Biological Diversity: ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਜੈਵਿਕ ਭਿੰਨਤਾ ਦਿਹਾੜਾ ਮਨਾਇਆ। ਇਸ ਮੌਕੇ ਬਹੁਤ ਸਾਰੇ ਕਾਰਜਾਂ ਰਾਹੀਂ ਇਸ ਸਾਲ ਦੇ ਥੀਮ ਨੂੰ ਸਕਾਰ ਕਰਨ ਲਈ ਵਿਦਿਆਰਥੀਆਂ ਨੂੰ ਜੈਵਿਕ ਭਿੰਨਤਾ ਤੋਂ ਜਾਣੂ ਕਰਵਾਇਆ ਗਿਆ।
ਇਹ ਸਮਾਰੋਹ ਰਾਸ਼ਟਰੀ ਜੈਵ ਵਿਭਿਨਤਾ ਅਥਾਰਟੀ, ਪੰਜਾਬ ਜੈਵ ਵਿਭਿੰਨਤਾ ਬੋਰਡ, ਵਿਗਿਆਨ ਅਤੇ ਤਕਨਾਲੋਜੀ ਕੌਂਸਲ ਪੰਜਾਬ ਦੇ ਸਹਿਯੋਗ ਨਾਲ ਨੇਪਰੇ ਚੜਿਆ। ਦੱਸ ਦੇਈਏ ਕਿ 300 ਦੇ ਕਰੀਬ ਵਿਦਿਆਰਥੀ ਇਸ ਸਮਾਰੋਹ ਵਿਚ ਸ਼ਾਮਿਲ ਹੋਏ।
ਜ਼ਿਕਰਯੋਗ ਹੈ ਕਿ ਮੁੱਖ ਬੁਲਾਰੇ ਵਜੋਂ ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਸਵਰਨਜੀਤ ਹੁੰਦਲ ਸ਼ਾਮਿਲ ਹੋਏ। ਡਾ. ਹੁੰਦਲ ਨੇ ਆਪਣੇ ਭਾਵਪੂਰਤ ਭਾਸ਼ਣ ਨਾਲ ਇਸ ਧਰਤੀ ਨੂੰ ਬਹੁਤ ਸਾਰੇ ਜੀਵਾਂ ਦਾ ਘਰ ਕਿਹਾ। ਉਹਨਾਂ ਕਿਹਾ ਕਿ ਉਹਨਾਂ ਜੀਵਾਂ ਦੀ ਹੋਂਦ ਅਤੇ ਰਿਹਾਇਸ਼ ਦੀ ਸੁਰੱਖਿਆ ਮਨੁੱਖ ਦੀ ਜ਼ਿੰਮੇਵਾਰੀ ਹੈ। ਬਦਲਦੇ ਮੌਸਮੀ ਹਾਲਾਤ ਵਿੱਚ ਉਹਨਾਂ ਨੇ ਜੈਵ ਵਿਭਿੰਨਤਾ ਨੂੰ ਸੰਭਾਲਣ ਲਈ ਬਹੁਤ ਸਾਰੇ ਸੁਝਾਅ ਦਿੱਤੇ। ਇਸ ਮੌਕੇ ਪੋਸਟਰ ਬਨਾਉਣ ਅਤੇ ਸਲੋਗਨ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਗਿਆ।
ਡਾ. ਹਰਮੀਤ ਸਿੰਘ ਸਰਲਾਚ ਅਤੇ ਡਾ. ਸਪਨਾ ਠਾਕੁਰ ਠਾਕੁਰ ਦੀ ਅਗਵਾਈ ਵਿਚ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਜੈਵ ਵਿਭਿੰਨਤਾ ਨੂੰ ਬਰਕਰਾਰ ਰੱਖਣ ਤੇ ਜ਼ੋਰ ਦਿੱਤਾ। ਇਸ ਮੁਕਾਬਲੇ ਦੇ ਜੇਤੂਆਂ, ਜੱਜਾਂ ਅਤੇ ਐੱਨ ਐੱਸ ਐੱਸ ਦੇ ਕੁਆਰਡੀਨੇਟਰਾਂ ਨੂੰ ਇਕ-ਇੱਕ ਪੌਦਾ ਦੇ ਕੇ ਸਨਮਾਨਿਤਕ ਕੀਤਾ ਗਿਆ।
ਇਹ ਵੀ ਪੜ੍ਹੋ : Poultry Farming ਨੂੰ ਵਿਗਿਆਨਕ ਲੀਹਾਂ 'ਤੇ ਸਹਾਇਕ ਧੰਦੇ ਵਜੋਂ ਅਪਣਾਓ: Dr. Gurdeep Singh, Deputy Director
ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਕੁਮਾਰੀ ਗੁਰਲੀਨ ਕੌਰ, ਕੁਮਾਰੀ ਮਦੀਹਾ ਕਾਦਰੀ ਅਤੇ ਕੁਮਾਰੀ ਚਾਹਤ ਗੁਪਤਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਸਲੋਗਨ ਲ਼ਿਖਣ ਵਿਚ ਕੁਮਾਰੀ ਰਮਨਪ੍ਰੀਤ ਕੌਰ, ਕੁਮਾਰੀ ਮਦੀਹਾ ਕਾਦਰੀ ਅਤੇ ਕੁਮਾਰੀ ਪਵਨੀਤ ਕੌਰ/ਰਿਤੂ ਰਾਜ ਪਰਵੇ ਪਹਿਲੇ ਤਿੰਨ ਸਥਾਨਾਂ ਤੇ ਰਹੇ। ਵਿਭਾਗ ਦੇ ਮੁਖੀ ਡਾ. ਜੀ ਪੀ ਐੱਸ ਢਿੱਲੋਂ ਧੰਨਵਾਦ ਦੇ ਸ਼ਬਦ ਕਹੇ।
Summary in English: Biological Diversity: Biodiversity Day celebrated at PAU, know what was special