ਨੌਜਵਾਨੋਂ ਜੇਕਰ ਤੁਸੀ ਵੀ ਕਿਸੇ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਸੁਨਹਿਰਾ ਮੌਕਾ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀ ਦਿਸ਼ਾ ਦੇ ਸਕਦਾ ਹੈ। ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਜਲਦੀ `ਤੋਂ ਜਲਦੀ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣ।
ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ। ਜੀ ਹਾਂ, ਸਰਕਾਰ ਨੇ ਇਨ੍ਹਾਂ ਨੌਜਵਾਨਾਂ ਦੇ ਭਵਿੱਖ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਭਾਰਤੀ ਕੋਸਟ ਗਾਰਡ ਵਰਗੀ ਸਰਕਾਰੀ ਨੌਕਰੀਆਂ ਕੱਢੀਆਂ ਹਨ। ਇਸ ਅਰਜ਼ੀ ਲਈ ਅੰਤਿਮ ਮਿਤੀ 22 ਸਤੰਬਰ 2022 ਤੱਕ ਰੱਖੀ ਗਈ ਹੈ।
ਇੰਡੀਅਨ ਕੋਸਟ ਗਾਰਡ ਦੀਆਂ ਕੁੱਲ 322 ਅਸਾਮੀਆਂ:
● ਨਾਵਿਕ (ਜਨਰਲ ਡਿਊਟੀ) ਲਈ 225 ਅਸਾਮੀਆਂ
● ਨਾਵਿਕ (ਘਰੇਲੂ ਸ਼ਾਖਾ) ਲਈ 40 ਅਸਾਮੀਆਂ
● ਮਕੈਨੀਕਲ (ਮਕੈਨਿਕ) ਲਈ 16 ਅਸਾਮੀਆਂ
● ਮਕੈਨੀਕਲ (ਇਲੈਕਟ੍ਰੀਕਲ) ਲਈ 10 ਅਸਾਮੀਆਂ
● ਮਕੈਨਿਕ (ਇਲੈਕਟ੍ਰੋਨਿਕਸ) ਲਈ 09 ਅਸਾਮੀਆਂ
ਯੋਗਤਾ:
● ਭਾਰਤੀ ਕੋਸਟ ਗਾਰਡ ਨਾਵਿਕ ਦੀਆਂ ਅਸਾਮੀਆਂ ਲਈ ਉਮੀਦਵਾਰ ਦਾ 10ਵੀਂ ਅਤੇ 12ਵੀਂ ਪਾਸ ਹੋਣਾ ਲਾਜ਼ਮੀ ਹੈ।
● ਮਕੈਨਿਕ ਦੇ ਅਹੁਦੇ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ ਵਿੱਚ ਡਿਪਲੋਮਾ ਡਿਗਰੀ ਹੋਣੀ ਚਾਹੀਦਾ ਹੈ।
ਇਹ ਵੀ ਪੜ੍ਹੋ : ਪ੍ਰਸਾਰ ਭਾਰਤੀ 'ਚ ਇਨ੍ਹਾਂ ਅਸਾਮੀਆਂ 'ਤੇ ਭਰਤੀ ਸ਼ੁਰੂ, 30 ਸਤੰਬਰ ਤੋਂ ਪਹਿਲਾਂ ਕਰੋ ਅਪਲਾਈ
ਅਰਜ਼ੀ ਕਿਵੇਂ ਭਰੀਏ
● ਇਸ ਨੌਕਰੀ ਦੀ ਪੂਰੀ ਜਾਣਕਾਰੀ ਲਈ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
● ਯੋਗ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ https://joinindiancoastguard.cdac.in/cgept/ `ਤੇ ਜਾ ਕੇ ਆਪਣੀ ਅਰਜ਼ੀ ਲਈ ਰਜਿਸਟਰੇਸ਼ਨ ਕਰਾਉਣਾ ਹੋਵੇਗਾ।
ਉਮਰ:
ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 18 ਤੋਂ 22 ਸਾਲ ਤੱਕ ਹੋਣੀ ਚਾਹੀਦੀ ਹੈ।
ਉਮੀਦਵਾਰਾਂ ਦੀ ਚੋਣ:
ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਦੋ ਪ੍ਰੀਖਿਆਵਾਂ ਰਾਹੀਂ ਕੀਤੀ ਜਾਏਗੀ। ਜਿਸ `ਚ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਸ਼ਾਮਿਲ ਹਨ।
ਤਨਖਾਹ:
● ਨਾਵਿਕ ਦੀਆਂ ਅਸਾਮੀਆਂ ਨੂੰ ਹਰ ਮਹੀਨੇ 21,700 ਰੁਪਏ ਤਨਖਾਹ ਦਿੱਤੀ ਜਾਏਗੀ।
● ਮਕੈਨਿਕ ਦੇ ਅਹੁਦੇ ਲਈ ਹਰ ਮਹੀਨੇ 29,200 ਰੁਪਏ ਤਨਖਾਹ ਦਿੱਤੀ ਜਾਏਗੀ।
Summary in English: Bumper recruitment for tenth and twelfth pass students