ਨੌਜਵਾਨਾਂ ਦੇ ਸੁਪਨਿਆਂ ਨੂੰ ਹੁਣ ਮਿਲਣਗੀਆਂ ਉਡਾਰੀਆਂ। ਜੀ ਹਾਂ, ਜਿਹੜੇ ਨੌਜਵਾਨ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਲਈ ਇੱਕ ਖੁਸ਼ਖ਼ਬਰੀ ਹੈ। ਸਰਕਾਰ ਵੱਲੋਂ ਕੁੱਲ 177 ਅਹੁਦਿਆਂ `ਤੇ ਭਰਤੀ ਕੀਤੀ ਜਾਏਗੀ। ਯੋਗ ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ ਕਰਾ ਲੈਣ।
ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (National Bank for Agriculture and Rural Development) ਨੇ ਵਿਕਾਸ ਸਹਾਇਕ ਸਮੇਤ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਜਿਨ੍ਹਾਂ ਵਿੱਚੋ 173 ਅਸਾਮੀਆਂ ਵਿਕਾਸ ਸਹਾਇਕ ਦੇ ਅਹੁਦੇ ਲਈ ਹਨ ਅਤੇ 4 ਵਿਕਾਸ ਸਹਾਇਕ (ਹਿੰਦੀ) ਲਈ ਹਨ। ਇਸ ਅਰਜ਼ੀ ਨੂੰ ਭਰਨ ਲਈ ਸਰਕਾਰ ਵੱਲੋਂ ਆਖਰੀ ਮਿਤੀ 10 ਅਕਤੂਬਰ 2022 ਨਿਸ਼ਚਿਤ ਕੀਤੀ ਗਈ ਹੈ।
ਅਰਜ਼ੀ ਕਿਵੇਂ ਭਰਨੀ ਹੈ?
● ਇਨ੍ਹਾਂ ਅਹੁਦਿਆਂ `ਤੇ ਆਪਣੀ ਰਜਿਸਟਰੇਸ਼ਨ ਕਰਾਉਣ ਲਈ ਉਮੀਦਵਾਰਾਂ ਨੂੰ ਅਧਿਕਾਰੀ ਵੈੱਬਸਾਈਟ nabard.org `ਤੇ ਜਾ ਕੇ ਕਲਿੱਕ ਕਰਨਾ ਹੋਏਗਾ।
● ਜਿਸ ਤੋਂ ਬਾਅਦ ਹੁਣ ਕਰੀਅਰ ਟੈਬ ਦੇ ਹੇਠਾਂ ਕਰੀਅਰ ਨੋਟਿਸ 'ਤੇ ਕਲਿੱਕ ਕਰੋ।
● ਫਿਰ ਵਿਕਾਸ ਸਹਾਇਕ (ਹਿੰਦੀ) 2022 ਅਸਾਮੀਆਂ ਲਈ ਅਰਜ਼ੀ ਦੇ ਲਿੰਕ 'ਤੇ ਕਲਿੱਕ ਕਰੋ।
● ਇਸ ਤੋਂ ਬਾਅਦ ਰਜਿਸਟਰੇਸ਼ਨ ਬਟਨ ਤੇ ਕਲਿੱਕ ਕਰੋ।
● ਇਸ `ਚ ਆਪਣੀ ਪੂਰੀ ਜਾਣਕਾਰੀ ਅਤੇ ਜਰੂਰੀ ਦਸਤਾਵੇਜਾਂ ਨੂੰ ਭਰੋ।
● ਅੰਤ ਚ ਫਾਈਨਲ ਸਬਮਿਟ ਕਰ ਦਵੋ ਅਤੇ ਫੀਸ ਦਾ ਭੁਗਤਾਨ ਕਰੋ।
ਉਮੀਦਵਾਰਾਂ ਦੀ ਚੋਣ: ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ 2 ਪ੍ਰੀਖਿਆਵਾਂ ਰਾਹੀਂ ਕੀਤੀ ਜਾਏਗੀ। ਪਹਿਲਾ ਇੱਕ ਪ੍ਰੀਲਿਮਜ਼ ਔਨਲਾਈਨ ਪ੍ਰੀਖਿਆ (Prelims online exam) ਹੋਵੇਗੀ। ਇਹ ਪ੍ਰੀਖਿਆ 6 ਨਵੰਬਰ 2022 ਨੂੰ ਕਰਵਾਈ ਜਾਵੇਗੀ। ਇਹ ਪ੍ਰੀਲਿਮਜ਼ ਪ੍ਰੀਖਿਆ 100 ਅੰਕਾਂ ਦੀ ਹੋਵੇਗੀ। ਇਸ ਟੈਸਟ ਤੋਂ ਬਾਅਦ ਹੀ ਦੂਜੇ ਪੜਾਅ ਦੀ ਪ੍ਰੀਖਿਆ ਬਾਰੇ ਵੀ ਜਾਣਕਾਰੀ ਜਲਦੀ ਹੀ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ : CRPF Recruitment: ਕੇਂਦਰੀ ਰਿਜ਼ਰਵ ਪੁਲਿਸ ਫੋਰਸ `ਚ ਨਿਕਲੀਆਂ ਭਰਤੀਆਂ, 1 ਲੱਖ ਤੱਕ ਤਨਖ਼ਾਹ
ਅਰਜ਼ੀ ਲਈ ਫੀਸ:
ਇਸ ਅਰਜ਼ੀ ਨੂੰ ਭਰਨ ਲਈ ਉਮੀਦਵਾਰਾਂ ਨੂੰ 400 ਰੁਪਏ ਫੀਸ ਦੇ ਤੌਰ `ਤੇ ਜਮ੍ਹਾ ਕਰਾਉਣੇ ਹੋਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਨੁਸੂਚਿਤ ਜਾਤੀਆਂ (SC/ST/PWBD/EXS) ਲਈ ਕੋਈ ਫੀਸ ਨਹੀਂ ਹੈ। ਜਦੋਂਕਿ, ਬਿਨੈਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਸੂਚਨਾ ਫੀਸ 50 ਰੁਪਏ ਰੱਖੀ ਗਈ ਹੈ।
ਉਮਰ:
● 21-35 ਸਾਲ ਦੇ ਉਮੀਦਵਾਰ ਇਸ ਭਰਤੀ ਲਈ ਯੋਗ ਹਨ।
● ਅਨੁਸੂਚਿਤ ਜਾਤੀਆਂ ਜਿਵੇਂ ਕਿ ਐਸਸੀ / ਐਸਟੀ / ਪੀਡਬਲਯੂਬੀਡੀ / ਐਕਸ.ਐਸ (SC/ST/PWBD/EXS) ਵਰਗ ਨੂੰ ਇਨ੍ਹਾਂ ਅਸਾਮੀਆਂ ਲਈ ਛੋਟ ਹੈ।
Summary in English: Apply for NABARD Vacancies by 10 October 2022