ਪੰਜਾਬ ਵਿਚ ਆਉਣ ਵਾਲਿਆਂ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਚੰਨੀ ਸਰਕਾਰ ਲਗਾਤਾਰ ਤੋਹਫਿਆਂ ਦਾ ਮੀਂਹ ਵਰਸਾਈਆ ਜਾ ਰਿਹਾ ਹੈ। ਇਸ ਵਾਰ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੇਂ ਸਾਲ ਦੇ ਤੋਹਫਿਆਂ ਤੇ ਆਂਗਣਵਾੜੀ ਵਰਕਰਾਂ ਨੂੰ ਸਿਹਤ ਬੀਮਾ ਦਿੱਤਾ ਗਿਆ ਹੈ । ਦਰਅਸਲ ਸੀਐਮ ਚੰਨੀ ਨੇ ਅੱਜ ਐਲਾਨ ਕੀਤਾ ਹੈ ਕਿ ਪੰਜਾਬ ਦੇ ਆਂਗਣਵਾੜੀ ਵਰਕਰਾਂ ਨੂੰ 2500 ਰੁਪਏ ਮਹੀਨੇ ਮਿਲਣਗੇ । ਇਸਦੇ ਨਾਲ ਹੀ ਆਂਗਣਵਾੜੀ ਵਰਕਰਾਂ ਦਾ 5 ਲੱਖ ਦਾ ਸਿਹਤ ਬੀਮਾ ਵੀ ਸਰਕਾਰ ਦੁਆਰਾ ਕਿੱਤਾ ਜਾਵੇਗਾ ।
ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਕੀਤਾ ਮਾਫ
ਇਸ ਤੋਂ ਪਹਿਲਾਂ ਚੰਨੀ ਸਰਕਾਰ ਨੇ ਕਿਸਾਨਾਂ ਨੂੰ ਵੀ ਕਰਜ਼ਾ ਮਾਫੀ ਦਾ ਤੋਹਫ਼ਾ ਦਿੱਤਾ ਸੀ । ਦਰਅਸਲ ਚੰਨੀ ਸਰਕਾਰ ਨੇ ਕਿਸਾਨਾਂ ਦੇ 2 ਲੱਖ ਤੱਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ । ਸਰਕਾਰ ਦੇ ਇਸ ਫੈਸਲੇ ਤੋਂ ਲਗਭਗ 2 ਲੱਖ ਪਰਿਵਾਰਾਂ ਨੂੰ ਰਾਹਤ ਮਿਲੀ ਹੈ ।
ਦੱਸ ਦਈਏ ਕਿ ਕਿਸਾਨਾਂ ਦਾ ਕਰਜ਼ ਮੁਆਫ ਕਰਨ ਲਈ ਸਰਕਾਰ ਦੁਆਰਾ 1200 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾਵੇਗੀ। ਇਸ ਤੋਂ ਪੰਜ ਏਕੜ ਤੱਕ ਦੀ ਜਮੀਨ ਮਾਲਕਾਂ ਦੇ 2 ਲੱਖ ਤੱਕ ਦਾ ਕਰਜ਼ਾ ਪੂਰੀ ਤਰ੍ਹਾਂ ਮਾਫ ਹੋ ਜਾਣਗੇ ।
ਸਰਕਾਰੀ ਬੱਸਾਂ ਦੇ ਫਲੀਟ ਵਿੱਚ ਵੀ 58 ਨਵੀਆਂ ਬੱਸਾਂ ਦਾ ਵਾਧਾ ਕੀਤਾ ਗਿਆ
ਬਿੱਤੇ ਦਿੰਨੀ ਚੰਨੀ ਸਰਕਾਰ ਨੇ ਸਰਕਾਰੀ ਬੱਸਾਂ ਦੇ ਫਲੀਟ ਵਿਚ ਵੀ 58 ਨਵੀਆਂ ਬਸਾਂ ਦਾ ਵਾਧਾ ਕੀਤਾ ਹੈ । ਬੁਧਵਾਰ ਨੂੰ ਚੰਡੀਗੜ੍ਹ ਵਿਚ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਝੰਡੀ ਦਿੱਖਾ ਕੇ ਬੱਸਾਂ ਨੂੰ ਰਵਾਨਾ ਕੀਤਾ । ਇਸ ਵਿਚ 30 ਬੱਸਾਂ ਪੰਜਾਬ ਰੋਡ ਟਰਾਂਸਪੋਰਟ
ਕਾਰਪੋਰੇਸ਼ਨ ਨੂੰ ਦਿੱਤੀ ਗਈ ਹੈ । ਇਸ ਮੌਕੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਤਰੱਕੀ ਦੀ ਰਾਹ ਤੇ ਵੱਧ ਰਿਹਾ ਹੈ । ਇਕ ਨਵੀ ਸੋਚ ਵਾਲੇ ਪੰਜਾਬ ਨੂੰ ਉਸਾਰਿਆ ਜਾ ਰਿਹਾ ਹੈ । ਸਰਕਾਰ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਕੇ ਸਰਕਾਰੀ ਬੱਸਾਂ ਚਲਾ ਰਹੀ ਹੈ । ਨਵੀ ਬੱਸਾਂ ਚਲਾਉਣ ਤੋਂ ਬੀਪੀਐਲ ਅਤੇ ਪੜ੍ਹਨ ਵਾਲੇ ਨੌਜਵਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ, ਹੁਣ ਪੜ੍ਹਨ ਵਾਲੇ ਨੌਜਵਾਨ ਮੁਫ਼ਤ ਸਫਰ ਕਰਨਗੇ ।
ਇਹ ਵੀ ਪੜ੍ਹੋ :- PM ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਕੀਤੀ ਜਾਰੀ, ਦੇਖੋ ਤੁਹਾਨੂੰ ਪੈਸੇ ਮਿਲੇ ਜਾਂ ਨਹੀਂ ਇਹਦਾ ਕਰੋ ਚੈੱਕ
Summary in English: Anganwadi workers of Punjab will get 2500 rupees per month, government will also provide health insurance of 5 lakhs