ਹੁਣ ਤੱਕ ਫਰਜ਼ੀ ਫੋਨ ਕਾਲਾਂ, ਓਟੀਪੀ ਆਦਿ ਰਾਹੀਂ ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ, ਪਰ ਹੁਣ ਫਰਜ਼ੀ ਬੈਂਕ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਤੇ ਤੁਹਾਡਾ ਖਾਤਾ ਵੀ ਇਸ ਫਰਜ਼ੀ ਬੈਂਕ ਵਿੱਚ ਤਾਂ ਨਹੀਂ ?
ਗਾਹਕਾਂ ਲਈ ਹਜ਼ਾਰਾਂ ਖਾਤੇ, ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਵਿਵਸਥਾ, ਲੋਨ ਦੀ ਸਹੂਲਤ... ਇਹ ਸਾਰਾ ਆਡੰਬਰ ਫੈਲਾਇਆ ਗਿਆ ਹੈ ਇੱਕ ਫਰਜ਼ੀ ਬੈਂਕ ਵੱਲੋਂ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹ ਰਹੇ ਹੋ। ਇੱਕ ਫਰਜ਼ੀ ਬੈਂਕ ਜੋ ਅਸਲੀ ਬੈਂਕਾਂ ਵਰਗੀਆਂ ਸਹੂਲਤਾਂ ਦੇਣ ਦਾ ਦਾਅਵਾ ਕਰਕੇ ਲੰਬੇ ਸਮੇਂ ਤੋਂ ਭੋਲੇ-ਭਾਲੇ ਗਾਹਕਾਂ ਨਾਲ ਠੱਗੀ ਮਾਰ ਰਿਹਾ ਸੀ। ਪਰ ਹੁਣ ਇਸ ਬੈਂਕ ਦੀ ਪੋਲ ਖੋਲ ਹੋ ਗਈ ਹੈ। ਅਸੀਂ ਜਿਸ ਫਰਜ਼ੀ ਬੈਂਕ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਂ ਹੈ। "ਪੇਂਡੂ ਅਤੇ ਖੇਤੀਬਾੜੀ ਕਿਸਾਨ ਸਹਿਕਾਰੀ ਬੈਂਕ" (Rural and Agricultural Farmer’s Cooperative Bank)”।
ਫਰਜ਼ੀ ਬੈਂਕ (Fake Bank) ਦਾ ਇਹ ਹੈਰਾਨ ਕਰਨ ਵਾਲਾ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 44 ਸਾਲਾ ਮਹਾਠੱਗ ਨੇ ਧੋਖਾਧੜੀ (Fraud) ਕਰਨ ਲਈ ਪੂਰਾ ਬੈਂਕ ਹੀ ਬਣਾ ਲਿਆ। ਹੁਣ ਤੱਕ ਅਸੀਂ ਫਰਜ਼ੀ ਫੋਨ ਕਾਲਾਂ (Calls), ਓਟੀਪੀ (OTP) ਆਦਿ ਰਾਹੀਂ ਧੋਖਾਧੜੀ ਦੀਆਂ ਘਟਨਾਵਾਂ ਸੁਣੀਆਂ ਸਨ, ਪਰ ਫਰਜ਼ੀ ਬੈਂਕ ਦਾ ਮਾਮਲਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ।
ਫਰਜ਼ੀ ਬੈਂਕ 'ਚ ਹਜ਼ਾਰਾਂ ਖਾਤੇ
ਤੁਹਾਨੂੰ ਦੱਸ ਦੇਈਏ ਕਿ ਫਰਜ਼ੀ ਬੈਂਕ “ਪੇਂਡੂ ਅਤੇ ਖੇਤੀਬਾੜੀ ਕਿਸਾਨ ਸਹਿਕਾਰੀ ਬੈਂਕ (Rural and Agricultural Farmer’s Cooperative Bank) ਦੇ ਪੂਰੇ ਤਾਮਿਲਨਾਡੂ ਸੂਬੇ (State of Tamil Nadu) ਵਿੱਚ ਲਗਭਗ 3000 ਖਾਤੇ (Bank Account) ਸਨ। ਕੇਂਦਰੀ ਅਪਰਾਧ ਸ਼ਾਖਾ (CCB) ਨੇ ਸੂਬੇ ਵਿੱਚ 9 ਥਾਵਾਂ ’ਤੇ ਛਾਪੇਮਾਰੀ ਕਰਕੇ ਫਰਜ਼ੀ ਬੈਂਕ ਦਾ ਪਰਦਾਫਾਸ਼ ਕੀਤਾ ਹੈ। ਰੂਰਲ ਐਂਡ ਐਗਰੀਕਲਚਰਲ ਫਾਰਮਰਜ਼ ਕੋ-ਆਪਰੇਟਿਵ ਬੈਂਕ (Rural and Agricultural Farmer’s Cooperative Bank) ਦੇ ਨਾਂ 'ਤੇ ਤਾਮਿਲਨਾਡੂ ਦੇ ਚੇਨਈ, ਇਰੋਡ, ਮਦੁਰਾਈ, ਕਾਲਾਕੁਰੀਚੀ, ਵ੍ਰਿਧਾਚਲਮ, ਪੇਰੰਬਲੂਰ, ਨਮਕਕਲ, ਸਲੇਮ ਅਤੇ ਤਿਰੂਵੰਨਾਮਲਾਈ 'ਚ ਫਰਜ਼ੀ ਬੈਂਕ ਚਲਾਏ ਜਾ ਰਹੇ ਸਨ। ਇਹ ਬੈਂਕ ਪਿਛਲੇ ਸਾਲ ਤੋਂ ਚੱਲ ਰਹੇ ਸਨ। ਜਿਕਰਯੋਗ ਹੈ ਕਿ ਖਾਤਾ ਖੋਲ੍ਹਣ ਦੇ ਨਾਂ 'ਤੇ ਗਾਹਕਾਂ ਤੋਂ 700 ਰੁਪਏ ਵਸੂਲੇ ਗਏ।
ਇਹ ਵੀ ਪੜ੍ਹੋ: ਦੇਸ਼ ਨੂੰ ਖਾਦ ਉਤਪਾਦਨ 'ਚ ਆਤਮ ਨਿਰਭਰ ਬਣਾਉਣ ਲਈ ਇੱਕ ਹੋਰ ਯੂਰੀਆ ਪਲਾਂਟ, ਪੀਐਮ ਮੋਦੀ ਕਰਨਗੇ ਉਦਘਾਟਨ
56 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ
ਰਿਪੋਰਟ ਮੁਤਾਬਕ ਸੈਂਟਰਲ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਥਾਊਜ਼ੈਂਡ ਲਾਈਟਸ ਦੇ ਚੰਦਰਬੋਸ ਨੂੰ ਗ੍ਰਿਫਤਾਰ ਕੀਤਾ ਹੈ। ਚੰਦਰਬੋਜ਼ 'ਤੇ ਤਾਮਿਲਨਾਡੂ 'ਚ 9 ਥਾਵਾਂ 'ਤੇ ਫਰਜ਼ੀ ਬੈਂਕ ਚਲਾਉਣ ਦਾ ਦੋਸ਼ ਹੈ। ਇਹ ਵਿਅਕਤੀ ਅੰਬਤੁਰ ਤੋਂ ਫਰਜ਼ੀ ਬੈਂਕ ਚਲਾ ਰਿਹਾ ਸੀ। ਗ੍ਰਿਫਤਾਰੀ ਦੌਰਾਨ ਕੇਂਦਰੀ ਅਪਰਾਧ ਸ਼ਾਖਾ ਦੇ ਬੈਂਕ ਫਰਾਡ ਇਨਵੈਸਟੀਗੇਸ਼ਨ ਵਿੰਗ ਨੇ ਇਸ ਠੱਗ ਕੋਲੋਂ 56.6 ਲੱਖ ਰੁਪਏ ਨਕਦ, ਕਈ ਦਸਤਾਵੇਜ਼ ਅਤੇ ਇਕ ਲਗਜ਼ਰੀ ਕਾਰ ਬਰਾਮਦ ਕੀਤੀ ਹੈ।
ਬੈਂਕ ਕੋਲ ਸੀ ਆਰਬੀਆਈ ਦਾ ਫਰਜ਼ੀ ਸਰਟੀਫਿਕੇਟ
ਮੰਗਲਵਾਰ ਨੂੰ ਪੁਲਿਸ ਕਮਿਸ਼ਨਰ (ਚੇਨਈ ਸਿਟੀ) ਸ਼ੰਕਰ ਜੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਸੀਂ ਭਾਰਤੀ ਰਿਜ਼ਰਵ ਬੈਂਕ (RBI) ਤੋਂ ਅਲਰਟ ਮਿਲਣ ਤੋਂ ਬਾਅਦ ਆਪਣੀ ਜਾਂਚ ਸ਼ੁਰੂ ਕੀਤੀ ਸੀ। ਬੈਂਕ ਕੋਲ ਆਰਬੀਆਈ (RBI) ਦੇ ਫਰਜ਼ੀ ਸਰਟੀਫਿਕੇਟ (fake certificate) ਸਨ।
ਇਹ ਵੀ ਪੜ੍ਹੋ: ਕਿਵੇਂ ਚੈੱਕ ਕਰੀਏ ਆਧਾਰ ਕਾਰਡ ਅਸਲੀ ਹੈ ਜਾਂ ਨਕਲ਼ੀ? ਪੜੋ ਪੂਰੀ ਖਬਰ
ਲੋਨ ਵੀ ਮਿਲਦਾ ਸੀ
ਫਰਜ਼ੀ ਬੈਂਕ ਆਪਣੇ ਗਾਹਕਾਂ ਨੂੰ ਕਰਜ਼ਾ ਦਿੰਦਾ ਸੀ ਅਤੇ ਕਥਿਤ ਤੌਰ 'ਤੇ ਗਾਹਕਾਂ ਨੂੰ ਐਫਡੀ ਦੇਣ ਦਾ ਵਾਅਦਾ ਕਰਦਾ ਸੀ। ਹੈਰਾਨੀ ਦੀ ਗੱਲ ਹੈ ਕਿ ਸਾਰੀਆਂ ਸੇਵਾਵਾਂ ਆਰਬੀਆਈ ਦੁਆਰਾ ਨਿਰਧਾਰਤ ਦਰਾਂ ਤੋਂ ਵੱਧ ਦਰਾਂ 'ਤੇ ਸਨ। ਜਾਂਚ ਟੀਮ ਅਨੁਸਾਰ 56.6 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ, ਹੋਰ ਪੈਸੇ ਬਰਾਮਦ ਹੋਣ ਦੀ ਉਮੀਦ ਹੈ।
ਫਰਜ਼ੀ ਬੈਂਕ ਦਾ ਇਹ ਮਾਮਲਾ ਸੱਚੀਓਂ ਹੈਰਾਨ ਕਰਨ ਵਾਲਾ ਹੈ। ਇੱਥੇ ਇਹ ਸਵਾਲ ਉੱਠਣੇ ਲਾਜ਼ਮੀ ਹਨ ਕਿ ਆਖ਼ਰ ਇਹ ਬੈਂਕ ਇੰਨੇ ਲੰਬੇ ਸਮੇਂ ਤੱਕ ਸ਼ਾਸਨ ਅਤੇ ਪ੍ਰਸ਼ਾਸਨ ਦੇ ਨਾਂਅ 'ਤੇ ਕਿਵੇਂ ਚੱਲ ਰਿਹਾ ਸੀ? ਇਨ੍ਹਾਂ ਹੀ ਨਹੀਂ, 9 ਥਾਵਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਅਜਿਹੇ ਫਰਜ਼ੀ ਬੈਂਕ ਬਾਰੇ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਿਆ?
Summary in English: ALERT! Big news for farmers, do you also have an account in this fake bank?