ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਕਾਰਪੋਰੇਟ ਸਰਚਾਰਜ ਨੂੰ 12% ਤੋਂ ਘਟਾ ਕੇ 7% ਕੀਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਰਚੁਅਲ ਡਿਜੀਟਲ ਅਸੈਟਸ ਤੋਂ ਹੋਣ ਵਾਲੀ ਆਮਦਨ 'ਤੇ 30 ਫੀਸਦੀ ਟੈਕਸ ਲਾਗੂ ਹੋਵੇਗਾ।
ਕਿਸਾਨ ਡਰੋਨ ਦੀ ਵਰਤੋਂ ਨੂੰ ਬੜਾਵਾ ਦਿੱਤਾ ਜਾਵੇਗਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਫਸਲਾਂ ਦੇ ਮੁਲਾਂਕਣ, ਜ਼ਮੀਨੀ ਰਿਕਾਰਡ ਦੇ ਡਿਜੀਟਾਈਜ਼ੇਸ਼ਨ, ਕੀਟਨਾਸ਼ਕਾਂ ਅਤੇ ਪੌਸ਼ਟਿਕ ਤੱਤਾਂ ਦੇ ਛਿੜਕਾਅ ਲਈ ਕਿਸਾਨ ਡਰੋਨ ਦੀ ਵਰਤੋਂ ਨੂੰ ਬੜਾਵਾ ਦਿੱਤਾ ਜਾਵੇਗਾ।
ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਮਿਲਿਆਂ ਖੁਸ਼ੀਆਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਰਾਸ਼ਟਰੀ ਪੈਨਸ਼ਨ ਯੋਜਨਾ ਵਿੱਚ ਯੋਗਦਾਨ 'ਤੇ 14% ਤੱਕ ਟੈਕਸ ਰਾਹਤ ਮਿਲਦੀ ਹੈ, ਜਦੋਂ ਕਿ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਸਿਰਫ 10%। ਇਸ 'ਚ ਬਦਲਾਅ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਵੀ 14% ਟੈਕਸ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਾਂਗ NPS 'ਚ ਯੋਗਦਾਨ 'ਤੇ ਟੈਕਸ ਛੋਟ ਮਿਲੇਗੀ।
ਇਨਕਮ ਟੈਕਸ ਵਿਭਾਗ ਲਈ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ
ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਹੈ ਕਿ ਮੁੱਲ ਰਿਟਰਨ ਫਾਈਲ ਕਰਨ ਦੇ ਦੋ ਸਾਲ ਬਾਅਦ ਤਕ ਅਪਡੇਟ ਰਿਟਰਨ ਫਾਈਲ ਕੀਤੀ ਜਾ ਸਕਦੀ ਹੈ ।
ਟੈਕਸ ਫਾਈਲਿੰਗ ਵਿੱਚ ਗਲਤੀ ਸੁਧਾਰ ਕਰਨ ਲਈ ਦੋ ਸਾਲ ਦਾ ਮੌਕਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੇਕਰ ਇਨਕਮ ਟੈਕਸ ਦੇ ਐਲਾਨ ਵਿਚ ਕੋਈ ਗਲਤੀ ਹੈ ਤਾਂ ਉਸ ਨੂੰ ਦੋ ਸਾਲਾਂ ਵਿਚ ਸੁਧਾਰਿਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੇ ਟੈਕਸ ਦੌਰਾਨ ਗਲਤੀਆਂ ਕੀਤੀਆਂ ਹਨ। ਇਸਦੇ ਲਈ ਉਸਨੂੰ ਆਪਣੀ ਰਿਟਰਨ ਅਪਡੇਟ ਕਰਨੀ ਹੋਵੇਗੀ। ਇਸ ਨਾਲ ਮੁਕੱਦਮੇਬਾਜ਼ੀ ਘੱਟ ਹੋਵੇਗੀ। ਲੋਕਾਂ ਨੂੰ ਦੋ ਸਾਲਾਂ ਵਿੱਚ ਆਪਣੀ ਐਲਾਨ ਕੀਤੀ ਆਮਦਨ ਵਿੱਚ ਸੁਧਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਕ੍ਰਿਪਟੋਕਰੰਸੀ ਨੂੰ ਲੈਕੇ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਰਿਜ਼ਰਵ ਬੈਂਕ 2022-23 ਤੱਕ ਆਪਣੀ ਡਿਜੀਟਲ ਕਰੰਸੀ ਲਿਆਵੇਗਾ। ਇਸਦੇ ਲਈ ਬਲਾਕਚੇਨ ਅਤੇ ਹੋਰ ਤਕਨੀਕਾ ਦੀ ਵਰਤੋਂ ਕੀਤੀ ਜਾਵੇਗੀ।
2,000 ਕਿਲੋਮੀਟਰ ਰੇਲ ਨੈੱਟਵਰਕ ਨੂੰ ਸਵਦੇਸ਼ੀ ਤਕਨਾਲੋਜੀ ਕਵਚ ਦੇ ਤਹਿਤ ਲਿਆਇਆ ਜਾਵੇਗਾ
ਵਿੱਤ ਮੰਤਰੀ ਨੇ ਕਿਹਾ ਕਿ ਸੁਰੱਖਿਆ ਅਤੇ ਸਮਰੱਥਾ ਵਧਾਉਣ ਲਈ 2,000 ਕਿਲੋਮੀਟਰ ਰੇਲ ਨੈੱਟਵਰਕ ਨੂੰ ਸਵਦੇਸ਼ੀ ਤਕਨੀਕ ਦੇ ਕਵਚ ਵਿੱਚ ਲਿਆਇਆ ਜਾਵੇਗਾ।
ਭੁਗਤਾਨ ਲਈ ਆਨਲਾਈਨ ਬਿੱਲ ਸਿਸਟਮ ਸ਼ੁਰੂ ਕੀਤਾ ਜਾਵੇਗੀ
ਵਿੱਤ ਮੰਤਰੀ ਨੇ ਕਿਹਾ ਹੈ ਕਿ ਭੁਗਤਾਨ ਵਿਚ ਦੇਰੀ ਨੂੰ ਘੱਟ ਕਰਨ ਦੇ ਲਈ ਇੱਕ ਆਨਲਾਈਨ ਬਿੱਲ ਸਿਸਟਮ ਸ਼ੁਰੂ ਕਿੱਤਾ ਜਾਵੇਗਾ ਅਤੇ ਇਸਦੀ ਵਰਤੋਂ ਸਾਰੇ ਕੇਂਦਰੀ ਮੰਤਰਾਲੇ ਕਰਨਗੇ।
ਸਾਲ 2022 -23 ਤੋਂ ਜਾਰੀ ਕਿੱਤੇ ਜਾਣਗੇ ਚਿੱਪ ਵਾਲੇ ਈ-ਪਾਸਪੋਰਟ
ਬਜਟ ਵਿਚ ਵਿਦੇਸ਼ ਜਾਨ ਵਾਲੀਆਂ ਦੇ ਲਈ ਇਕ ਵੱਡਾ ਐਲਾਨ ਕਿੱਤਾ ਗਿਆ ਹੈ । ਇਸ ਦੇ ਤਹਿਤ ਸਾਲ 2022 -23 ਤੋਂ ਹੀ ਚਿੱਪ ਵਾਲੇ ਈ -ਪਾਸਪੋਰਟ ਜਾਰੀ ਕਿੱਤੇ ਜਾਣਗੇ।
ਇਹ ਵੀ ਪੜ੍ਹੋ : Budget 2022: ਜਾਣੋ ਬਜਟ ਨੂੰ ਲੈ ਕੇ ਸਦਨ ਦੀ ਕੀ ਹੈ ਸਥਿਤੀ, ਆਮ ਜਨਤਾ ਲਈ ਕੀ ਹੈ ਖਾਸ?
Summary in English: Budget 2022: The government has promoted drone technology in agriculture and given two years to rectify tax evasion.