ਅਕਤੂਬਰ ਮਹੀਨੇ 'ਚ ਸਮੁੱਚੇ ਭਾਰਤ 'ਚ ਕੁੱਲ 21 ਦਿਨ ਬੈਂਕ ਬੰਦ ਰਹੇ। ਇਹ ਮਹੀਨਾ ਖ਼ਤਮ ਹੁੰਦਿਆਂ ਹੀ ਭਾਰਤੀ ਰਿਜ਼ਰਵ ਬੈਂਕ (RBI) ਨੇ ਨਵੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੱਸ ਦਈਏ ਕਿ ਆਉਣ ਵਾਲੇ ਨਵੰਬਰ ਮਹੀਨੇ 'ਚ ਵੀਕੈਂਡ ਸਮੇਤ ਕੁੱਲ 10 ਦਿਨ ਬੈਂਕ ਬੰਦ ਰਹਿਣਗੇ। ਇਹ ਬੈਂਕ ਛੁੱਟੀ ਪੂਰੇ ਦੇਸ਼ ਵਿੱਚ ਲਾਗੂ ਨਹੀਂ ਹਨ, ਸਗੋਂ ਇਹ ਸਿਰਫ਼ ਕੁਝ ਚੋਣਵੇਂ ਸੂਬਿਆਂ ਲਈ ਵੈਧ ਹਨ।
ਜੇਕਰ ਤੁਹਾਨੂੰ ਵੀ ਬੈਂਕ ਸੰਬੰਧੀ ਕੋਈ ਜ਼ਰੂਰੀ ਕੰਮ ਹਨ ਤਾਂ ਉਹ ਛੇਤੀ ਤੋਂ ਛੇਤੀ ਨਬੇੜ ਲਓ, ਕਿਉਂਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ਨਵੰਬਰ ਮਹੀਨੇ 'ਚ 10 ਦਿਨ ਬੈਂਕ ਬੰਦ ਰਹਿਣ ਦੀ ਸੂਚਨਾ ਜਾਰੀ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇੱਕ ਸੂਚੀ ਰਾਹੀਂ ਨਵੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦਾ ਵੇਰਵਾ ਸਾਂਝਾ ਕੀਤਾ ਹੈ। ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਗਾਹਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਬੈਂਕ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੂਜੇ ਪਾਸੇ, ਗਾਹਕਾਂ ਲਈ ਸਾਰੀਆਂ ਆਨਲਾਈਨ ਅਤੇ ਨੈੱਟ ਬੈਂਕਿੰਗ ਸੇਵਾਵਾਂ ਕਾਰਜਸ਼ੀਲ ਹੋਣਗੀਆਂ।
ਨਵੰਬਰ 2022 ਲਈ ਬੈਂਕ ਛੁੱਟੀਆਂ ਦੀ ਪੂਰੀ ਸੂਚੀ
● 1 ਨਵੰਬਰ, 2022, ਮੰਗਲਵਾਰ (ਕਰਨਾਟਕ ਰਾਜਯੋਤਸਵ/ਕੁਟ): 1 ਨਵੰਬਰ ਨੂੰ ਸਿਰਫ ਕਰਨਾਟਕ ਅਤੇ ਮਨੀਪੁਰ ਵਿੱਚ ਬੈਂਕ ਬੰਦ ਰਹਿਣਗੇ। ਹਰ ਸਾਲ 1 ਨਵੰਬਰ ਨੂੰ ਕਰਨਾਟਕ ਸੂਬਾ ਕੰਨੜ ਰਾਜਯੋਤਸਵ ਮਨਾਉਂਦਾ ਹੈ, ਜਿਸਨੂੰ ਕਰਨਾਟਕ ਗਠਨ ਦਿਵਸ ਜਾਂ ਕਰਨਾਟਕ ਦਿਵਸ ਵੀ ਕਿਹਾ ਜਾਂਦਾ ਹੈ। ਇਸ ਲਈ ਮਨੀਪੁਰ ਵਿੱਚ ਕੁਟ ਤਿਉਹਾਰ ਨੂੰ ਚਾਵੰਗ ਕੁਟ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਹਰ ਸਾਲ 1 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ।
● 8 ਨਵੰਬਰ 2022, ਮੰਗਲਵਾਰ (ਗੁਰੂ ਨਾਨਕ ਜੈਅੰਤੀ/ਕਾਰਤਿਕਾ ਪੂਰਨਿਮਾ/ਰਹਿਸ ਪੂਰਨਿਮਾ): ਇਸ ਦਿਨ ਆਈਜ਼ੌਲ, ਭੋਪਾਲ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਕਾਨਪੁਰ, ਚੰਡੀਗੜ੍ਹ, ਕੋਲਕਾਤਾ, ਲਖਨਊ, ਮੁੰਬਈ, ਬੇਲਾਪੁਰ, ਨਾਗਪੁਰ, ਭੁਵਨੇਸ਼ਵਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਜੰਮੂ, ਸ਼ਿਮਲਾ ਅਤੇ ਸ਼੍ਰੀਨਗਰ 'ਚ ਬੈਂਕ ਬੰਦ ਰਹਿਣਗੇ।
● 11 ਨਵੰਬਰ 2022, ਸ਼ੁੱਕਰਵਾਰ (ਕਨਕਦਾਸ ਜਯੰਤੀ/ਵੰਗਾਲਾ ਮਹੋਤਸਵ): ਇਹ ਬੈਂਕ ਛੁੱਟੀ ਸਿਰਫ਼ ਸ਼ਿਲਾਂਗ ਅਤੇ ਬੈਂਗਲੁਰੂ ਲਈ ਵੈਧ ਹੋਵੇਗੀ।
● 23 ਨਵੰਬਰ 2022, ਬੁੱਧਵਾਰ (ਸੇਂਗ ਕੁਟਸਨੇਮ): ਇਹ ਬੈਂਕ ਛੁੱਟੀ ਸਿਰਫ਼ ਸ਼ਿਲਾਂਗ ਵਿੱਚ ਹੀ ਮਨਾਈ ਜਾਵੇਗੀ।
ਇਹ ਵੀ ਪੜ੍ਹੋ : ਹਾੜੀ ਸੀਜ਼ਨ ਲਈ 54 ਹਜ਼ਾਰ ਹੈਕਟੇਅਰ 'ਚ ਕਣਕ ਤੇ 18 ਲੱਖ ਹੈਕਟੇਅਰ 'ਚ ਸਰ੍ਹੋਂ ਦੀ ਬਿਜਾਈ, ਜਾਣੋ ਆਪਣੇ ਸੂਬੇ ਦਾ ਹਾਲ
ਨਵੰਬਰ 2022 ਵਿੱਚ ਵੀਕੈਂਡ ਦੀਆਂ ਛੁੱਟੀਆਂ ਦੀ ਸੂਚੀ
● 6 ਨਵੰਬਰ 2022: ਐਤਵਾਰ
● 12 ਨਵੰਬਰ 2022: ਮਹੀਨੇ ਦਾ ਦੂਜਾ ਸ਼ਨੀਵਾਰ
● 13 ਨਵੰਬਰ 2022: ਐਤਵਾਰ
● 20 ਨਵੰਬਰ 2022: ਐਤਵਾਰ
● 26 ਨਵੰਬਰ 2022: ਮਹੀਨੇ ਦਾ ਚੌਥਾ ਸ਼ਨੀਵਾਰ
● 27 ਨਵੰਬਰ 2022: ਐਤਵਾਰ
Summary in English: Banks will be closed for 10 days in November, get your work done quickly