ਪੰਜਾਬ ਐਂਡ ਸਿੰਧ ਬੈਂਕ ਨੌਜਵਾਨਾਂ ਲਈ ਸਰਕਾਰੀ ਨੌਕਰੀ (Government Job) ਦਾ ਬਹੁਤ ਹੀ ਵਧੀਆ ਮੌਕਾ ਲੈ ਕੇ ਆਇਆ ਹੈ। ਜੀ ਹਾਂ, ਜਿਹੜੇ ਨੌਜਵਾਨ ਪੰਜਾਬ ਐਂਡ ਸਿੰਧ ਬੈਂਕ `ਚ ਨੌਕਰੀ ਕਰਨ ਦਾ ਸੁਪਨਾ ਸੰਜੋਏ ਬੈਠੇ ਹਨ, ਉਨ੍ਹਾਂ ਲਈ ਆਪਣਾ ਸੁਪਨਾ ਪੂਰਾ ਕਰਨ ਦਾ ਸਮਾਂ ਆ ਗਿਆ। ਆਓ ਜਾਣਦੇ ਹਾਂ ਇਸ ਨੌਕਰੀ ਬਾਰੇ ਪੂਰੀ ਜਾਣਕਾਰੀ।
ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸਪੈਸ਼ਲਿਸਟ ਅਫਸਰ (Specialist Officer) ਦੇ ਅਹੁਦੇ `ਤੇ ਭਰਤੀ ਲਈ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਨੌਜਵਾਨਾਂ ਨੂੰ ਬਿਨੈ-ਪੱਤਰ ਜਮ੍ਹਾ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਪੈਸ਼ਲਿਸਟ ਅਫਸਰ ਦੇ ਅਹੁਦੇ ਅਧੀਨ ਕਈ ਸਬ-ਪੋਸਟਾਂ ਹਨ, ਜਿਸ `ਚ ਤਕਨੀਕੀ ਅਫਸਰ ਆਰਕੀਟੈਕਟ, ਫਾਯਰ ਸੇਫਟੀ ਅਫਸਰ, ਫਾਰੇਕਸ ਅਫਸਰ, ਫਾਰੇਕਸ ਡੀਲਰ, ਮਾਰਕੀਟਿੰਗ ਅਫਸਰ/ਰਿਲੇਸ਼ਨਸ਼ਿਪ ਮੈਨੇਜਰ, ਡੇਟਾ ਐਨਾਲਿਸਟ ਤੇ ਟਰੇਸ਼ਰੀ ਡੀਲਰ ਸ਼ਾਮਲ ਹਨ।
ਅਸਾਮੀਆਂ ਦਾ ਵੇਰਵਾ:
ਤਕਨੀਕੀ ਅਫਸਰ ਆਰਕੀਟੈਕਟ: 2
ਫਾਯਰ ਸੇਫਟੀ ਅਫਸਰ: 1
ਫਾਰੇਕਸ ਅਫਸਰ: 16
ਫਾਰੇਕਸ ਡੀਲਰ: 2
ਮਾਰਕੀਟਿੰਗ ਅਫਸਰ / ਰਿਲੇਸ਼ਨਸ਼ਿਪ ਮੈਨੇਜਰ: 25
ਡੇਟਾ ਐਨਾਲਿਸਟ: 2
ਟਰੇਸ਼ਰੀ ਡੀਲਰ: 2
ਕੁਲ ਅਸਾਮੀਆਂ: 50
ਉਮਰ ਸੀਮਾ:
ਉਮੀਦਵਾਰਾਂ ਦੀ ਉਮਰ ਘੱਟੋ-ਘੱਟ 25 ਸਾਲ ਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਸੀਮਾ `ਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ:
ਐਸਓ ਦੇ ਅਹੁਦੇ ਲਈ ਉਮੀਦਵਾਰਾਂ ਨੂੰ 1003 ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ, ਜਦੋਂਕਿ ਐਸਸੀ/ਐਸਟੀ/ਪੀਡਬਲਯੂਡੀ (SC/ST/PWD) ਸ਼੍ਰੇਣੀ ਦੇ ਉਮੀਦਵਾਰਾਂ ਨੂੰ 177 ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਕੇਂਦਰੀ ਵਿਦਿਆਲਿਆ ਸੰਗਠਨ `ਚ ਨਿਕਲੀਆਂ 4 ਹਜ਼ਾਰ ਤੋਂ ਵੱਧ ਅਸਾਮੀਆਂ, ਜਲਦੀ ਕਰੋ ਅਪਲਾਈ
ਵਿੱਦਿਅਕ ਯੋਗਤਾ:
● ਟੈਕਨੀਕਲ ਅਫਸਰ ਆਰਕੀਟੈਕਟ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਆਰਕੀਟੈਕਚਰ ਦੀ ਡਿਗਰੀ ਹੋਣੀ ਚਾਹੀਦੀ ਹੈ।
● ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਸਬੰਧਤ ਖੇਤਰ `ਚ 3 ਸਾਲ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।
● ਮਾਰਕੀਟਿੰਗ ਅਫਸਰ / ਰਿਲੇਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਲਈ ਉਮੀਦਵਾਰ ਗ੍ਰੈਜੂਏਟ ਤੇ ਐਮਬੀਏ (ਮਾਰਕੀਟਿੰਗ) / ਪੀਜੀਡੀਬੀਏ (ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ) / ਪੀਜੀਡੀਐਮਬੀ (ਬਿਜ਼ਨਸ ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ) ਹੋਣਾ ਚਾਹੀਦਾ ਹੈ।
ਇੰਜ ਅਪਲਾਈ ਕਰੋ:
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਪੰਜਾਬ ਐਂਡ ਸਿੰਧ ਬੈਂਕ ਦੀ ਅਧਿਕਾਰਤ ਵੈੱਬਸਾਈਟ punjabandsindbank.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਤਾਜ਼ਾ ਜਾਣਕਾਰੀ ਲਈ ਵੈੱਬਸਾਈਟ ਦੀ ਨਿਗਰਾਨੀ ਕਰਦੇ ਰਹੋ।
ਮਹੱਤਵਪੂਰਨ ਤਾਰੀਖਾਂ:
● ਅਰਜ਼ੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ: 05 ਨਵੰਬਰ 2022
● ਅਰਜ਼ੀ ਫਾਰਮ ਭਰਨ ਦੀ ਆਖਰੀ ਮਿਤੀ: 20 ਨਵੰਬਰ 2022
● ਐਪਲੀਕੇਸ਼ਨ ਵੇਰਵਿਆਂ ਨੂੰ ਸੰਪਾਦਿਤ ਕਰਨ ਦੀ ਆਖਰੀ ਮਿਤੀ: 20 ਨਵੰਬਰ 2022
● ਅਰਜ਼ੀ ਫਾਰਮ ਪ੍ਰਿੰਟ ਕਰਨ ਦੀ ਆਖਰੀ ਮਿਤੀ: 05 ਨਵੰਬਰ 2022
● ਆਨਲਾਈਨ ਫੀਸ ਦਾ ਭੁਗਤਾਨ: 05 ਨਵੰਬਰ ਤੋਂ 20 ਨਵੰਬਰ 2022
Summary in English: Apply for Specialist Officer posts and get Rs 70,000 as salary