ਜੇਕਰ ਤੁਸੀਂ ਚੰਗੀ ਨੌਕਰੀ ਦੀ ਤਲਾਸ਼ ਵਿੱਚ ਹੋ, ਤਾਂ ਤੁਹਾਡਾ ਇੰਤਜ਼ਾਰ ਖ਼ਤਮ ਹੋਇਆ। ਜੀ ਹਾਂ, ਦੁਨੀਆ ਦੀ ਸਭ ਤੋਂ ਵੱਡੀ ਦੁੱਧ ਸਹਿਕਾਰੀ ਸਭਾ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਤੁਹਾਨੂੰ ਆਸਾਨੀ ਨਾਲ ਮਿਲ ਸਕਦਾ ਹੈ। ਦੱਸ ਦਈਏ ਕਿ ਅਮੂਲ ਕੰਪਨੀ ਨੇ ਕਈ ਅਹੁਦਿਆਂ 'ਤੇ ਭਰਤੀਆਂ ਕੱਢਿਆ ਹਨ। ਜੇਕਰ ਤੁਸੀਂ ਅਮੂਲ ਕੰਪਨੀ ਨਾਲ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਸਾਡੇ ਲੇਖ ਤੋਂ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ...
ਦੇਸ਼ ਦੀ ਮਸ਼ਹੂਰ ਕੰਪਨੀ ਅਮੂਲ ਨੇ ਕਾਰਜਕਾਰੀ ਅਤੇ ਗੈਰ-ਕਾਰਜਕਾਰੀ ਸਹਾਇਕ, ਏਰੀਆ ਸੇਲਜ਼ ਇੰਚਾਰਜ, ਅਸਿਸਟੈਂਟ ਮੈਨੇਜਰ, ਸੇਲਜ਼ ਮੈਨੇਜਰ, ਅਮੂਲ ਕੈਟਲ ਫੀਡ ਵਿਤਰਕ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਦੀ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਮੂਲ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਭਰਤੀ ਦਾ ਪੂਰਾ ਵੇਰਵਾ (Full Details of Recruitment)
ਪੋਸਟਾਂ ਦਾ ਨਾਮ (Name of Posts)
-
ਕਾਰਜਕਾਰੀ ਅਤੇ ਗੈਰ-ਕਾਰਜਕਾਰੀ ਸਹਾਇਕ (ਲੇਖਾ) Executive & Non-Executive Assistant (Accounts)
-
ਟੈਰੀਟਰੀ ਸੇਲਜ਼ ਇੰਚਾਰਜ (Territory Sales In-charge)
-
ਸਹਾਇਕ ਪ੍ਰਬੰਧਕ (Assistant Manager)
-
ਵਿਕਰੀ ਪ੍ਰਬੰਧਕ (Sales Manager)
-
ਅਮੂਲ ਕੈਟਲ ਫੀਡ ਵਿਤਰਕ (Amul Cattle Feed Distributor)
ਵਿੱਦਿਅਕ ਯੋਗਤਾ (Educational Eligibility)
ਉਪੱਰ ਦਿੱਤੇ ਗਏ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਚੰਗੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀਆਂ ਜਾਂ ਸੰਸਥਾਵਾਂ ਤੋਂ ਹੇਠ ਲਿਖੀਆਂ ਡਿਗਰੀਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ।
-
ਬੀ.ਟੈਕ
-
ਬੀ.ਸੀ.ਏ
-
ਬੀ.ਐਸ.ਸੀ
-
ਐਮ.ਐਸ.ਸੀ
ਉਮੀਦਵਾਰ ਨੂੰ ਵਿੱਤੀ ਲੇਖਾ-ਜੋਖਾ (financial accounting), ਵਪਾਰਕ ਨਿਯਮਾਂ ਅਤੇ ਟੈਕਸਾਂ ਦਾ ਕਾਰਜਕਾਰੀ ਗਿਆਨ ਅਤੇ ਕੰਪਿਊਟਰ ਦਾ ਚੰਗਾ ਗਿਆਨ ਹੋਣਾ ਚਾਹੀਦਾ ਹੈ।
ਅਮੁਲ ਭਰਤੀ 2022: ਉਮਰ ਸੀਮਾ (Age Limit)
ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਸੰਸਥਾ ਦੁਆਰਾ ਕੋਈ ਉਪਰਲੀ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ।
ਅਮੁਲ ਭਰਤੀ 2022: ਮਹੀਨਾਵਾਰ ਤਨਖਾਹ (Monthly Salary)
ਵੱਖ-ਵੱਖ ਅਹੁਦਿਆਂ ਲਈ ਤਨਖਾਹ ਵੱਖਰੀ ਹੈ। ਹਾਲਾਂਕਿ, ਇਹ 4,00,000 ਰੁਪਏ ਤੋਂ 5,50,000 ਰੁਪਏ ਤੱਕ ਹੈ।
ਅਮੂਲ ਭਰਤੀ 2022: ਅਪਲਾਈ ਕਿਵੇਂ ਕਰੀਏ? (How to apply )
-
ਸਭ ਤੋਂ ਪਹਿਲਾਂ ਉਮੀਦਵਾਰ ਅਮੁਲ (AMUL) ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗਇਨ ਕਰਨ
-
ਫਿਰ ਕਰੀਅਰ ਟੈਬ 'ਤੇ ਜਾਓ (ਵਿਕਲਪਿਕ ਤੌਰ 'ਤੇ, ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
-
ਫਿਰ ਕਰੰਟ ਓਪਨਿੰਗ ਸੈਕਸ਼ਨ 'ਤੇ ਕਲਿੱਕ ਕਰੋ।
-
ਫਿਰ ਉਹ ਪੋਸਟ ਚੁਣੋ ਜੋ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਵੇਰਵੇ ਪੜ੍ਹੋ ਅਤੇ ਔਨਲਾਈਨ ਅਪਲਾਈ ਕਰੋ।
-
ਇੱਕ ਵਾਰ ਜਦੋਂ ਤੁਸੀਂ ਸਫਲਤਾਪੂਰਵਕ ਅਰਜ਼ੀ ਦੇ ਦਿੰਦੇ ਹੋ, ਤਾਂ ਤੁਹਾਡੀ ਅਰਜ਼ੀ ਕੰਪਨੀ ਦੁਆਰਾ ਦੇਖੀ ਜਾਵੇਗੀ ਅਤੇ ਜੇਕਰ ਚੁਣਿਆ ਗਿਆ ਹੈ, ਤਾਂ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਅੰਤਿਮ ਚੋਣ ਤੁਹਾਡੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਮਹੱਤਵਪੂਰਨ ਜਾਣਕਾਰੀ (Important Information)
GCMMF ਜਾਂ AMUL ਵਿੱਚ, ਧਰਮ, ਜਾਤ, ਰੰਗ, ਲਿੰਗ ਅਤੇ ਅਪਾਹਜਤਾ ਦੀ ਪਰਵਾਹ ਕੀਤੇ ਬਿਨਾਂ ਸਾਰੇ ਬਿਨੈਕਾਰਾਂ ਨੂੰ ਬਰਾਬਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਜਦਕਿ ਇਨ੍ਹਾਂ ਅਹੁਦਿਆਂ 'ਤੇ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Business Idea: ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਦੇਸੀ ਮੁਰਗੀ ਪਾਲਣ ਦੀ ਵਧ ਰਹੀ ਮੰਗ! ਘੱਟ ਲਾਗਤ ਵਿੱਚ ਲੱਖਾਂ ਦਾ ਮੁਨਾਫਾ
Summary in English: Amul Recruitment 2022: Golden Opportunity To Work With The World's Largest Milk Cooperative Society, Up To Rs 5,00,000 Salary, Apply Now