ਆਮ ਬਜਟ (Budget 2022) 1ਫਰਵਰੀ ਨੂੰ ਪੇਸ਼ ਕਿੱਤਾ ਜਾਵੇਗਾ । ਖੇਤੀਬਾੜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ 2022-23 ਦੇ ਬਜਟ ਵਿਚ ਖੇਤੀ ਲੋਨ ਦੇ ਟੀਚੇ ਨੂੰ ਵਧਾ ਕੇ 18 ਲੱਖ ਰੁਪਏ ਕਰ ਸਕਦੀ ਹੈ । ਮੌਜੂਦਾ ਵਿੱਤੀ ਸਾਲ ਦੇ ਲਈ ਖੇਤੀ ਲੋਨ ਦਾ ਟੀਚਾ 16.5 ਲੱਖ ਕਰੋੜ ਰੁਪਏ ਹੈ । ਸਰਕਾਰ ਹਰ ਸਾਲ ਖੇਤੀ ਕਰਜ਼ੇ ਦੇ ਟੀਚੇ ਨੂੰ ਵਧਾ ਰਹੀ ਹੈ । ਜਾਣਕਾਰੀ ਦੇ ਮੁਤਾਬਕ ਇਸ ਵਾਰ ਵੀ ਟੀਚੇ ਨੂੰ ਵਧਾ ਕੇ 18 ਤੋਂ 18.5 ਲੱਖ ਕਰੋੜ ਰੁਪਏ ਕਿੱਤੇ ਜਾ ਸਕਦੇ ਹਨ ।
ਲਗਾਤਾਰ ਵੱਧ ਰਿਹਾ ਹੈ ਖੇਤੀ ਲੋਨ ਦਾ ਟੀਚਾ
ਜਾਣਕਾਰੀ ਅਨੁਸਾਰ ਇਸ ਮਹੀਨੇ ਦੇ ਆਖਰੀ ਹਫਤੇ ਵਿੱਚ ਬਜਟ ਦੇ ਅੰਕੜੇ ਨੂੰ ਅੰਤਮ ਰੂਪ ਦਿੰਦੇ ਹੋਏ ਇਹ ਟੀਚਾ ਤਹਿ ਕਿੱਤਾ ਜਾ ਸਕਦਾ ਹੈ । ਸਰਕਾਰ ਬੈਕਿੰਗ ਖੇਤਰ ਦੇ ਲਈ ਸਾਲਾਨਾ ਖੇਤੀ ਲੋਨ ਦਾ ਟੀਚਾ ਤਹਿ ਕਰਦੀ ਹੈ । ਇਸ ਵਿੱਚ ਫ਼ਸਲ ਦੇ ਕਰਜ਼ੇ ਦਾ ਟੀਚਾ ਵੀ ਸ਼ਾਮਲ ਹੁੰਦਾ ਹੈ । ਸਾਲ ਵਿੱਚ ਖੇਤੀ ਲੋਨ ਦਾ ਪ੍ਰਵਾਹ ਲਗਾਤਾਰ ਵਧਿਆ ਹੈ ਅਤੇ ਹਰੇਕ ਵਿੱਤੀ ਸਾਲ ਵਿੱਚ ਖੇਤੀ ਲੋਨ ਦਾ ਅੰਕੜਾ ਟੀਚੇ ਤੋਂ ਵੱਧ ਰਿਹਾ ਹੈ । ਉਦਾਹਰਨ 2017-18 ਦੇ ਲਈ ਖੇਤੀ ਲੋਨ ਦਾ ਟੀਚਾ 10 ਲੱਖ ਕਰੋੜ ਰੁਪਏ ਸੀ, ਪਰ ਉਸ ਸਾਲ ਕਿਸਾਨਾਂ ਨੂੰ 11.68 ਲੱਖ ਰੁਪਏ ਦਾ ਕਰਜਾ ਦਿੱਤਾ ਗਿਆ । ਇਸੀ ਤਰ੍ਹਾਂ ਵਿੱਤੀ ਸਾਲ 2016-17 ਵਿੱਚ 9 ਲੱਖ ਕਰੋੜ ਰੁਪਏ ਦੇ ਖੇਤੀ ਲੋਨ ਦੇ ਟੀਚੇ ਤੇ 10.66 ਲੱਖ ਕਰੋੜ ਰੁਪਏ ਦਾ ਕਰਜਾ ਦਿੱਤਾ ਗਿਆ ।
ਘੱਟ ਸਮੇਂ ਲਈ ਖੇਤੀ ਲੋਨ ਤੇ ਵਿਆਜ ਦੀ ਸਹੂਲਤ ਦਿੰਦੀ ਹੈ ਸਰਕਾਰ
ਖੇਤੀਬਾੜੀ ਖੇਤਰ ਵਿੱਚ ਵੱਧ ਉਤਪਾਦਨ ਦੇ ਲਈ ਕਰਜੇ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ । ਸੰਸਥਾਗਤ ਕਰਜੇ ਦੇ ਕਾਰਨ ਕਿਸਾਨ ਗੈਰ-ਸੰਸਥਾਗਤ ਸਰੋਤੇ ਤੋਂ ਉੱਚ ਵਿਆਜ 'ਤੇ ਕਰਜ਼ੇ ਲੈਣ ਤੋਂ ਵੀ ਬਚਦੇ ਹਨ। ਆਮਤੌਰ ਤੇ ਖੇਤੀ ਤੋਂ ਜੁੜੇ ਕੰਮਾਂ ਦੇ ਲਈ 9% ਵਿਆਜ ਤੇ ਕਰਜਾ ਦਿੱਤਾ ਜਾਂਦਾ ਹੈ । ਪਰ ਸਰਕਾਰ ਕਿਸਾਨਾਂ ਨੂੰ ਸਸਤਾ ਕਰਜਾ ਉਪਲੱਭਦ ਕਰਾਉਣ ਦੇ ਲਈ ਘੱਟ ਸਮੇਂ ਦੇ ਲਈ ਖੇਤੀ ਲੋਨ ਤੇ ਵਿਆਜ ਦੀ ਸਹੂਲਤ ਦਿੰਦੀ ਹੈ ।
ਘੱਟ ਸਮੇਂ ਲਈ ਸਰਕਾਰ 2% ਵਿਆਜ ਤੇ ਸਬਸਿਡੀ ਦਿੰਦੀ ਹੈ । ਇਸ ਤੋਂ ਕਿਸਾਨਾਂ ਨੂੰ ਕਰਜਾ 7% ਦੇ ਵਧੀਆ ਵਿਆਜ ਤੇ ਉਪਲੱਬਧ ਹੁੰਦਾ ਹੈ । ਇਸ ਦੇ ਇਲਾਵਾ ਕਰਜਾ ਸਮੇਂ ਤੇ ਭੁਗਤਾਨ ਕਰਨ ਵਾਲੇ ਕਿਸਾਨਾਂ ਨੂੰ 3% ਦਾ ਪ੍ਰੋਤਸਾਹਨ ਵੀ ਦਿੱਤਾ ਜਾਂਦਾ ਹੈ । ਇਹਦਾ ਵਿੱਚ ਉਨ੍ਹਾਂ ਲਈ ਕਰਜ਼ੇ ਤੇ ਵਿਆਜ ਦਰ 4% ਹੈ ।
ਇਹ ਵੀ ਪੜ੍ਹੋ :-ਮਿੱਟੀ ਦੀ ਮਾੜੀ ਉਪਜਾਊ ਸ਼ਕਤੀ ਦੇਖ ਲੋਕ ਹੋਏ ਹੈਰਾਨ, ਜਦੋਂ ਸੋਇਲ ਹੈਲਥ ਕਾਰਡ ਦੀ ਰਿਪੋਰਟ ਆਈ ਸਾਹਮਣੇ ਤੁਸੀ ਵੀ ਰੱਖੋ ਧਿਆਨ
Summary in English: Budget 2022: Agriculture sector will get incentive, government can increase the target of agri loan