ਸਰਕਾਰੀ ਨੌਕਰੀ ਪਾਉਣ ਲਈ ਅੱਜ ਦੇ ਨੌਜਵਾਨ ਬਹੁਤ ਮਿਹਨਤ ਕਰਦੇ ਹਨ, ਕਿਉਂਕਿ ਸਰਕਾਰੀ ਨੌਕਰੀ ਹਰ ਕਿਸੇ ਦੀ ਪਹਿਲੀ ਪਸੰਦ ਹੁੰਦੀ ਹੈ। ਲੋਕਾਂ ਦੇ ਸਰਕਾਰੀ ਨੌਕਰੀ ਦੀ ਚਾਹ ਦੇ ਮੱਦੇਨਜ਼ਰ ਕਈ ਸਰਕਾਰੀ ਵਿਭਾਗ ਸਮੇਂ ਸਿਰ ਅਸਾਮੀਆਂ ਕੱਢਦੀ ਰਹਿੰਦੀ ਹੈ। ਇਸੇ ਲੜੀ `ਚ ਅੱਜ ਅਸੀਂ ਇਸ ਲੇਖ ਰਾਹੀਂ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕੱਢੀ ਗਈਆਂ ਅਸਾਮੀਆਂ ਦੀ ਜਾਣਕਾਰੀ ਲੈ ਕੇ ਆਏ ਹਾਂ।
ਏਅਰਪੋਰਟ ਅਥਾਰਟੀ ਆਫ ਇੰਡੀਆ (AII) ਨੇ ਵੱਖ-ਵੱਖ ਵਿਭਾਗਾਂ `ਚ ਅਪ੍ਰੈਂਟਿਸ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਅਜਿਹੇ 'ਚ ਨੌਜਵਾਨਾਂ ਲਈ ਇਹ ਬਹੁਤ ਵਧੀਆ ਮੌਕਾ ਹੈ। ਲੇਖ `ਚ ਦੱਸੀ ਗਈ ਜਾਣਕਾਰੀ ਰਾਹੀਂ ਤੁਸੀਂ ਆਸਾਨੀ ਨਾਲ ਇਸ ਨੌਕਰੀ ਨੂੰ ਪਾਉਣ ਲਈ ਅਪਲਾਈ ਕਰ ਸਕਦੇ ਹੋ।
ਅਸਾਮੀਆਂ ਦਾ ਵੇਰਵਾ:
● ਸਿਵਲ ਗ੍ਰੈਜੂਏਟ: 04
● ਸਿਵਲ ਡਿਪਲੋਮਾ: 24
● ਇਲੈਕਟ੍ਰੀਕਲ ਗ੍ਰੈਜੂਏਟ: 02
● ਇਲੈਕਟ੍ਰੀਕਲ ਡਿਪਲੋਮਾ: 16
● ਇਲੈਕਟ੍ਰਾਨਿਕ ਗ੍ਰੈਜੂਏਟ: 13
● ਇਲੈਕਟ੍ਰਾਨਿਕ ਡਿਪਲੋਮਾ: 34
● ਕੰਪਿਊਟਰ ਸਾਇੰਸ ਗ੍ਰੈਜੂਏਟ: 03
● ਕੰਪਿਊਟਰ ਸਾਇੰਸ ਡਿਪਲੋਮਾ: 11
● ਏਰੋਨਾਟਿਕਸ/ਏਰੋਸਪੇਸ/ਏਅਰਕ੍ਰਾਫਟ ਮੇਨਟੇਨੈਂਸ: 12
● ਆਰਕੀਟੈਕਚਰ ਗ੍ਰੈਜੂਏਟ: 01
● ਆਰਕੀਟੈਕਚਰ ਡਿਪਲੋਮਾ: 06
● ਆਈ.ਟੀ.ਆਈ. ਵਪਾਰ: 44
● ਅਹੁਦਿਆਂ ਦੀ ਕੁੱਲ ਸੰਖਿਆ: 175
ਵਿੱਦਿਅਕ ਯੋਗਤਾ:
ਇਨ੍ਹਾਂ ਅਸਾਮੀਆਂ `ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤਕਨੀਕੀ ਡਿਗਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : PPSC Recruitment: ਪੰਜਾਬ `ਚ ਨਿਕਲੀਆਂ ਭਰਤੀਆਂ, 47 ਹਜ਼ਾਰ ਤੋਂ ਵੱਧ ਤਨਖ਼ਾਹ
ਤਨਖ਼ਾਹ:
ਇਨ੍ਹਾਂ ਅਹੁਦਿਆਂ `ਤੇ ਚੁਣੇ ਗਏ ਉਮੀਦਵਾਰਾਂ ਨੂੰ 15,000 ਰੁਪਏ ਤੱਕ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।
ਉਮਰ ਸੀਮਾ:
ਇਸ ਨੌਕਰੀ ਲਈ ਉਮੀਦਵਾਰਾਂ ਦੀ ਉਮਰ 26 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ:
● ਪ੍ਰੀਖਿਆ
● ਇੰਟਰਵਿਊ
● ਮੈਡੀਕਲ ਟੈਸਟ, ਇਸ ਲਈ ਮੈਡੀਕਲ ਫਿਟਨੈਸ ਸਰਟੀਫਿਕੇਟ ਹੋਣਾ ਲਾਜ਼ਮੀ ਹੈ।
ਆਖਰੀ ਮਿਤੀ:
ਨੌਕਰੀ `ਤੇ ਅਪਲਾਈ ਕਰਨ ਲਈ ਆਖਰੀ ਮਿਤੀ 7 ਨਵੰਬਰ 2022 ਨਿਸ਼ਚਿਤ ਕੀਤੀ ਗਈ ਹੈ।
ਅਰਜ਼ੀ ਕਿਵੇਂ ਦੇਣੀ ਹੈ?
ਇਛੁੱਕ ਤੇ ਯੋਗ ਉਮੀਦਵਾਰ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ www.aai.aero 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
Summary in English: Airport Authority invites applications for the recruitment of youth, know the last date