ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਸ ਬਜਟ ਵਿਚ ਨੌਜਵਾਨਾਂ ਨੂੰ 16 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਿੱਤਾ ਗਿਆ ਹੈ । ਕਿਹਾ ਗਿਆ ਹੈ ਕਿ ਇਸ ਬਜਟ ਵਿਚ ਅਗਲੇ 25 ਸਾਲਾਂ ਦੀ ਨੀਂਹ ਰੱਖੀ ਜਾਵੇਗੀ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਬਜਟ ਵਿੱਚ ਸਾਰਿਆਂ ਲਈ ਕੁਝ ਨਾ ਕੁਝ ਰੱਖਿਆ ਗਿਆ ਹੈ।
Budget 2022 ਵਿਚ ਨਿਰਮਲਾ ਸੀਤਾਰਮਨ ਨੇ ਕੀ- ਕੀ ਐਲਾਨ ਕਿੱਤਾ ?
ਜਾਣੋ ਕਿ ਕੁਝ ਹੈ ਬਜਟ ਵਿਚ ਆਮ ਜਨਤਾ ਦੇ ਲਈ
ਸਰਕਾਰ ਨੇ ਨੈਸ਼ਨਲ ਹਾਈਵੇ ਦੀ ਲੰਬਾਈ ਨੂੰ ਲੈ ਕੇ ਕੀਤਾ ਵੱਡਾ ਐਲਾਨ, ਇਸ ਦੀ ਲੰਬਾਈ ਵਧਾ ਕੇ 25,000 ਕਿਲੋਮੀਟਰ ਵਧਾ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਦੱਸਿਆ ਹੈ ਕਿ 2022-23 ਦੀ ਵਿਚਕਾਰ ਨੈਸ਼ਨਲ ਹਾਈਵੇ ਦੀ ਲੰਬਾਈ ਨੂੰ 25,000 ਕਿਲੋਮੀਟਰ ਤਕ ਵਧਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਆਮ ਲੋਕਾਂ ਦੀ ਸਹੂਲਤ ਅਤੇ ਆਵਾਜਾਈ ਪ੍ਰਣਾਲੀ ਨੂੰ ਹੋਰ ਸੁਖਾਲਾ ਬਣਾਉਣ ਲਈ ਸਰਕਾਰ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ 400 ਵੰਦੇ ਭਾਰਤ ਰੇਲ ਗੱਡੀਆਂ ਚਲਾਈਆਂ ਜਾਣਗੀਆਂ। । ਇਸ ਨਾਲ ਅਗਲੇ ਤਿੰਨ ਸਾਲਾਂ ਵਿੱਚ 100 ਪੀਐਮ ਗਤੀ ਸ਼ਕਤੀ ਕਾਰਗੋ ਟਰਮੀਨਲ ਬਣਾਏ ਜਾਣਗੇ। ਇਸ ਦੇ ਨਾਲ ਹੀ 8 ਨਵੇਂ ਰੋਪਵੇਅ ਬਣਾਏ ਜਾਣਗੇ।
ਕਿਸਾਨਾਂ ਅਤੇ ਨੌਜਵਾਨਾਂ ਦੇ ਲਈ ਬਜਟ ਵਿਚ ਕਿ ਹੈ ?
ਸੀਤਾਰਮਨ ਨੇ ਕਿਹਾ ਹੈ ਕਿ ਬਜਟ 2022 -23 ਵਿਚ ਕਿਸਾਨ ਅਤੇ ਨੌਜਵਾਨਾਂ ਨੂੰ ਲਾਭ ਹੋਵੇਗਾ । ਸਵੈ -ਨਿਰਭਰ ਭਾਰਤ ਤੋਂ 16 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ । ਪਟਨਾ ਦੇ ਮੌਜੂਦਾ ਹਲਾਤ ਵੇਖਦੇ ਹੋਏ ਸਰਕਾਰ ਦੀ ਇਹ ਚੁਸਤ ਚਾਲ ਸਾਬਤ ਹੋ ਸਕਦੀ ਹੈ।
ਵਿੱਤ ਮੰਤਰੀ ਸੀਤਾਰਮਨ ਨੇ ਦੱਸਿਆ ਹੈ ਕਿ ਏਅਰ ਇੰਡੀਆ ਦਾ ਵਿਨਿਵੇਸ਼ ਪੂਰਾ ਹੋ ਗਿਆ ਹੈ ਅਤੇ ਐਲਆਈਸੀ (LIC) ਦਾ ਆਈਪੀਓ (IPO)ਜਲਦੀ ਹੀ ਆਵੇਗਾ।
ਬਜਟ ਨਾਲ ਸਬੰਧਤ ਹੋਰ ਮਹੱਤਵਪੂਰਨ ਐਲਾਨ
5 ਸਾਲ ਵਿਚ 6 ਹਜਾਰ ਕਰੋੜ ਦਾ RAMP ਸ਼ੁਰੂ ਹੋਵੇਗਾ , ਦੇਸ਼ ਵਿਚ ਟੈਕਸ ਈ ਪੋਰਟਲ ਸ਼ੁਰੂ ਹੋਵੇਗਾ , ਦੇਸ਼ ਵਾਸੀਆਂ ਨੂੰ ਆਨਲਾਈਨ ਸਿੱਖਲਾਈ ਮਿਲੇਗੀ ।
ਸਟਾਰਟਅਪ ਵਿਚ ਡਰੋਨ ਪਾਵਰ 'ਤੇ ਜ਼ੋਰ ਦਿੱਤਾ ਜਾਵੇਗਾ । ਚੋਣਵੇਂ ਆਈ.ਟੀ.ਆਈ ਵਿਚ ਇਸਦਾ ਕੋਰਸ ਸ਼ੁਰੂ ਹੋਵੇਗਾ ।
ਗਰੀਬ ਵਰਗ ਦੇ ਬੱਚਿਆਂ ਦੀ 2 ਸਾਲਾਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ। 1 ਕਲਾਸ, 1 ਟੀਵੀ ਚੈਨਲ ਦਾ ਦਾਇਰਾ ਵਧਾਇਆ ਜਾਵੇਗਾ। 12 ਤੋਂ 200 ਟੀ.ਵੀ. ਚੈਨਲ ਕੀਤੇ ਜਾਣਗੇ। ਸਾਰੀਆਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਸਮੱਗਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਧੀਆ ਮੁਨਾਫ਼ਾ ਕਮਾਉਣ ਲਈ ਕਰ ਸਕਦੇ ਹੋ ਤੁਲਸੀ ਦੀ ਖੇਤੀ ! ਪੜ੍ਹੋ ਇਸਦੀ ਪੂਰੀ ਜਾਣਕਾਰੀ
Summary in English: Budget 2022: Find Out What The Status Of The House Is About The Budget, What's Special For The General Public?