Appointment of Dr. Dhanwinder Singh: ਡਾ. ਧਨਵਿੰਦਰ ਸਿੰਘ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਭੂਮੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਆਪਣੀ ਅਕਾਦਮਿਕ ਸਿੱਖਿਆ ਦੌਰਾਨ ਬੀ.ਐਸ.ਸੀ ਦੀ ਡਿਗਰੀ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਅਤੇ ਐਮ.ਐਸ.ਸੀ. ਪੀਏਯੂ, ਲੁਧਿਆਣਾ ਤੋਂ ਹਾਸਲ ਕੀਤੀ।
ਅਪ੍ਰੈਲ 1990 ਵਿੱਚ ਡਾ. ਧਨਵਿੰਦਰ ਸਿੰਘ ਪੀਏਯੂ, ਲੁਧਿਆਣਾ ਦੇ ਸਹਾਇਕ ਭੂਮੀ ਰਸਾਇਣ ਵਿਗਿਆਨੀ ਵਜੋਂ ਨਿਯੁਕਤ ਹੋਏ। ਪੀ.ਐੱਚ.ਡੀ. ਕਰਨ ਲਈ ਉਹ ਨਿਊਜੀਲੈਂਡ ਕਾਮਨਵੈਲਥ ਸਕਾਲਸ਼ਿਪ-1993 ਨਾਲ ਸਨਮਾਨਿਤ ਹੋਏ ਅਤੇ ਉਨ੍ਹਾਂ ਨੇ ਭੂਮੀ ਵਿਗਿਆਨ ਵਿੱਚ ਡਾਕਰੇਟ ਲੰਕਿਨ ਯੂਨੀਵਰਸਿਟੀ, ਕੈਂਟਰਬਰੀ ਨਿਊਜੀਲੈਂਡ ਤੋਂ ਹਾਸਲ ਕੀਤੀ।
ਇਸ ਤੋਂ ਬਾਅਦ ਡਾ. ਧਨਵਿੰਦਰ ਸਿੰਘ ਸਹਾਇਕ ਭੂਮੀ ਰਸਾਇਣ ਵਿਗਿਆਨੀ ਦੇ ਤੌਰ ’ਤੇ ਵਿਭਾਗ ਵਿੱਚ ਵਾਪਸ ਆਏ ਅਤੇ ਅਪ੍ਰੈਲ 2007 ਵਿੱਚ ਪ੍ਰਿੰਸੀਪਲ ਸੋਇਲ ਕੈਮਿਸਟ ਵਜੋਂ ਪਦਉੱਨਤ ਹੋਏ।
ਇਹ ਵੀ ਪੜ੍ਹੋ: PAU ਦੇ ਫਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਬਣੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ
ਡਾ: ਧਨਵਿੰਦਰ ਸਿੰਘ ਨੇ ਮੁੱਖ ਅਤੇ ਸਹਿ ਨਿਗਰਾਨ ਵਜੋਂ ਬਾਰਾਂ ਖੋਜ ਪ੍ਰੋਜੈਕਟਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ 77 ਸਮੀਖਿਆ ਖੋਜ ਪੱਤਰ, 2 ਸਮੀਖਿਆ ਪੱਤਰ, 7 ਕਿਤਾਬਾਂ ਦੇ ਅਧਿਆਏ, 2 ਬੁਲੇਟਿਨ/ਮੈਨੂਅਲ ਅਤੇ 7 ਪ੍ਰਸਿੱਧ ਲੇਖ ਪ੍ਰਕਾਸ਼ਿਤ ਕਰਵਾਏ। ਪੰਜਾਬ ਵਿੱਚ ਕੁਦਰਤੀ ਸਰੋਤਾਂ ਦੇ ਸਥਾਈ ਪ੍ਰਬੰਧਨ ਲਈ ਉਨ੍ਹਾਂ ਦੀ ਖੋਜ ਦਾ ਮੁੱਖ ਵਿਸ਼ਾ ਮਿੱਟੀ ਅਤੇ ਪਾਣੀ ਦਾ ਪ੍ਰਦੂਸਣ ਹੈ।
ਡਾ. ਧਨਵਿੰਦਰ ਸਿੰਘ ਸਵਸਥ ਭਾਰਤ ਲਈ ਭੂਮੀ, ਹਵਾ ਅਤੇ ਪਾਣੀ ਦੇ ਪ੍ਰਦੂਸਣ ਨੂੰ ਘਟਾਉਣ ਲਈ ਭੂਮੀ ਦੀ ਸਿਹਤ ਅਤੇ ਰਣਨੀਤੀਆਂ ਵਿੱਚ ਸੁਧਾਰ ਸਿਰਲੇਖ ਵਾਲਾ ਇੱਕ ਖੋਜ ਪ੍ਰੋਜੈਕਟ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ: Good News! ਪੀ.ਏ.ਯੂ ਦੇ ਇਸ ਵਿਭਾਗ ਨੇ ਵਧਾਇਆ ਮਾਣ, ਸਰਵੋਤਮ ਪ੍ਰਸੰਸਾ ਪੁਰਸਕਾਰ ਨਾਲ ਸਨਮਾਨਿਤ
ਦਰਿਆਵਾਂ ਦੇ ਪਾਣੀ ਦੇ ਮਿਆਰ ਬਾਰੇ ਕੀਤੇ ਗਏ ਉਨ੍ਹਾਂ ਦੇ ਤਾਜ਼ਾ ਅਧਿਐਨਾਂ ਵਿਚ ਸਪਸ਼ਟ ਹੋਇਆ ਕਿ ਸਤਲੁਜ ਦਰਿਆ ਬਿਆਸ ਦੇ ਮੁਕਾਬਲੇ ਜ਼ਿਆਦਾ ਪ੍ਰਦੂਸ਼ਿਤ ਹੈ। ਉਨ੍ਹਾਂ ਨੇ ਵੱਖ-ਵੱਖ ਫਸਲਾਂ ਅਤੇ ਫਲਾਂ ਦੇ ਰੁੱਖਾਂ ਦੀ ਪੌਸ਼ਟਿਕਤਾ ’ਤੇ ਵੀ ਕੰਮ ਕੀਤਾ ਹੈ।
ਇਸੇ ਕਾਰਜ ਅਧੀਨ ਉਨ੍ਹਾਂ ਚਾਵਲ, ਗੰਨਾ, ਕਪਾਹ, ਅਮਰੂਦ ਅਤੇ ਅੰਬ ਵਰਗੀਆਂ ਵੱਖ-ਵੱਖ ਫਸਲਾਂ ਲਈ ਮਾਪਦੰਡ ਵਿਕਸਿਤ ਕੀਤੇ ਹਨ| 9 ਐਮਐਸਸੀ ਅਤੇ 1 ਪੀਐਚਡੀ ਵਿਦਿਆਰਥੀਆਂ ਦਾ ਮੁੱਖ ਸਲਾਹਕਾਰ ਵਜੋਂ ਉਨ੍ਹਾਂ ਨੇ ਮਾਰਗਦਰਸਨ ਕੀਤਾ ਹੈ। ਉਨ੍ਹਾਂ ਦੇ ਦੋ ਵਿਦਿਆਰਥੀਆਂ ਨੇ ਵਿਦੇਸਾਂ ਵਿੱਚ ਆਪਣੀ ਪੀ.ਐੱਚ.ਡੀ. ਲਈ ਫੰਡ ਪ੍ਰਾਪਤ ਕੀਤੇ।
ਨੈਸਨਲ ਐਗਰੀਕਲਚਰਲ ਹਾਇਰ ਐਜੂਕੇਸਨ ਪ੍ਰੋਜੈਕਟ (National Agricultural Higher Education Project) ਦੇ ਇੱਕ ਵਾਤਾਵਰਣ ਸੁਰੱਖਿਆ ਨੋਡਲ ਅਧਿਕਾਰੀ ਵਜੋਂ, ਉਹ ਗਰੀਨ ਅਤੇ ਕਲੀਨ ਕੈਂਪਸ ਐਵਾਰਡ 2020-21T ਲਈ ਦਸਤਾਵੇਜ ਤਿਆਰ ਕਰਨ ਵਿੱਚ ਸਾਮਲ ਪ੍ਰਮੁੱਖ ਮਾਹਿਰਾਂ ਵਿੱਚੋਂ ਇੱਕ ਸਨ। ਪੀਏਯੂ ਨੇ ਸੰਸਥਾਵਾਂ ਵਿੱਚੋਂ ਪੂਰੇ ਭਾਰਤ ਵਿੱਚ ਗ੍ਰੀਨ ਅਤੇ ਕਲੀਨ ਕੈਂਪਸ ਲਈ ਪਹਿਲਾ ਇਨਾਮ ਜਿੱਤਿਆ ਸੀ।
Summary in English: Appointment of Dr Dhanwinder Singh as Head of Soil Science Department of PAU