ਮਿਤੀ 14-15 ਸਤੰਬਰ 2023 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਤੇ ਇਸ ਸਾਲ ਬੀਜਾਂ, ਸਾਹਿਤ, ਸੰਦਾਂ ਦੇ ਨਾਲ ਨਾਲ ' ਸੁੱਖ ' ਵੀ ਮਿਲੇਗਾ। ਇਹ ਉਪਰਾਲਾ ਲੁਧਿਆਣਾ ਸ਼ਹਿਰ ਦੀਆਂ ਕੁਝ ਉਤਸ਼ਾਹੀ ਬੀਬੀਆਂ ਕਰ ਰਹੀਆਂ ਹਨ। ਓਹਨਾਂ ਨੇ ਮਨ ਬਣਾਇਆ ਹੈ ਕਿ ਸਾਡੇ ਕਿਸਾਨ ਜੋ ਇਸ ਵੇਲੇ ਆਰਥਿਕ - ਸਮਾਜਿਕ ਸਮਸਿਆਵਾਂ ਨਾਲ ਜੂਝ ਰਹੇ ਹਨ ਓਹਨਾਂ ਨੂੰ ਹਲਾਸ਼ੇਰੀ ਅਤੇ ਉਤਸ਼ਾਹ ਦੇਣ ਦੀ ਲੋੜ ਹੈ।
ਬੀਬੀ ਅਮਰਜੀਤ ਕੌਰ ਨੇ ਦਸਿਆ ਕਿ ਉਹ ਕਿਸਾਨ ਮੇਲੇ ਤੇ ਕਿਸਾਨਾਂ ਨੂੰ ਸ੍ਰੀ ਸੁਖਮਨੀ ਸਾਹਿਬ ਦੀਆਂ ਸਟੀਕਾਂ ਫਰੀ ਵੰਡਣਗੇ ਅਤੇ ਓਹਨਾਂ ਨੂੰ ਪ੍ਰੇਰਨਾ ਕਰਨਗੇ ਕਿ ਗੁਰਬਾਣੀ ਨੂੰ ਪ੍ਰੇਮ ਭਿੱਜੀ ਖੋਜੀ ਬਿਰਤੀ ਨਾਲ ਪੜ੍ਹਿਆ ਤੇ 5 ਵਿਚਾਰਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸੁਖਮਨੀ ਅਸਲ ਵਿਚ ਸੁੱਖਾਂ ਦੀ ਮਣੀ ਹੈ। ਜੇਕਰ ਬੋਲ-ਬੋਲ ਕੇ, ਰੁਕ-ਰੁਕ ਕੇ, ਸਮਝ-ਸਮਝ ਕੇ, ਮੁਸਕੁਰਾ-ਮੁਸਕੁਰਾ ਕੇ, ਬਾਰ-ਬਾਰ ਬਾਣੀ ਪੜ੍ਹੀ ਜਾਵੇ ਤੇ ਆਤਮਕ ਬਲ ਵਿਚ ਵਾਧਾ ਹੁੰਦਾ ਹੈ ਤੇ ਮਨੁੱਖ ਵਡੀਆਂ ਮੁਸੀਬਤਾਂ ਦਾ ਟਾਕਰਾ ਕਰਨ ਲਈ ਸਮਰਥ ਹੋ ਜਾਂਦਾ ਹੈ।
ਓਹਨਾਂ ਦਸਿਆ ਕਿ ਲਗਭਗ 50 ਬੀਬੀਆਂ ਦਾ ਜਥਾ ਮੇਲੇ ਦੇ ਦੋਨੋਂ ਦਿਨ ਕਿਸਾਨਾਂ ਨੂੰ ਇਹ ਪ੍ਰੇਰਣਾ ਕਰਨਗੀਆਂ ਕਿ- ਬਿਨ ਹਰਿ ਭਜਨ ਨਾਹੀ ਛੁਟਕਾਰਾ। ਬਿਨਾ ਪਰਮਾਤਮਾ ਦੀ ਭਗਤੀ ਕੀਤਿਆਂ ਸਾਡਾ ਛੁਟਕਾਰਾ ਸੰਭਵ ਨਹੀਂ। ਇਸ ਲਈ ਕਿਸਾਨ ਵੀਰ ਕਿਸੇ ਹੋਰ ਪਾਸਿਓ ਛੁਟਕਾਰਾ ਲੈਣ ਵਿਚ ਖਜਲ ਖੁਆਰ ਨਾ ਹੋਣ।
ਇਹ ਵੀ ਪੜ੍ਹੋ: 14-15 ਸਤੰਬਰ ਨੂੰ ਲੁਧਿਆਣਾ ਵਿੱਚ Kisan Mela, CM Mann ਕਰਨਗੇ ਕਿਸਾਨਾਂ ਨੂੰ ਸੰਬੋਧਿਤ
ਮੇਲੇ ਵਿੱਚ ਥਾਂ ਥਾਂ ਤੇ ਬਿਨ ਹਰਿ ਭਜਨ ਨਾਹੀ ਛੁਟਕਾਰਾ, ਸੁਖਮਨੀ - ਸੁਖਾਂ ਦੀ ਮਣੀ ਅਤੇ ਸੁਖਮਨੀ ਵਿਚਾਰੀਏ -- ਸੁਖ ਹੀ ਸੁਖ ਮਾਣੀਏ ਦੇ ਬੈਨਰ ਤੇ ਪੋਸਟਰ ਵੀ ਲਗਾਏ ਜਾਣਗੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Big Initiative in PAU Kisan Mela