Budget 2022 ਦੀ ਤਿਆਰੀ ਜੋਰਾਂ ਤੇ ਹੈ । ਸਰਕਾਰ, ਜਨਤਾ ਅਤੇ ਇਕੋਨਮੀ ਦੇ ਲਈ ਇਸ ਸਾਲ ਦਾ ਬਜਟ ਬਹੁਤ ਅਹਿਮ ਰਹਿਣ ਵਾਲਾ ਹੈ । ਜਾਣਕਾਰੀ ਅਨੁਸਾਰ , ਵਿੱਤੀ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਬੈਕਿੰਗ ਸੈਕਟਰ ਦੇ ਲਈ ਵੱਡਾ ਐਲਾਨ ਕਰ ਸਕਦੀ ਹੈ । ਸਰਕਾਰ ਇਸ ਬਜਟ ਵਿਚ ਜਨਧਨ ਯੋਜਨਾ (Jan Dhan Yojana) ਦੇ ਤੀਜੇ ਪੜਾਵ ਨੂੰ ਸ਼ੁਰੂ ਕਰ ਸਕਦੀ ਹੈ । ਇਸ ਦੇ ਤਹਿਤ ਜਿੰਨੇ ਵੀ ਜਨਧਨ ਖਾਤਾ ਹੋਲਡਰ ਹਨ , ਉਨ੍ਹਾਂ ਨੂੰ ਡਿਜਿਟਲ ਬੈਕਿੰਗ ਅਤੇ ਡੋਰ ਸਟੈਪ ਬੈਕਿੰਗ ਦੀ ਸਹੂਲਤ ਤੋਂ ਜੋੜਨ ਦਾ ਕੰਮ ਕੀਤਾ ਜਾਵੇਗਾ । ਡਿਜਿਟਲ ਬੈਕਿੰਗ ਸੇਵਾ ਦੀ ਸ਼ੁਰੂਆਤ ਹੋ ਜਾਣ ਦੇ ਬਾਅਦ ਜਨਧਨ ਖਾਤਾ ਹੋਲਡਰ ਮੋਬਾਈਲ ਤੋਂ ਵੀ ਬੈਕਿੰਗ ਸਰਵਿਸ ਦਾ ਲਾਭ ਚੁੱਕ ਸਕਣਗੇ ।
ਜਾਣਕਾਰੀ ਇਹ ਵੀ ਹੈ ਕੀ ਜਨਧਨ ਖਾਤੇ ਤੋਂ ਅਟੱਲ ਪੈਨਸ਼ਨ ਯੋਜਨਾ , ਸੁਕੰਨਿਆ ਸਮਰਿੱਧੀ ਯੋਜਨਾ ਵਰਗੀ ਯੋਜਨਾਵਾਂ ਨੂੰ ਲਿੰਕ ਕੀਤਾ ਜਾ ਸਕਦਾ ਹੈ । ਮਤਲਬ , ਜਨਧਨ ਖਾਤੇ ਤੋਂ ਵੀ ਇਨ੍ਹਾਂ ਯੋਜਨਾਵਾਂ ਵਿਚ ਜਮਾ ਕਿੱਤੀ ਜਾ ਸਕਦੀ ਹੈ । ਇਸ ਦੇ ਕਾਰਨ ਇਨ੍ਹਾਂ ਯੋਜਨਾਵਾਂ ਦਾ ਦਾਇਰਾ ਹੋਰ ਜਿਆਦਾ ਵੱਧ ਜਾਵੇਗਾ ।
44 ਕਰੋੜ ਤੋਂ ਵੱਧ ਜਨਧਨ ਖਾਤੇ
ਜਨਧਨ ਖਾਤਿਆਂ ਦੇ ਅਧੀਨ 44.33 ਕਰੋੜ ਖਾਤੇ ਖੋਲ੍ਹੇ ਜਾ ਚੁਕੇ ਹਨ । ਸਰਕਾਰ ਦਾ ਮਕਸਦ ਇਨ੍ਹਾਂ ਖਾਤੇ ਹੋਲਡਰਾਂ ਨੂੰ ਸੁਕੰਨਿਆ ਸਮਰਿੱਧੀ ਯੋਜਨਾ ਤੋਂ ਜੋੜਨ ਦਾ ਹੈ । ਦੱਸ ਦਈਏ ਕੀ ਜ਼ਿਆਦਾਤਰ ਜਨਧਨ ਖਾਤੇ ਸਰਕਾਰੀ ਬੈਂਕਾਂ ਵਿਚ ਖੋਲੇ ਗਏ ਹਨ । ਇਨ੍ਹਾਂ ਬੈਂਕ ਖਾਤਿਆਂ ਵਿਚ 1 ਲੱਖ 54 ਹਜਾਰ 916 ਕਰੋੜ ਰੁਪਏ ਜਮਾ ਹਨ ।
2014 ਵਿਚ ਇਸ ਯੋਜਨਾ ਨੂੰ ਸ਼ੁਰੂ ਕਿੱਤਾ ਗਿਆ ਸੀ
ਇਸ ਯੋਜਨਾ ਨੂੰ 2014 ਵਿਚ ਸ਼ੁਰੂ ਕੀਤਾ ਗਿਆ ਸੀ । ਜਨਧਨ ਯੋਜਨਾ ਨੂੰ ਇਸ ਲਈ ਸ਼ੁਰੂ ਕਿੱਤਾ ਗਿਆ ਸੀ ਤਾਕਿ ਦੇਸ਼ ਦੇ ਸਾਰੇ ਲੋਕਾਂ ਨੂੰ ਬੈਕਿੰਗ ਸਿਸਟਮ ਤੋਂ ਜੋੜਿਆ ਜਾ ਸਕੇ । PMJDY ਖਾਤੇ ਵਿਚ ਘਟੋ-ਘਟ ਬੈਲੇਂਸ ਰੱਖਣ ਦੀ ਜਰੂਰਤ ਨਹੀਂ ਹੁੰਦੀ ਹੈ । ਇਸ ਖਾਤੇ ਹੋਲਡਰ ਨੂੰ Rupay ਡੈਬਿਟ ਕਾਰਡ ਜਾਰੀ ਕਿੱਤਾ ਜਾਂਦਾ ਹੈ । ਇਸ ਤੋਂ ਇਲਾਵਾ 2 ਲੱਖ ਦਾ ਦੁਰਘਟਨਾ ਬੀਮਾ ਮਿਲਦਾ ਹੈ । 10 ਹਜਾਰ ਦੇ ਓਵਰਡਰਾਫਟ ਦੀ ਸਹੂਲਤ ਮਿਲਦੀ ਹੈ।
ਜਨਧਨ ਖਾਤਾ ਖੋਲਣ ਦੇ ਲਈ ਦਸਤਾਵੇਜ :-
ਜਨਧਨ ਖਾਤਾ ਖੋਲਣ ਦੇ ਲਈ ਕੇਵਾਏਸੀ ਦੀ ਪ੍ਰੀਕ੍ਰਿਆ ਬਹੁਤ ਆਸਾਨ ਹੈ । ਹੇਠਾਂ ਦੱਸੇ ਗਏ ਕਿਸੀ ਇਕ ਦਸਤਾਵੇਜ ਨੂੰ ਜਮਾ ਕਰਨ ਦੇ ਬਾਅਦ ਐਸਬੀਆਈ ਜਾਂ ਹੋਰ ਕਿਸੀ ਵੀ ਬੈਂਕ ਵਿਚ ਜਨਧਨ ਖਾਤਾ ਖੋਲ ਸਕਦੇ ਹੋ :-
-
ਪਾਸਪੋਰਟ
-
ਡ੍ਰਾਇਵਿੰਗ ਲਾਇਸੇੰਸ
-
ਪੈਨ ਕਾਰਡ
-
ਆਧਾਰ ਕਾਰਡ
-
ਵੋਟਰ ਆਈਡੀ ਕਾਰਡ
-
ਨਰੇਗਾ ਦੁਆਰਾ ਜਾਰੀ ਕੀਤਾ ਜਾਬ ਕਾਰਡ ਜਿਸ 'ਤੇ ਰਾਜ ਸਰਕਾਰ ਦੀ ਮੋਹਰ ਲੱਗੀ ਹੋਈ ਹੈ
-
ਕੇਂਦਰੀ ਜਾਂ ਰਾਜ ਸਰਕਾਰ, ਕਾਨੂੰਨੀ ਜਾਂ ਰੈਗੂਲੇਟਰੀ ਅਥਾਰਟੀ, ਸਰਕਾਰੀ ਕੰਪਨੀ, ਵਪਾਰਕ ਬੈਂਕ, ਸਰਕਾਰੀ ਵਿੱਤੀ ਸੰਸਥਾ ਦੁਆਰਾ
ਜਾਰੀ ਕੀਤਾ ਪਛਾਣ ਪੱਤਰ
-
ਗਜ਼ਟਿਡ ਅਫਸਰ ਦੁਆਰਾ ਹਸਤਾਖਰਿਤ ਤਸਦੀਕ ਫੋਟੋ ਵਾਲਾ ਪੱਤਰ
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 'ਚ Status ਨੂੰ ਦੇਖਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ
Summary in English: Budget 2022: The third phase of Jan Dhan Yojana may be announced