NCERT Books: ਐਨਸੀਈਆਰਟੀ ਕਮੇਟੀ ਦੇ ਚੇਅਰਮੈਨ ਸੀਆਈ ਇਸਾਕ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਪੈਨਲ ਨੇ ਸਕੂਲੀ ਕਿਤਾਬਾਂ ਵਿੱਚ 'ਇੰਡੀਆ' ਦੀ ਥਾਂ 'ਭਾਰਤ' ਦੀ ਸਿਫ਼ਾਰਸ਼ ਕੀਤੀ ਸੀ, ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ।
NCERT ਦੀਆਂ ਸਕੂਲੀ ਪਾਠ ਪੁਸਤਕਾਂ ਵਿੱਚ ਇੰਡੀਆ ਸ਼ਬਦ ਦੀ ਬਜਾਏ ਭਾਰਤ ਸ਼ਬਦ ਦੀ ਵਰਤੋਂ ਕੀਤੀ ਜਾਵੇਗੀ। ਪਾਠ ਪੁਸਤਕਾਂ ਵਿੱਚ ਹੁਣ ਦੇਸ਼ ਦਾ ਨਾਮ ਇੰਡੀਆ ਦੀ ਥਾਂ ਭਾਰਤ ਲਿਖਿਆ ਜਾਵੇਗਾ। ਇਸ ਜਮਾਤ ਦੇ ਵਿਦਿਆਰਥੀਆਂ ਲਈ ਨਵੀਂ ਪਾਠ ਪੁਸਤਕ ਵਿੱਚ ਇਹ ਤਬਦੀਲੀ ਪਹਿਲੀ ਵਾਰ ਪੇਸ਼ ਕੀਤੀ ਜਾਵੇਗੀ। 'ਭਾਰਤ' ਸ਼ਬਦ ਦਾ ਜ਼ਿਕਰ ਕਰਨ ਦੀ ਤਜਵੀਜ਼ ਨੂੰ NCERT ਨੇ ਮਨਜ਼ੂਰੀ ਦੇ ਦਿੱਤੀ ਹੈ।
ਕਿਤਾਬ ਨੂੰ ਤਿਆਰ ਕਰਨ ਲਈ NCERT ਵੱਲੋਂ 19 ਮੈਂਬਰੀ ਕਮੇਟੀ ਨਿਯੁਕਤ ਕੀਤੀ ਗਈ ਸੀ। NCERT ਦੀਆਂ ਕਿਤਾਬਾਂ ਵਿੱਚ ਇੰਡੀਆ ਸ਼ਬਦ ਦੀ ਥਾਂ ਭਾਰਤ ਸ਼ਬਦ ਵਰਤਣ ਦੇ ਪ੍ਰਸਤਾਵ ਨੂੰ ਹੁਣ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਕਾਰਨ ਆਉਣ ਵਾਲੀ ਕਿਤਾਬਾਂ ਵਿੱਚ ਇੰਡੀਆ ਸ਼ਬਦ ਦੀ ਥਾਂ ਭਾਰਤ ਸ਼ਬਦ ਵਰਤਿਆ ਜਾਵੇਗਾ।
ਇਹ ਬਦਲਾਅ NCERT ਕਲਾਸ 12 ਦੀ ਪਾਠ ਪੁਸਤਕ ਵਿੱਚ ਕੀਤਾ ਜਾਵੇਗਾ। ਇਸ ਲਈ ਨਵੀਂ ਪਾਠ ਪੁਸਤਕ ਵਿੱਚ ਦੇਸ਼ ਦਾ ਨਾਂ ਭਾਰਤ ਰੱਖਣ ਦਾ ਪ੍ਰਸਤਾਵ ਦਿੱਤਾ ਗਿਆ। ਇਸ ਕਰਕੇ ਉਨ੍ਹਾਂ ਨੂੰ ਮਿਸ਼ਨ ਬੋਰਡ ਦੇ ਡਾਇਰੈਕਟਰ ਸੀ.ਆਈ.ਆਈਜ਼ਕ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Good News: ਦੇਸ਼ ਦੇ ਕਿਸਾਨਾਂ ਨੂੰ ਵੱਡਾ ਤੋਹਫਾ, ਹਾੜੀ ਦੀਆਂ ਫ਼ਸਲਾਂ ਦੇ MSP 'ਚ ਵਾਧਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਜੀ-20 ਸੰਮੇਲਨ ਹੋਇਆ ਸੀ। ਇਸ ਵਾਰ ਵੀ ਜੀ-20 ਸੰਮੇਲਨ ਦੇ ਸੱਦਾ ਪੱਤਰ 'ਚ 'ਭਾਰਤ ਦੇ ਰਾਸ਼ਟਰਪਤੀ' ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਕਾਰਨ ਦੇਸ਼ ਦੀ ਸਿਆਸਤ ਵੀ ਕਾਫੀ ਗਰਮਾ ਗਈ ਸੀ। ਹਾਲਾਂਕਿ, ਕਈ ਵਾਰ ਭਾਰਤ ਦੀ ਥਾਂ ਇੰਡੀਆ ਲਿਖਿਆ ਗਿਆ ਸੀ। ਜਦੋਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਈ ਸਮਾਗਮਾਂ ਵਿੱਚ ਉਨ੍ਹਾਂ ਦੇ ਨਾਮ ਦੇ ਬੋਰਡ 'ਤੇ ‘ਭਾਰਤ ਦਾ ਪ੍ਰਧਾਨ ਮੰਤਰੀ’ ਲਿਖਿਆ ਦੇਖਿਆ ਗਿਆ ਹੈ।
Summary in English: BIG NEWS: Name 'INDIA' removed from all school books, know the new name?