ਅਕਤੂਬਰ ਦਾ ਮਹੀਨਾ ਆਪਣੇ ਨਾਲ ਕਈ ਛੁੱਟੀਆਂ ਲੈ ਕੇ ਆਉਂਦਾ ਹੈ। ਉਂਜ ਤਾਂ ਅਕਤੂਬਰ ਦਾ ਅੱਧਾ ਮਹੀਨਾ ਲੰਗ ਗਿਆ ਹੈ ਪਰ ਛੁੱਟੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅਕਤੂਬਰ ਮਹੀਨੇ ਦੇ ਕਈ ਤਿਓਹਾਰ ਬੀਤ ਗਏ ਹਨ ਤੇ ਕਈ ਆਉਣ ਵਾਲੇ ਹਨ, ਜਿਸ `ਚੋਂ ਦੀਵਾਲੀ ਦਾ ਤਿਓਹਾਰ ਮੁੱਖ ਹੈ। ਆਉਣ ਵਾਲੇ ਦਿਨਾਂ 'ਚ ਦੇਸ਼ 'ਚ ਦੀਵਾਲੀ ਤੋਂ ਲੈ ਕੇ ਗੋਵਰਧਨ ਪੂਜਾ ਤੇ ਭਾਈਦੂਜ ਤੱਕ ਦੇ ਤਿਉਹਾਰ ਮਨਾਏ ਜਾਣਗੇ।
ਦੱਸ ਦੇਈਏ ਕਿ ਦੀਵਾਲੀ ਤੇ ਹੋਰ ਤਿਓਹਾਰਾਂ ਦੇ ਮੌਕੇ `ਤੇ ਬੈਂਕ ਬੰਦ ਰਹਿਣਗੇ। ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੈਂਕ ਦੇ ਕੰਮਾਂ ਨੂੰ ਸਮੇਂ ਰਹਿੰਦੀਆਂ ਪੂਰੇ ਕਰ ਲੈਣ। ਬੈਂਕ ਦੇ ਕੰਮਾਂ ਲਈ ਘਰੋਂ ਨਿਕਲਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖ ਲਿਓ। ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ `ਚ ਬੈਂਕ 10 ਦਿਨ ਬੰਦ ਰਹਿਣਗੇ।
ਰਿਜ਼ਰਵ ਬੈਂਕ ਦੇ ਕੈਲੰਡਰ ਦੇ ਮੁਤਾਬਕ 15 ਅਕਤੂਬਰ ਤੋਂ ਬਾਅਦ ਦੀਵਾਲੀ, ਗੋਵਰਧਨ ਪੂਜਾ ਤੇ ਭਾਈ ਦੂਜ ਦੇ ਮੌਕੇ 'ਤੇ ਬੈਂਕ ਬੰਦ ਰਹਿਣ ਵਾਲੇ ਹਨ। ਦੱਸ ਦੇਈਏ ਕਿ ਬੈਂਕ ਛੁੱਟੀਆਂ ਸੂਬਿਆਂ ਤੇ ਸ਼ਹਿਰਾਂ `ਚ ਵੱਖ-ਵੱਖ ਹੁੰਦੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਭਾਵੇਂ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿੰਦੀਆਂ ਹਨ ਪਰ ਤੁਸੀਂ ਬੈਂਕਿੰਗ ਨਾਲ ਸਬੰਧਤ ਕੰਮ ਆਨਲਾਈਨ ਕਰ ਸਕਦੇ ਹੋ।
ਇਹ ਵੀ ਪੜ੍ਹੋ : Good News! ਕਿਸਾਨਾਂ ਦੀ ਉਡੀਕ ਖਤਮ, ਪੀਐਮ ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਜਾਰੀ
ਛੁੱਟੀਆਂ ਦੀ ਲਿਸਟ
18 ਅਕਤੂਬਰ: ਕਾਟਿ ਬਿਹੂ (ਅਸਮ)
22 ਅਕਤੂਬਰ: ਚੌਥਾ ਸ਼ਨੀਵਾਰ
23 ਅਕਤੂਬਰ: ਐਤਵਾਰ
24 ਅਕਤੂਬਰ: ਦੀਵਾਲੀ
25 ਅਕਤੂਬਰ: ਦੀਵਾਲੀ (ਗੰਗਟੋਕ, ਹੈਦਰਾਬਾਦ, ਇੰਫਾਲ ਅਤੇ ਜੈਪੁਰ)
26 ਅਕਤੂਬਰ: ਗੋਵਰਧਨ ਪੂਜਾ (ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਗਟੋਕ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਸ਼ਿਮਲਾ ਤੇ ਸ਼੍ਰੀਨਗਰ)
27 ਅਕਤੂਬਰ: ਭਾਈ ਦੂਜ (ਗੰਗਟੋਕ, ਇੰਫਾਲ, ਕਾਨਪੁਰ ਤੇ ਲਖਨਊ)
30 ਅਕਤੂਬਰ: ਐਤਵਾਰ
31 ਅਕਤੂਬਰ: ਸਰਦਾਰ ਵੱਲਭ ਭਾਈ ਪਟੇਲ ਜਯੰਤੀ (ਰਾਂਚੀ, ਪਟਨਾ ਤੇ ਅਹਿਮਦਾਬਾਦ)
Summary in English: Banks will be closed for 10 days in the coming days, complete work before