ਤੁਹਾਡੇ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਹੁਣ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਕਰੇਗੀ ਪੂਰਾ। ਏਮਜ਼ ਵੱਲੋਂ 40 ਅਹੁਦਿਆਂ `ਤੇ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਏਗੀ।
AIIMS Recruitment 2022: ਤੁਹਾਨੂੰ ਦੱਸ ਦੇਈਏ ਕਿ ਏਮਜ਼ ਯਾਨੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (All India Institute of Medical Sciences) ਵੱਲੋਂ ਇਸ ਸਰਕਾਰੀ ਨੌਕਰੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ `ਚ ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਜਲਦੀ ਹੀ ਅਪਲਾਈ ਕਰਨ।
ਆਖਰੀ ਮਿਤੀ:
ਇਨ੍ਹਾਂ ਅਰਜ਼ੀਆਂ ਨੂੰ ਭਰਨ ਲਈ ਆਖਰੀ ਮਿਤੀ 25 ਸਤੰਬਰ 2022 ਰੱਖੀ ਗਈ ਹੈ। ਇਨ੍ਹਾਂ ਅਹੁਦਿਆਂ `ਚ ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਜਲਦੀ ਹੀ ਇਸ ਨੌਕਰੀ ਲਈ ਆਪਣਾ ਨਾਮ ਦਰਜ਼ ਕਰਾ ਲੈਣ।
ਯੋਗਤਾ:
ਏਮਜ਼ `ਚ ਇਹਨਾਂ ਅਹੁਦਿਆਂ `ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ MD, MS, DNB ਡਿਗਰੀ ਹੋਣੀ ਚਾਹੀਦੀ ਹੈ। ਏਮਜ਼ ਦੀ ਭਰਤੀ ਅਸਾਮ ਸੂਬੇ ਵੱਲੋਂ ਕੀਤੀ ਜਾਵੇਗੀ।
ਉਮਰ ਸੀਮਾ:
ਸਥਿਓਂ ਜੇਕਰ ਤੁਹਾਡੀ ਉਮਰ 18-45 ਸਾਲ ਦੇ ਵਿੱਚਕਾਰ ਹੈ ਤਾਂ ਤੁਸੀਂ ਇਸ ਭਰਤੀ ਲਈ ਯੋਗ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਨੁਸੂਚਿਤ ਜਤੀਆ ਦੇ ਉਮੀਦਵਾਰਾਂ ਨੂੰ ਉਮਰ ਸੀਮਾ `ਚ ਛੋਟ ਦਿੱਤੀ ਜਾਵੇਗੀ।
ਕੁੱਲ ਅਸਾਮੀਆਂ:
ਏਮਜ਼ (AIIMS) ਵਿੱਚ ਸੀਨੀਅਰ ਰੈਜ਼ੀਡੈਂਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਸ `ਚ ਕੁੱਲ 40 ਖਾਲੀ ਅਸਾਮੀਆਂ `ਤੇ ਭਰਤੀ ਕੀਤੀ ਜਾਏਗੀ।
ਅਰਜ਼ੀ ਕਿਵੇਂ ਦੇਣੀ ਹੈ?
● ਇਨ੍ਹਾਂ ਅਹੁਦਿਆਂ `ਤੇ ਆਪਣਾ ਰਜਿਸਟਰੇਸ਼ਨ ਕਰਾਉਣ ਲਈ ਉਮੀਦਵਾਰਾਂ ਨੂੰ ਅਸਾਮ ਏਮਜ਼ ਦੀ ਅਧਿਕਾਰਤ ਵੈੱਬਸਾਈਟ `ਤੇ ਜਾਣਾ ਹੋਏਗਾ।
● ਜਿੱਥੋਂ ਤੁਸੀਂ ਆਪਣੇ ਫਾਰਮ ਨੂੰ ਡਾਊਨਲੋਡ ਕਰੋਗੇ।
● ਇਸ ਫਾਰਮ `ਚ ਆਪਣੀ ਪੂਰੀ ਜਾਣਕਾਰੀ ਭਰੋ।
● ਅੰਤ ਚ ਫਾਈਨਲ ਸਬਮਿਟ ਕਰ ਦਵੋ।
●ਇਸ ਤੋਂ ਬਾਅਦ ਆਪਣੇ ਰਜਿਸਟਰੇਸ਼ਨ ਫਾਰਮ ਨੂੰ ਕਾਰਜਕਾਰੀ ਨਿਰਦੇਸ਼ਕ, ਏਮਜ਼, ਕਾਮਰੂਪ, ਅਸਮ- 781101 ਪਤੇ 'ਤੇ ਭੇਜ ਦਵੋ।
ਇਹ ਵੀ ਪੜ੍ਹੋ : UPSC Recruitment: ਜੀਓ ਸਾਇੰਟਿਸਟ ਦੀਆਂ 285 ਅਸਾਮੀਆਂ `ਤੇ ਭਰਤੀਆਂ, ਜਾਣੋ ਆਖਰੀ ਮਿਤੀ
ਉਮੀਦਵਾਰਾਂ ਦੀ ਚੋਣ:
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਦੋ ਪ੍ਰੀਖਿਆਵਾਂ ਰਾਹੀਂ ਕੀਤੀ ਜਾਵੇਗੀ। ਪਹਿਲੀ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਤੇ ਦੂਜੀ ਇੰਟਰਵਿਊ ਰਾਹੀਂ ਇਸ ਕਾਰਜ਼ ਨੂੰ ਪੂਰਾ ਕੀਤਾ ਜਾਵੇਗਾ।
ਤਨਖਾਹ:
ਏਮਜ਼ (AIIMS) ਦੇ ਉਮੀਦਵਾਰਾਂ ਲਈ ਖੁਸ਼ਕਾਬਰੀ ਹੈ। ਜੀ ਹਾਂ, ਏਮਜ਼ `ਚ ਸੀਨੀਅਰ ਰੈਜ਼ੀਡੈਂਟ ਦੀਆਂ ਅਸਾਮੀਆਂ ਲਈ ਹਰ ਮਹੀਨੇ 67,700 ਤਨਖਾਹ ਦਿੱਤੀ ਜਾਏਗੀ।
Summary in English: AIIMS announced to pay more than 67 thousansds to eligible candidates