ਅਕਸਰ ਲੋਕ ਇਸ ਉਲਝਣ ਵਿੱਚ ਰਹਿੰਦੇ ਹਨ ਕਿ ਆਪਣਾ ਪੈਸਾ ਕਿਵੇਂ ਅਤੇ ਕਿੱਥੇ ਨਿਵੇਸ਼ ਕਰੀਏ। ਅਜਿਹੇ ਭੰਬਲਭੂਸੇ ਵਿਚ ਕਈ ਵਾਰ ਲੋਕ ਆਪਣਾ ਵੱਡਾ ਨੁਕਸਾਨ ਵੀ ਕਰਵਾ ਲੈਂਦੇ ਹਨ। ਅੱਜ ਅੱਸੀ ਤੁਹਾਨੂੰ ਇਕ ਅਜਿਹਾ ਬੇਹਤਰੀਨ ਅਤੇ ਅਨੋਖਾ ਤਰੀਕਾ ਦੱਸਣ ਜਾ ਰਹੇ ਹਾਂ...ਜਿਸਦੇ ਰਾਹੀ ਤੁੱਸੀ ਆਪਣਾ ਪੈਸਾ ਆਸਾਨੀ ਨਾਲ ਮਹਿਫ਼ੂਜ਼ ਕਰ ਸਕਦੇ ਹੋ। ਲੋਕਾਂ ਨੂੰ ਪੈਸਾ ਸੁਰੱਖਿਅਤ ਕਰਨ ਲਈ ਬੈਂਕ ਜਾਂ ਡਾਕਖਾਣੇ ਵਿਚੋਂ ਕੇਹੜਾ ਵਿਕਲਪ ਚੁਣਨਾ ਸਹੀ ਰਵੇਗਾ...ਇਸਦੀ ਜਾਣਕਾਰੀ ਲਈ ਅੱਗੇ ਚਲਦੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਬੈਂਕਾਂ ਅਤੇ ਡਾਕਘਰਾਂ ਵਿੱਚ ਫਿਕਸਡ ਡਿਪਾਜ਼ਿਟ ਪਾਲਿਸੀ ਦੇ ਜ਼ਰੀਏ ਪੈਸੇ ਨੂੰ ਇੱਕ ਨਿਸ਼ਚਿਤ ਸਮੇਂ ਲਈ ਸੁਰੱਖਿਅਤ ਕੀਤਾ ਜਾ ਸਕਦਾ ਹੈ, ਕਿਉਂਕਿ ਫਿਕਸਡ ਡਿਪਾਜ਼ਿਟ ਇੱਕ ਅਜਿਹਾ ਵਿਕਲਪ ਹੈ, ਜਿਸ ਵਿੱਚ ਬਿਨਾਂ ਜੋਖਮ ਦੇ ਨਿਵੇਸ਼ ਕਰਕੇ ਪੈਸੇ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। 7 ਦਿਨਾਂ ਤੋਂ 10 ਸਾਲ ਤੱਕ ਫਿਕਸਡ ਡਿਪਾਜ਼ਿਟ (FD) ਵਿੱਚ ਪੈਸਾ ਲਗਾਇਆ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਜੇ ਤੁਸੀਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਫਿਕਸਡ ਡਿਪਾਜ਼ਿਟ ਵਿਚੋਂ ਪੈਸੇ ਕਢਾਉਂਦੇ ਹੋ, ਤਾਂ ਤੁਹਾਨੂੰ ਇਸ ਤੋਂ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। FD ਦੀ ਵਿਆਜ ਦਰ ਪੂਰੀ ਤਰ੍ਹਾਂ ਪਰਿਪੱਕਤਾ ਦੀ ਮਿਆਦ 'ਤੇ ਨਿਰਭਰ ਕਰਦੀ ਹੈ। ਸਾਰੇ ਜਨਤਕ ਖੇਤਰ ਦੇ ਬੈਂਕਾਂ ਅਤੇ ਸੰਸਥਾਵਾਂ ਵਿੱਚ ਵਿਆਜ ਦਰ ਵੱਖਰੀ ਹੈ, ਜੋ ਕਿ 4 ਪ੍ਰਤੀਸ਼ਤ ਤੋਂ 7.5 ਪ੍ਰਤੀਸ਼ਤ ਤੱਕ ਹੈ।
ਪੋਸਟ ਆਫਿਸ ਟਰਮ ਡਿਪਾਜ਼ਿਟ (Post Office Term Deposit)
ਇੱਥੇ ਅਸੀਂ ਗੱਲ ਕਰ ਰਹੇ ਹਾਂ ਪੋਸਟ ਆਫਿਸ ਟਾਈਮ ਡਿਪਾਜ਼ਿਟ ਬਾਰੇ (Post Office Term Deposit)...ਜਿਸ ਨੂੰ ਪੋਸਟ ਆਫਿਸ ਟਰਮ ਡਿਪਾਜ਼ਿਟ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਪ੍ਰਸਿੱਧ ਡਾਕਘਰ ਬਚਤ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਵਿੱਚ ਇੱਕ, ਦੋ, ਤਿੰਨ ਅਤੇ ਪੰਜ ਸਾਲਾਂ ਲਈ ਪੋਸਟ ਆਫਿਸ ਟਰਮ ਡਿਪਾਜ਼ਿਟ ਕੀਤੇ ਜਾਂਦੇ ਹਨ। ਇਸ ਪੋਸਟ ਆਫਿਸ ਸਕੀਮ ਵਿੱਚ ਵਿਆਜ ਦਰ ਸਮੇਂ-ਸਮੇਂ 'ਤੇ ਬਦਲਦੀ ਰਹਿੰਦੀ ਹੈ।
ਟਾਈਮ ਡਿਪਾਜ਼ਿਟ ਸਕੀਮ (Time Deposit Scheme)
ਜੇਕਰ ਟਾਈਮ ਡਿਪਾਜ਼ਿਟ ਸਕੀਮ ਦੀ ਗੱਲ ਕਰੀਏ...ਤਾਂ ਇਸਦੇ ਜਰੀਏ ਤੁਸੀਂ ਇਸ ਵਿੱਚ 5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 6.7 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ, ਜਿਸ 'ਚ ਤੁਹਾਨੂੰ 5 ਸਾਲ ਬਾਅਦ ਲਗਭਗ 6,91,500 ਰੁਪਏ ਮਿਲਣਗੇ। ਇਸ ਸਕੀਮ ਵਿੱਚ ਪੈਸੇ ਦੁੱਗਣੇ ਕਰਨ ਵਿੱਚ 129 ਮਹੀਨੇ ਲੱਗਦੇ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਕੱਲ੍ਹ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ ! ਸਰਕਾਰ ਚਲਾਉਣ ਲਈ ਇਹ ਚੁਣੌਤੀਆਂ ਹਨ ਸਾਹਮਣੇ
Summary in English: Bank or post office, where to get high interest? Learn the best investment plan