ਹਰ ਘਰ ਵਿੱਚ ਐਲ.ਪੀ.ਜੀ. ਦੀ ਵਰਤੋਂ ਹੁੰਦੀ ਹੈ ਇਸ 'ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ, ਤਾਂ ਜੋ ਆਮ ਆਦਮੀ ਦੀ ਜੇਬ 'ਤੇ ਜ਼ਿਆਦਾ ਅਸਰ ਨਾ ਪਵੇ। ਇਸੀ ਕੜੀ ਵਿੱਚ ਕੇਂਦਰ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ।
ਦਰਅਸਲ, ਕੇਂਦਰ ਸਰਕਾਰ ਨੇ ਐਲਪੀਜੀ ਗੈਸ ਸਿਲੰਡਰ ਦੀ ਸਬਸਿਡੀ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ। ਤਾਂ ਆਓ ਅਸੀਂ ਤੁਹਾਨੂੰ ਇਸ ਸਬੰਧ ਵਿਚ ਪੂਰੀ ਜਾਣਕਾਰੀ ਦਿੰਦੇ ਹਾਂ।
LPG ਗੈਸ ਸਿਲੰਡਰ ਸਬਸਿਡੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ (Important information related to LPG gas cylinder subsidy)
ਤੁਹਾਨੂੰ ਦੱਸ ਦੇਈਏ ਕਿ ਹੁਣ 10,00,000 ਰੁਪਏ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਐਲਪੀਜੀ ਗੈਸ ਸਿਲੰਡਰ ਸਬਸਿਡੀ ਦਾ ਲਾਭ ਦੀਤਾ ਜਾਵੇਗਾ। ਇਸ ਦੇ ਨਾਲ ਹੀ 1000000 ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਵਿਅਕਤੀਆਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲੇਗਾ।
ਯਾਨੀ ਹੁਣ 10 ਲੱਖ ਤੋਂ ਵੱਧ ਸਾਲਾਨਾ ਆਮਦਨ ਵਾਲੇ ਖਪਤਕਾਰ ਨੂੰ ਪੂਰੀ ਕੀਮਤ 'ਤੇ LPG ਗੈਸ ਸਿਲੰਡਰ ਖਰੀਦਣਾ ਹੋਵੇਗਾ। ਦੱਸ ਦੇਈਏ ਕਿ ਇਨ੍ਹਾਂ ਨਵੇਂ ਨਿਯਮਾਂ ਤਹਿਤ ਉੱਜਵਲਾ ਗੈਸ ਸਿਲੰਡਰ ਦੇ ਲਾਭਪਾਤਰੀਆਂ ਨੂੰ ਗੈਸ ਦੀ ਖਰੀਦ 'ਤੇ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ।
ਸਾਲ 2014 ਤੋਂ ਬਾਅਦ ਸਬਸਿਡੀ ਹੋਈ ਘੱਟ (Subsidy reduced after 2014)
ਭਾਜਪਾ ਸਰਕਾਰ ਬਣਨ ਤੋਂ ਬਾਅਦ ਐਲਪੀਜੀ ਗੈਸ ਸਿਲੰਡਰ 'ਤੇ ਸਬਸਿਡੀ ਖਤਮ ਕਰਨ ਅਤੇ ਘਟਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਕਾਰਨ ਗੈਸ ਸਿਲੰਡਰ ਧਾਰਕਾਂ ਨੂੰ ਵੀ ਲੰਬੇ ਸਮੇਂ ਤੋਂ ਸਬਸਿਡੀ ਨਹੀਂ ਮਿਲ ਰਹੀ ਸੀ,ਅਜਿਹੇ 'ਚ ਕੇਂਦਰ ਸਰਕਾਰ 1000000 ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਖਪਤਕਾਰਾਂ ਨੂੰ ਸਬਸਿਡੀ ਦਾ ਲਾਭ ਦੇਣ ਦੀ ਯੋਜਨਾ ਤਿਆਰ ਕਰ ਰਹੀ ਹੈ। ਯਾਨੀ ਖਪਤਕਾਰਾਂ ਨੂੰ ਕਾਫੀ ਚੰਗ੍ਹੀ ਸਬਸਿਡੀ ਦਿੱਤੀ ਜਾਵੇਗੀ। ਹਾਲਾਂਕਿ ਇਹ ਇਹਦਾ ਮੰਨਿਆ ਜਾਂਦਾ ਹੈ ਕਿ ਸਬਸਿਡੀ ਕਿੰਨੀ ਹੋਵੇਗੀ ਇਹ ਅਜੇ ਤੈਅ ਨਹੀਂ ਹੋਇਆ ਹੈ।
ਚੋਣਾਂ ਤੋਂ ਪਹਿਲਾਂ ਰੇਟ ਘੱਟ ਹੋਣ ਦੀ ਸੀ ਉਮੀਦ (The rate was expected to come down before the election)
ਜਾਣਕਾਰੀ ਲਈ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਮੇਤ ਪੰਜਾਬ, ਮੇਘਾਲਿਆ, ਉਤਰਾਖੰਡ ਅਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ 'ਚ ਮਹਿੰਗਾਈ ਇਕ ਚੋਣ ਮੁੱਦਾ ਬਣੀ ਹੋਈ ਹੈ।
ਕਿਆਸ ਲਗਾਏ ਜਾ ਰਹੇ ਸਨ ਕਿ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਗਿਰਾਵਟ ਆਵੇਗੀ। ਪਰ ਹੁਣ ਤੱਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਕਮੀ ਨਹੀਂ ਆਈ ਹੈ। ਜਦੋਂ ਕਿ ਪਿਛਲੇ ਦਿਨੀਂ ਐਲਪੀਜੀ ਗੈਸ ਸਿਲੰਡਰ ਕਮਰਸ਼ੀਅਲ 'ਤੇ 102 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਇਸ ਤੋਂ 1 ਮਹੀਨਾ ਪਹਿਲਾਂ ਕਮਰਸ਼ੀਅਲ ਸਿਲੰਡਰ 'ਤੇ 102 ਰੁਪਏ ਦਾ ਵਾਧਾ ਵੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕੁਸੁਮ ਯੋਜਨਾ 2022: ਮੁਫ਼ਤ ਸੋਲਰ ਪੰਪ ਨਾਲ ਲੱਖਾਂ ਰੁਪਏ ਦਾ ਮੁਨਾਫ਼ਾ ਕਮਾਉਣ ਲਈ ਜਲਦੀ ਕਰੋ ਅਪਲਾਈ
Summary in English: Big change in the rules of LPG Gas Cylinder Subsidy, now those earning less than 10 lakh will get subsidy