਕਰਨ ਦੇ ਪ੍ਰੋਗਰਾਮ `ਚ ਸ਼ਾਮਲ ਹੋਣਗੇ। ਜਦੋਂਕਿ ਸਮਾਪਤੀ ਸਮਾਰੋਹ `ਚ ਰਾਜਪਾਲ ਅਨੁਸੂਈਆ ਉਈਕੇ ਮੁੱਖ ਮਹਿਮਾਨ ਹੋਣਗੇ।
ਇਹ ਪਲੇਟਫਾਰਮ ਕਿਸਾਨਾਂ, ਵਿਦਿਆਰਥੀਆਂ, ਖੋਜਕਾਰਾਂ, ਵਪਾਰੀਆਂ ਅਤੇ ਖੇਤੀ-ਨਿਰਯਾਤਕਾਂ ਨੂੰ ਇੱਕ ਥਾਂ 'ਤੇ ਇਕੱਠੇ ਕਰੇਗਾ। ਜਿਸ ਨਾਲ ਛੱਤੀਸਗੜ੍ਹ ਦੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਹੱਲ ਕਰਨ ਲਈ ਖੇਤਰੀ ਮੁੱਦਿਆਂ ਅਤੇ ਵਿਚਾਰਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਰਨੀਵਲ ਦੌਰਾਨ ਨਵੀਨਤਾਵਾਂ 'ਤੇ ਵਰਕਸ਼ਾਪਾਂ ਅਤੇ ਛੋਟੇ ਜੰਗਲੀ ਉਤਪਾਦਾਂ ਦੇ ਨਿਰਯਾਤ ਅਤੇ ਪ੍ਰੋਸੈਸਿੰਗ 'ਤੇ ਇੱਕ ਸੈਮੀਨਾਰ ਵੀ ਹੋਵੇਗਾ। ਹੁਣ ਗੱਲ ਕਰਦੇ ਹਾਂ ਇਨ੍ਹਾਂ ਸਮਾਗਮ `ਚ ਹੋਣ ਵਾਲੇ ਇਵੈਂਟ ਬਾਰੇ...
ਕ੍ਰਿਸ਼ੀ-ਕਾਰਨੀਵਲ 2022 ਲਈ ਏਜੰਡਾ: 5 ਦਿਨਾਂ ਦਾ ਸਮਾਗਮ ਇਨ੍ਹਾਂ 9 ਇਵੈਂਟ ਦੀ ਮੇਜ਼ਬਾਨੀ ਕਰੇਗਾ। ਜੋ ਕਿ ਇਸ ਤਰ੍ਹਾਂ ਹਨ:
● ਇਵੈਂਟ-1: ਖੇਤੀਬਾੜੀ ਫਾਰਮਾਂ ਅਤੇ ਉਤਪਾਦਾਂ ਦਾ ਦੌਰਾ "A deeper dive into future"
● ਇਵੈਂਟ-2: ਬ੍ਰੀਡਿੰਗ ਪ੍ਰੋਗਰਾਮ ਦਾ ਆਧੁਨਿਕੀਕਰਨ "Partnership-Driven Research"
● ਇਵੈਂਟ - 3: ਖਰੀਦਦਾਰ-ਵਿਕਰੇਤਾ ਇੰਟਰਐਕਸ਼ਨ ਮੀਟ "A platform to explore the unexpected"
● ਇਵੈਂਟ-4: ਜ਼ਿਲਵਰਨ ਜੁਬੇਲੀਅਮ "WISE 2022- Workshop"
● ਈਵੈਂਟ-5: ਪ੍ਰਦਰਸ਼ਨੀ ਅਤੇ ਜਾਗਰੂਕਤਾ ਮੀਟਿੰਗ "Interactive session"
● ਈਵੈਂਟ-6: ਵਰਕਸ਼ਾਪ ਕਮ ਐਸਹਿਬਿਸ਼ਨ "For increasing livelihood of rural farmers"
● ਈਵੈਂਟ-7: ਜਾਗਰੂਕਤਾ ਮੀਟਿੰਗ ਐਨ.ਏ.ਬੀ.ਐਲ
● ਈਵੈਂਟ-8: ਖੇਤੀਬਾੜੀ ਪ੍ਰਦਰਸ਼ਨੀ 2022
● ਇਵੈਂਟ-9: ਫਾਰਮ ਟੈਕ ਏਸ਼ੀਆ 2022
Summary in English: Agri-Carnival 2022 will start on October 14