ਸਰਕਾਰੀ ਤੇਲ ਕੰਪਨੀਆਂ ਨੇ ਮਹਿੰਗਾਈ ਕਰਕੇ ਖਪਤਕਾਰਾਂ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। 1 ਅਪ੍ਰੈਲ ਤੋਂ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 'ਚ ਇਕ ਵਾਰ ਫਿਰ 250 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰਾਂ 'ਚ ਇਹ ਵਾਧਾ ਕੀਤਾ ਹੈ, ਜਦਕਿ ਇਸ ਦਾ LPG ਸਿਲੰਡਰ ਦੀ ਵਰਤੋਂ ਕਰਨ ਵਾਲੇ ਕਰੋੜਾਂ ਖਪਤਕਾਰਾਂ 'ਤੇ ਕੋਈ ਅਸਰ ਨਹੀਂ ਪਵੇਗਾ। ਕੰਪਨੀਆਂ ਨੇ 10 ਦਿਨ ਪਹਿਲਾਂ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ, ਉਦੋਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਸਸਤੀਆਂ ਹੋ ਗਈਆਂ ਸਨ। ਹਾਲਾਂਕਿ ਹੁਣ ਇਸ ਦੀਆਂ ਕੀਮਤਾਂ 'ਚ ਅਚਾਨਕ ਭਾਰੀ ਵਾਧਾ ਕੀਤਾ ਗਿਆ ਹੈ।
ਦਿੱਲੀ-ਮੁੰਬਈ ਵਿੱਚ ਇਨ੍ਹੀ ਵਧੀ ਕੀਮਤ
ਨਵੇਂ ਵਿੱਤੀ ਸਾਲ ਦੀ ਸ਼ੁਰੂਆਤ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ 250 ਰੁਪਏ ਦਾ ਵਾਧਾ, ਦਿੱਲੀ 'ਚ 19 ਕਿਲੋ ਦਾ ਸਿਲੰਡਰ ਹੁਣ 2,253 ਰੁਪਏ ਹੋ ਗਿਆ ਹੈ। 1 ਮਾਰਚ, 2022 ਨੂੰ, ਇੱਥੇ ਇੱਕ ਵਪਾਰਕ ਗੈਸ ਸਿਲੰਡਰ 2,012 ਰੁਪਏ ਵਿੱਚ ਭਰਿਆ ਜਾਂਦਾ ਸੀ, ਜੋ ਕਿ 22 ਮਾਰਚ ਨੂੰ ਕੀਮਤ ਵਿੱਚ ਕਟੌਤੀ ਤੋਂ ਬਾਅਦ ਘੱਟ ਕੇ 2,003 ਰੁਪਏ ਹੋ ਗਿਆ ਸੀ। ਹੁਣ ਮੁੰਬਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦਾ ਰੇਟ 1,955 ਰੁਪਏ ਦੀ ਬਜਾਏ 2,205 ਰੁਪਏ ਹੋ ਗਿਆ ਹੈ।
ਦੇਸ਼ ਦੇ ਹੋਰ ਮਹਾਨਗਰਾਂ ਵਿੱਚ ਵੀ ਕੀਮਤਾਂ ਵਿੱਚ ਵੱਡਾ ਵਾਧਾ ਹੋਇਆ ਹੈ। ਕੋਲਕਾਤਾ ਵਿੱਚ, 19 ਕਿਲੋ ਦਾ ਸਿਲੰਡਰ 2,351 ਰੁਪਏ ਵਿੱਚ ਭਰਿਆ ਜਾਵੇਗਾ ਜੋ ਹੁਣ ਤੱਕ 2,087 ਰੁਪਏ ਵਿੱਚ ਭਰਿਆ ਜਾਂਦਾ ਸੀ। ਇਸੇ ਤਰ੍ਹਾਂ ਚੇਨਈ 'ਚ ਵਪਾਰਕ ਗੈਸ ਸਿਲੰਡਰ ਦਾ ਰੇਟ ਹੁਣ 2,138 ਰੁਪਏ ਦੀ ਬਜਾਏ 2,406 ਰੁਪਏ 'ਤੇ ਪਹੁੰਚ ਗਿਆ ਹੈ।
ਪੰਜਾਬ ਵਿਚ ਕਿੰਨੀ ਵਧੀ ਕੀਮਤ
ਪੰਜਾਬ ਵਿਚ ਸਿਲੰਡਰ ਦੀ ਕੀਮਤ 'ਚ ਕੋਈ ਵਾਧਾ ਨਹੀਂ ਕਿੱਤਾ ਗਿਆ ਹੈ। ਜੋ ਕੀਮਤ ਪਹਿਲਾਂ ਸੀ ਉਸੀ ਕੀਮਤ ਵਿਚ ਵਪਾਰਕ ਸਿਲੰਡਰ ਪ੍ਰਾਪਤ ਕਿੱਤੇ ਜਾ ਰਹੇ ਹਨ।
ਨਵੇਂ ਵਿੱਤੀ ਸਾਲ ਵਿੱਚ ਆਮ ਆਦਮੀ ਨੂੰ ਰਾਹਤ
ਨਵੇਂ ਵਿੱਤੀ ਸਾਲ (2022-23) ਦੇ ਪਹਿਲੇ ਦਿਨ 1 ਅਪ੍ਰੈਲ ਨੂੰ ਆਮ ਆਦਮੀ ਨੂੰ ਦੋਹਰੀ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਅੱਜ ਨਾ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ ਅਤੇ ਨਾ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹਾਲਾਂਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਣ ਕਾਰਨ ਹੁਣ ਹੋਟਲ-ਰੈਸਟੋਰੈਂਟ 'ਚ ਖਾਣਾ ਮਹਿੰਗਾ ਹੋ ਜਾਵੇਗਾ। ਦਿੱਲੀ 'ਚ ਬਿਨਾਂ ਸਬਸਿਡੀ ਵਾਲਾ 14.2 ਕਿਲੋ ਦਾ LPG ਸਿਲੰਡਰ 949.50 ਰੁਪਏ 'ਚ ਮਿਲਦਾ ਹੈ।
ਇਸ ਤੋਂ ਇਲਾਵਾ ਕੋਲਕਾਤਾ 'ਚ ਇਹ 976 ਰੁਪਏ, ਮੁੰਬਈ 'ਚ 949.50 ਰੁਪਏ ਅਤੇ ਚੇਨਈ 'ਚ 965.50 ਰੁਪਏ 'ਚ ਮਿਲ ਰਿਹਾ ਹੈ। ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਹਜ਼ਾਰ ਤੋਂ ਉਪਰ ਜਾ ਕੇ 1,39.50 ਰੁਪਏ ਦੀ ਕੀਮਤ ਮਿਲ ਰਹੀ ਹੈ।
ਸਾਲ ਦੀ ਸ਼ੁਰੂਆਤ 'ਚ LPG ਸਿਲੰਡਰ ਦਾ ਕੀ ਰੇਟ ਸੀ
2022 ਦੀ ਸ਼ੁਰੂਆਤ 'ਚ ਦਿੱਲੀ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1 ਜਨਵਰੀ ਨੂੰ 1,998.50 ਰੁਪਏ ਸੀ, ਜੋ 1 ਫਰਵਰੀ ਨੂੰ ਘੱਟ ਕੇ 1,907 ਰੁਪਏ 'ਤੇ ਆ ਗਈ। ਹਾਲਾਂਕਿ, 1 ਮਾਰਚ ਨੂੰ ਇਹ ਫਿਰ ਵਧਿਆ ਅਤੇ ਦਰ 2,012 ਰੁਪਏ ਤੱਕ ਪਹੁੰਚ ਗਈ। ਇਸੇ ਤਰ੍ਹਾਂ 1 ਜਨਵਰੀ ਨੂੰ ਮੁੰਬਈ ਵਿੱਚ ਇੱਕ ਵਪਾਰਕ ਸਿਲੰਡਰ 1,948.50 ਰੁਪਏ ਵਿੱਚ ਉਪਲਬਧ ਸੀ। ਇਹ 1 ਫਰਵਰੀ ਨੂੰ ਘਟ ਕੇ 1,857 ਰੁਪਏ ਹੋ ਗਿਆ ਅਤੇ 1 ਮਾਰਚ ਨੂੰ ਵਧ ਕੇ 1,963 ਰੁਪਏ ਹੋ ਗਿਆ।
ਇਹ ਵੀ ਪੜ੍ਹੋ: LPG ਗੈਸ ਸਿਲੰਡਰ ਦੀ ਕੀਮਤਾਂ ਵਿਚ ਹੋਣ ਜਾ ਰਿਹਾ ਹੈ ਵਾਧਾ! ਇਹ ਕੰਮ ਪੂਰਾ ਕਰਨ ਨਾਲ ਮਿਲੇਗੀ ਸਬਸਿਡੀ
Summary in English: Big hit of inflation! An increase of Rs 250 in the price of a commercial cylinder