ਅਕਤੂਬਰ ਦਾ ਮਹੀਨਾ ਆ ਰਿਹਾ ਹੈ, ਜਿਸ ਕਾਰਨ ਬੈਂਕ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਦਾ ਕਾਰਨ ਆਉਣ ਵਾਲੇ ਮਹੀਨੇ ਬੈਂਕਾਂ ਦਾ ਬੰਦ ਹੋਣਾ ਮੰਨਿਆ ਜਾ ਰਿਹਾ ਹੈ। ਜੀ ਹਾਂ, ਤਿਉਹਾਰਾਂ ਕਾਰਨ ਬੈਂਕਾਂ 'ਚ ਛੁੱਟੀਆਂ ਵਧ ਰਹੀਆਂ ਹਨ।
ਸਭ ਨੂੰ ਪਤਾ ਹੈ ਕਿ ਸਤੰਬਰ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਵੱਡੇ ਤਿਉਹਾਰ ਸ਼ੁਰੂ ਹੋ ਰਹੇ ਹਨ। ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰ ਸਤੰਬਰ ਤੋਂ ਅਕਤੂਬਰ ਤੱਕ ਆਉਂਦੇ ਹਨ। ਦੱਸ ਦੇਈਏ ਕਿ ਅਕਤੂਬਰ ਮਹੀਨੇ 'ਚ ਤਿਉਹਾਰਾਂ ਦੀਆਂ ਛੁੱਟੀਆਂ ਹੋਣ ਕਾਰਨ ਬੈਂਕ ਬੰਦ ਰਹਿਣ ਦੀ ਸੰਭਾਵਨਾ ਹੈ।
ਬੈਂਕ ਬੰਦ: ਆਰਬੀਆਈ (RBI) ਮੁਤਾਬਕ ਅਕਤੂਬਰ ਮਹੀਨੇ `ਚ ਤਿਉਹਾਰਾਂ ਕਰਕੇ 21 ਦਿਨ ਬੈਂਕ `ਚ ਛੁੱਟੀਆਂ ਰਹਿਣਗੀਆਂ। ਜਿਸ ਲਈ ਬੈਂਕ ਕਰਮਚਾਰੀਆਂ `ਚ ਖੁਸ਼ੀ ਦਾ ਮਾਹੌਲ ਹੈ। ਸਾਥੀਓ ਜੇਕਰ ਤੁਹਾਨੂੰ ਬੈਂਕ ਨਾਲ ਸੰਬੰਧੀ ਕੋਈ ਕੰਮ ਹੋਵੇ ਤਾਂ ਉਸ ਨੂੰ ਜਲਦੀ `ਤੋਂ ਜਲਦੀ ਨਿਪਟਾ ਲਓ।
ਇਨ੍ਹਾਂ ਛੁੱਟੀਆਂ ਦੀ ਸੂਚੀ ਕੁਝ ਇਸ ਤਰ੍ਹਾਂ ਹੈ:
● 1 ਅਕਤੂਬਰ ਨੂੰ ਸਿੱਕਮ `ਚ ਛਿਮਾਹੀ ਬੰਦ ਹੋਣ ਕਾਰਨ ਬੈਂਕ ਬੰਦ।
● 2 ਅਕਤੂਬਰ ਨੂੰ ਗਾਂਧੀ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।
● 3 ਅਕਤੂਬਰ ਨੂੰ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਕੇਰਲ, ਸਿੱਕਮ, ਤ੍ਰਿਪੁਰਾ ਤੇ ਮਨੀਪੁਰ `ਚ ਦੁਰਗਾ ਪੂਜਾ (ਮਹਾ ਅਸ਼ਟਮੀ) ਮੌਕੇ ਬੈਂਕ ਬੰਦ।
● 4 ਅਕਤੂਬਰ ਨੂੰ ਕਰਨਾਟਕ, ਉੜੀਸਾ, ਸਿੱਕਮ, ਕੇਰਲ, ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਅਸਾਮ ਅਤੇ ਮੇਘਾਲਿਆ `ਚ ਦੁਰਗਾ ਪੂਜਾ (ਦੁਸਹਿਰਾ) ਤੇ ਸ਼ੰਕਰ ਦੇਵ ਦੇ ਜਨਮ ਦਿਨ ਲਈ ਬੈਂਕ ਬੰਦ।
● 5 ਅਕਤੂਬਰ ਨੂੰ ਦੁਰਗਾ ਪੂਜਾ (ਦਸ਼ਮੀ) ਤੇ ਸ਼ੰਕਰ ਦੇਵ ਜਨਮ ਉਤਸਵ ਦੇ ਕਾਰਨ ਸਿਰਫ਼ ਮਣੀਪੁਰ ਨੂੰ ਛੱਡ ਕੇ ਦੇਸ਼ ਭਰ `ਚ ਬੈਂਕ ਛੁੱਟੀਆਂ ਹੋਣਗੀਆਂ।
ਇਹ ਵੀ ਪੜ੍ਹੋ: Bank Holidays: ਜਲਦੀ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ, 13 ਦਿਨ ਬੰਦ ਰਹਿਣਗੇ ਬੈਂਕ
● 6-7 ਅਕਤੂਬਰ ਨੂੰ ਗੰਗਟੋਕ 'ਚ ਦੁਰਗਾ ਪੂਜਾ ਕਾਰਨ ਬੈਂਕ ਬੰਦ।
● 13 ਅਕਤੂਬਰ ਨੂੰ ਕਰਵਾ ਚੋਥ।
● 18 ਅਕਤੂਬਰ ਨੂੰ ਗੁਹਾਟੀ ਕਟੀ ਬੀਹੂ ਦੇ ਕਾਰਨ ਬੈਂਕ `ਚ ਛੁੱਟੀਆਂ।
● 24 ਅਕਤੂਬਰ ਨੂੰ ਕਾਲੀ ਪੂਜਾ, ਨਰਕ ਚਤੁਰਦਸ਼ੀ, ਦੀਵਾਲੀ, ਲਕਸ਼ਮੀ ਪੂਜਾ ਕਾਰਨ ਦੇਸ਼ ਭਰ `ਚ ਬੈਂਕ ਬੰਦ ਰਹਿਣਗੇ, ਪਰ ਹੈਦਰਾਬਾਦ, ਇੰਫਾਲ ਤੇ ਗੰਗਟੋਕ `ਚ ਇਸ ਸਮੇਂ ਦੌਰਾਨ ਬੈਂਕ ਖੁੱਲ੍ਹੇ ਰਹਿਣਗੇ।
● 25 ਅਕਤੂਬਰ ਨੂੰ ਜੈਪੁਰ, ਗੰਗਟੋਕ, ਹੈਦਰਾਬਾਦ ਨੂੰ ਇੰਫਾਲ ਬੈਂਕ `ਚ ਲਕਸ਼ਮੀ ਪੂਜਾ, ਦੀਵਾਲੀ, ਗੋਵਰਧਨ ਪੂਜਾ ਦੇ ਕਾਰਨ ਛੁੱਟੀ।
● 26 ਅਕਤੂਬਰ ਨੂੰ ਭਾਈ ਦੂਜ ਦੇ ਤਿਉਹਾਰ ਕਾਰਨ ਅਹਿਮਦਾਬਾਦ, ਬੰਗਲੌਰ, ਬੇਲਾਪੁਰ, ਦੇਹਰਾਦੂਨ, ਗੰਗਟੋਕ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਸ਼ਿਲਾਂਗ ਤੇ ਸ਼ਿਮਲਾ `ਚ ਬੈਂਕ ਬੰਦ।
● 27 ਅਕਤੂਬਰ ਨੂੰ ਭਾਈ ਦੂਜ ਤੇ ਚਿੱਤਰਗੁਪਤ ਤਿਉਹਾਰ ਕਾਰਨ ਲਖਨਊ, ਕਾਨਪੁਰ, ਇੰਫਾਲ ਤੇ ਗੰਗਟੋਕ `ਚ ਬੈਂਕ ਛੁੱਟੀਆਂ ਹੋਣਗੀਆਂ।
● 28 ਅਕਤੂਬਰ ਨੂੰ ਛਠ, ਸਰਦਾਰ ਵੱਲਭ ਭਾਈ ਪਟੇਲ ਜਯੰਤੀ ਦੇ ਕਾਰਨ ਅਹਿਮਦਾਬਾਦ, ਪਟਨਾ ਤੇ ਰਾਂਚੀ `ਚ ਬੈਂਕ ਬੰਦ।
Summary in English: Banks will be closed for 21 days, complete bank related work soon