ਅਗਲੇ ਹਫਤੇ ਸੰਸਦ ਵਿਚ ਨਵਾਂ ਬਜਟ ਪੇਸ਼ ਹੋਣ ਵਾਲਾ ਹੈ । ਮਹਾਮਾਰੀ ਦੀ ਤੀਜੀ ਲਹਿਰ ਨਾਲ ਜੂਝ ਰਹੇ ਦੇਸ਼ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ। ਜਿੱਥੇ ਆਮ ਲੋਕ ਰਾਹਤ ਉਪਾਵਾਂ ਦੀ ਉਮੀਦ ਕਰ ਰਹੇ ਹਨ, ਉੱਥੇ ਹੀ ਉਦਯੋਗ ਸਰਕਾਰ ਤੋਂ ਮਦਦ ਦੀ ਉਮੀਦ ਕਰ ਰਹੇ ਹਨ। ਸਰਕਾਰ ਦੇ ਸਾਮਣੇ ਇਕ ਤਰਫ ਆਰਥਕ ਵਿਕਾਸ ਨੂੰ ਤੇਜ਼ ਕਰਨ ਦੀ ਚੁਣੌਤੀ ਹੈ, ਦੂਜੇ ਪਾਸੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਖੜ੍ਹੀਆਂ ਹਨ। ਇਸ ਬਜਟ ਵਿਚ ਸਿਰਫ਼ ਲੋਕਾਂ ਦੀਆਂ ਉਮੀਦਾਂ ਨਹੀਂ ਬਲਕਿ ਸਰਕਾਰ ਦੀ ਕਾਬਲੀਅਤ ਦੀ ਪਰਖ ਵੀ ਸਾਬਤ ਹੋਣ ਵਾਲੀ ਹੈ।
ਬਜਟ ਬਣਾਉਣ ਦੀ ਪ੍ਰੀਕ੍ਰਿਆ ਕਈ ਮਹੀਨਿਆਂ ਪਹਿਲਾ ਤੋਂ ਹੀ ਸ਼ੁਰੂ ਹੋ ਜਾਂਦੀ ਹੈ । ਹਰ ਖੇਤਰ ਦੇ ਨੁਮਾਇੰਦਿਆਂ ਨਾਲ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਮੀਟਿੰਗ, ਸਰਕਾਰ ਨੂੰ ਸੌਂਪੇ ਜਾਣ ਵਾਲੇ ਮੈਮੋਰੰਡਮ, ਪਿਛਲੇ ਸਾਲਾਂ ਤੋਂ ਮਿੱਲੇ ਸਬਕ ਆਦਿ ਬਜਟ ਨੂੰ ਤਿਆਰ ਕਰਨ ਲਈ ਮਹੱਤਵਪੂਰਨ ਕਾਰਕ ਸਾਬਤ ਹੁੰਦੇ ਹਨ। ਇਸ ਸਭ ਦੇ ਵਿਚਕਾਰ, ਲਿਟਮਸ ਟੈਸਟ ਤੋਂ ਗੁਜ਼ਰ ਰਹੇ ਕੁਝ ਚੋਣਵੇਂ ਲੋਕ , ਜਿਨ੍ਹਾਂ 'ਤੇ ਸਰਕਾਰ ਲਈ ਅਗਲੇ ਇਕ ਸਾਲ ਲਈ ਕਮਾਈ ਦੇ ਸਾਧਨ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਹੈ ਅਤੇ ਬਾਕੀ ਬਚੀ ਘਾਟ ਨੂੰ ਪੂਰਾ ਕਰਨ ਦਾ ਕੰਮ ਵੀ ਹੈ। ਆਓ ਦੇਖਦੇ ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਟੀਮ ਦੇ ਬਜਟ 2022 ਦੇ ਮੁੱਖ ਖਿਡਾਰੀ....
ਟੀਵੀ ਸੋਮਨਾਥਨ (TV Somanathan): ਸੋਮਨਾਥਨ ਹੱਲੇਫਾਈਨੇਸ ਸੈਕਟਰੀ ਅਤੇ ਡਿਪਾਰਟਮੈਂਟ ਆਫ ਐਕਸਪੈਂਡੀਚਰ ਦੇ ਸਕੱਤਰ ਦਾ ਅਹੁਦਾ ਸੰਭਾਲ ਰਹੇ ਹਨ। ਇਸ ਵਾਰ ਬਜਟ ਤੋਂ ਠੀਕ ਪਹਿਲਾਂ ਸੀਈਏ ਦਾ ਅਹੁਦਾ ਖਾਲੀ ਹੈ । ਅਜਿਹੇ ਵਿਚ ਸੋਮਨਾਥਨ ਦੇ ਉੱਤੇ ਵੱਡੀ ਜ਼ਿੱਮੇਦਾਰੀ ਆ ਗਈ ਹੈ । ਸੋਮਨਾਥਨ ਤਾਮਿਲਨਾਡੂ ਕੇਡਰ ਦੇ 1987 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਵਿਸ਼ਵ ਬੈਂਕ ਦੇ ਨਾਲ ਵੀ ਕੰਮ ਕਰ ਚੁੱਕੇ ਹਨ ਅਤੇ ਪੀਐਮਓ ਵਿੱਚ ਸੰਯੁਕਤ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਅਜੇ ਸੇਠ (Ajay Seth): ਅਜੇ ਸੇਠ ਹੱਲੇ ਡਿਪਾਰਟਮੈਂਟ ਆਫ ਇਕੋਨੌਮਿਕ ਅਫੇਅਰਸ ਵਿਚ ਸਕੱਤਰ ਹਨ। ਇਹ ਵੀ ਸੋਮਨਾਥਨ ਦੀ ਤਰ੍ਹਾਂ 1987 ਬੈਚ ਦੇ ਆਈਏਐਸ ਆਫ਼ਿਸਰ ਹਨ, ਬਸ ਉਹਨਾਂ ਦਾ ਕਾਡਰ ਕਰਨਾਟਕ ਹੈ। ਸੇਠ ਨੂੰ ਪਿਛਲੇ ਸਾਲ ਅਪ੍ਰੈਲ ਵਿਚ ਇਹ ਜ਼ਿੱਮੇਦਾਰੀ ਮਿੱਲੀ , ਜਦ ਦੇਸ਼ ਪਹਿਲਾਂ ਤੋਂ ਹੀ ਕੋਰੋਨਾ ਮਹਾਮਾਰੀ ਤੋਂ ਜੂਝ ਰਿਹਾ ਸੀ । ਸੇਠ ਦੇ ਕੋਲ ਕਰਨਾਟਕਾ ਵਿਚ ਤਾਇਨਾਤੀ ਦੌਰਾਨ ਬਜਟ ਅਤੇ ਵਪਾਰਕ ਟੈਕਸ ਵਿਭਾਗ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ।
ਦੇਬਾਸ਼ੀਸ਼ ਪਾਂਡਾ (Debashish Panda): ਸੋਮਨਾਥਨ ਅਤੇ ਸੇਠ ਦੀ ਤਰ੍ਹਾਂ ਪਾਂਡਾ ਵੀ 1987 ਬੈਚ ਦੇ ਆਈਏਐਸ ਅਧਿਕਾਰੀ ਹਨ ।
ਪਾਂਡਾ ਹੱਲੇ ਡਿਪਾਰਟਮੈਂਟ ਆਫ ਫਾਈਨੇਂਸ਼ੀਅਲ ਸਰਵਿਸੇਜ ਦੇ ਸਕੱਤਰ ਹਨ । ਉਨ੍ਹਾਂ ਨੂੰ ਸਰਕਾਰੀ ਵਿੱਤੀ ਥਾਵਾਂ ਵਿਚ ਨਵੀ ਪੀੜੀ ਦਾ ਸੁਧਾਰ ਲਿਆਉਣ ਦਾ ਮਾਨ ਹਾਸਲ ਹੈ । ਸਰਕਾਰੀ ਬੈਂਕ ਦੇ ਨਿੱਜੀਕਰਨ ਲਈ ਰਾਹ ਤਿਆਰ ਕਰਨ ਵਿਚ ਪਾਂਡਾ ਦੀ ਅਹਿਮ ਭੂਮਿਕਾ ਹੈ । ਸਰਕਾਰ ਜਿਸ ਤਰ੍ਹਾਂ ਪਿਛਲੇ ਬਜਟ ਦੇ ਵਿਨਿਵੇਸ਼ ਟੀਚੇ ਤੋਂ ਖੁੰਝਦੀ ਜਾ ਰਹੀ ਹੈ। ਇਸ ਬਜਟ ਵਿਚ ਇਸ ਵਿਸ਼ੇ 'ਤੇ ਕਾਫੀ ਧਿਆਨ ਦਿੱਤਾ ਜਾਵੇਗਾ ਅਤੇ ਪਾਂਡਾ ਇਸ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ।
ਤਰੁਨ ਬਜਾਜ (Tarun Bajaj):ਬਜਾਜ ਅਜੇ ਡਿਪਾਰਟਮੈਂਟ ਆਫ ਰੇਵੇਨਿਊ ਕੇ ਸੈਕਟਰੀ ਤੇ ਤੈਨਾਤ ਹਨ। ਉਹ 1988 ਬੈਚ ਅਤੇ ਹਰਿਆਣਾ ਕਾਦਰ ਕੇ ਆਈਏਐਸ ਅਧਿਕਾਰੀ ਹਨ। ਪਹਿਲਾਂ ਉਹ ਇਕੋਨੌਮਿਕ ਅਫੇਅਰਸ ਸੈਕਟਰੀ ਵੀ ਰਹਿ ਚੁਕੇ ਹਨ । ਵਿੱਤ ਮੰਤਰਾਲੇ ਵਿਚ ਆਉਣ ਤੋਂ ਪਹਿਲਾਂ ਬਜਾਜ ਪੀਐਮਓ ਵਿਚ ਕੰਮ ਕਰ ਚੁਕੇ ਹਨ। ਬਜਾਜ ਵਿੱਤ ਮੰਤਰਾਲੇ ਤੋਂ ਉਸ ਸਮੇਂ ਜੁੜੇ , ਜਦ ਦੇਸ਼ ਕੋਰੋਨਾ ਮਹਾਮਾਰੀ ਦੀ ਪਹਿਲੇ ਲਹਿਰ ਦੇ ਦੌਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਬਜਾਜ ਦੇ ਸਾਹਮਣੇ ਪਿਛਲੇ ਦੋ ਸਾਲਾਂ ਦੇ ਤਜ਼ਰਬੇ ਦੇ ਆਧਾਰ 'ਤੇ ਆਉਣ ਵਾਲੇ ਸਮੇਂ 'ਚ ਸਰਕਾਰ ਲਈ ਰੇਵੇਨੁ ਜੁਟਾਉਣਾ ਹੋਵੇਗਾ।
ਤੁਹਿਨ ਕਾਂਤ ਪਾਂਡੇ (Tuhin Kant Pandey) :ਪਾਂਡੇ ਕੋਲ ਸਰਕਾਰ ਦੇ ਸਭ ਤੋਂ ਅਭਿਲਾਸ਼ੀ ਵਿਭਾਗਾਂ ਵਿੱਚੋਂ ਇੱਕ ਦੀ ਜ਼ਿੰਮੇਵਾਰੀ ਹੈ। ਉਹ ਇਸ ਸਮੇਂ ਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ (DIPAM) ਵਿਭਾਗ ਦੇ ਸਕੱਤਰ ਹਨ। ਆਉਣ ਵਾਲੇ ਸਾਲ ਵਿੱਚ ਉਨ੍ਹਾਂ ਦੇ ਵਿਭਾਗ ਲਈ ਕਈ ਕੰਮ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ। ਫਿਲਹਾਲ ਉਨ੍ਹਾਂ ਦਾ ਵਿਭਾਗ ਐਲਆਈਸੀ ਦੇ ਮੈਗਾ ਆਈਪੀਓ ਤੋਂ ਵੱਖ-ਵੱਖ ਸਰਕਾਰੀ ਕੰਪਨੀਆਂ ਦੀ ਵਿਕਰੀ ਦੀ ਪ੍ਰਕਿਰਿਆ ਵਿੱਚ ਰੁੱਝਿਆ ਹੋਇਆ ਹੈ। ਇਸ ਬਜਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਨਫਰਾ 'ਤੇ ਖਰਚ ਨੂੰ ਵੱਡੇ ਪੱਧਰ 'ਤੇ ਵਧਾਉਣ ਜਾ ਰਹੀ ਹੈ। ਇਸ ਵਧੇ ਹੋਏ ਖਰਚੇ ਲਈ ਪੈਸਾ ਜੁਟਾਉਣ ਦੀ ਜ਼ਿੰਮੇਵਾਰੀ ਪਾਂਡੇ ਦੀ ਹੋਵੇਗੀ।
ਇਹ ਵੀ ਪੜ੍ਹੋ :Punjab Election 2022: ਓਪੀਨੀਅਨ ਪੋਲ 'ਚ ਪੰਜਾਬ ਦੇ ਹੈਰਾਨ ਕਰਨ ਵਾਲੇ ਅੰਕੜੇ, ਜਾਣੋ ਕਿਸ ਪਾਰਟੀ ਨੂੰ ਕਿੰਨੀਆਂ ਮਿਲ ਰਹੀਆਂ ਹਨ ਸੀਟਾਂ
Summary in English: Budget 2022: Captain Sitharaman's team... all the responsibility on these 5 shoulders in making the budget