1. Home
  2. ਖਬਰਾਂ

IIT, BOB ਤੇ ਮੌਸਮ ਵਿਭਾਗ `ਚ ਨਿਕਲੀਆਂ ਬੰਪਰ ਭਰਤੀਆਂ

ਨੌਜਵਾਨਾਂ ਲਈ ਸੁਨਿਹਰਾ ਮੌਕਾ, ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ `ਚ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ...

 Simranjeet Kaur
Simranjeet Kaur
ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ

ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ

ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰ ਆਪਣੇ ਸੁਪਨਿਆਂ ਨੂੰ ਹੁਣ ਪੂਰਾ ਕਰ ਸਕਦੇ ਹਨ। ਜੀ ਹਾਂ, ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ, ਆਈ.ਆਈ.ਟੀ, ਬੈਂਕ ਆਫ ਬੜੌਦਾ `ਚ ਵੱਖ ਵੱਖ ਅਹੁਦਿਆਂ ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਅਸਾਮੀਆਂ `ਤੇ ਭਰਤੀ ਲਈ ਅੰਤਿਮ ਮਿਤੀ ਤੋਂ ਪਹਿਲਾਂ ਆਪਣਾ ਨਾਮ ਰਜਿਸਟਰ ਕਰਾ ਲਵੋ... 

ਭਾਰਤੀ ਮੌਸਮ ਵਿਭਾਗ (India Meteorological Department):

ਭਾਰਤੀ ਮੌਸਮ ਵਿਭਾਗ (IMD) ਨੇ ਪ੍ਰੋਜੈਕਟ ਸਾਇੰਟਿਸਟ I, ਪ੍ਰੋਜੈਕਟ ਸਾਇੰਟਿਸਟ II ਤੇ ਪ੍ਰੋਜੈਕਟ ਸਾਇੰਟਿਸਟ III ਦੀਆਂ ਕੁਲ 165 ਅਸਾਮੀਆਂ `ਤੇ ਨੌਜਵਾਨਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

ਅੰਤਿਮ ਮਿਤੀ (last Date):

ਯੋਗ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ 9 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।

ਵਿਦਿਅਕ ਯੋਗਤਾ:

● ਪ੍ਰੋਜੈਕਟ ਸਾਇੰਟਿਸਟ III (ਮੌਸਮ ਤੇ ਜਲਵਾਯੂ ਸੇਵਾਵਾਂ) - 60% ਅੰਕਾਂ ਨਾਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮੌਸਮ ਵਿਗਿਆਨ ਜਾਂ ਖੇਤੀਬਾੜੀ ਭੌਤਿਕ ਵਿਗਿਆਨ `ਚ ਐਮ.ਐਸ.ਸੀ (M.Sc) ਜਾਂ ਬੀ.ਟੈਕ (B.Tech) ਦੀ ਡਿਗਰੀ ਪ੍ਰਾਪਤ ਕੀਤੀ ਹੋਵੇ।

● ਪ੍ਰੋਜੈਕਟ ਸਾਇੰਟਿਸਟ II (ਮੌਸਮ ਤੇ ਜਲਵਾਯੂ ਸੇਵਾਵਾਂ) - ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 60% ਅੰਕਾਂ ਨਾਲ ਖੇਤੀਬਾੜੀ ਮੌਸਮ ਵਿਗਿਆਨ, ਖੇਤੀਬਾੜੀ ਭੌਤਿਕ ਵਿਗਿਆਨ, ਰਿਮੋਟ ਸੈਂਸਿੰਗ ਤੇ ਜੀ.ਆਈ.ਐਸ (GIS) `ਚ ਐਮ.ਐਸ.ਸੀ (M.Sc) ਜਾਂ ਬੀ.ਟੈਕ (B.Tech) ਦੀ ਡਿਗਰੀ ਹੋਣੀ ਚਾਹੀਦੀ ਹੈ।

ਤਨਖਾਹ:

● ਪ੍ਰੋਜੈਕਟ ਸਾਇੰਟਿਸਟ I (ਮੌਸਮ ਤੇ ਜਲਵਾਯੂ ਸੇਵਾਵਾਂ) - 56000 ਤੇ ਹਰ 2 ਸਾਲਾਂ ਦੇ ਤਜ਼ਰਬੇ ਦੇ ਅਧਾਰ 'ਤੇ 5 ਫੀਸਦੀ ਵਾਧਾ।

● ਪ੍ਰੋਜੈਕਟ ਸਾਇੰਟਿਸਟ II (ਮੌਸਮ ਤੇ ਜਲਵਾਯੂ ਸੇਵਾਵਾਂ) - 67000 ਤੇ ਹਰ 2 ਸਾਲਾਂ ਦੇ ਤਜ਼ਰਬੇ ਦੇ ਅਧਾਰ 'ਤੇ 5 ਫੀਸਦੀ ਵਾਧਾ।

● ਪ੍ਰੋਜੈਕਟ ਸਾਇੰਟਿਸਟ III (ਮੌਸਮ ਤੇ ਜਲਵਾਯੂ ਸੇਵਾਵਾਂ) - 78000 ਤੇ ਹਰ 2 ਸਾਲਾਂ ਦੇ ਤਜ਼ਰਬੇ ਦੇ ਅਧਾਰ 'ਤੇ 5 ਫੀਸਦੀ ਵਾਧਾ।

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (Indian Institute of Technology):

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਜੋਧਪੁਰ ਨੇ ਨਾਨ-ਟੀਚਿੰਗ ਸਟਾਫ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ `ਚ 153 ਅਸਾਮੀਆਂ `ਤੇ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਇਹ ਭਰਤੀਆਂ ਜੂਨੀਅਰ ਅਸਿਸਟੈਂਟ ਤੇ ਜੂਨੀਅਰ ਟੈਕਨੀਕਲ ਅਸਿਸਟੈਂਟ ਦੇ ਅਹੁਦਿਆਂ `ਤੇ ਕੀਤੀ ਜਾਏਗੀ।

ਅਰਜ਼ੀ ਕਿਵੇਂ ਦੇਣੀ ਹੈ?

ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋਧਪੁਰ ਦੀ ਅਧਿਕਾਰਤ ਵੈੱਬਸਾਈਟ iitj.ac `ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ:

ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ।

ਅੰਤਿਮ ਮਿਤੀ (last Date):

ਯੋਗ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ 17 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।

ਯੋਗਤਾ:

ਜੂਨੀਅਰ ਟੈਕਨੀਕਲ ਅਸਿਸਟੈਂਟ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ `ਚ ਬੀ.ਈ. (BE), ਬੀ.ਟੈਕ (Btech) ਜਾਂ ਬੀ.ਐੱਸ.ਸੀ. (BsC) ਦੀ ਡਿਗਰੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਨੌਕਰੀ ਨਾਲ ਸਬੰਧਤ ਵਿਸ਼ੇ `ਚ 3 ਸਾਲ ਦਾ ਡਿਪਲੋਮਾ ਵੀ ਕੀਤਾ ਹੋਣਾ ਚਾਹੀਦਾ ਹੈ।

ਅਰਜ਼ੀ ਦੀ ਫੀਸ:

ਉਮੀਦਵਾਰਾਂ ਦੀ ਅਹੁਦਿਆਂ ਦੇ ਅਨੁਸਾਰ ਅਰਜ਼ੀ ਫੀਸ ਦਾ ਭੁਗਤਾਨ ਕੀਤਾ ਜਾਏਗਾ। ਜਿਸ `ਚ 500 ਤੋਂ 1000 ਰੁਪਏ ਦੀ ਫੀਸ ਰੱਖੀ ਗਈ ਹਨ। ਹਾਲਾਂਕਿ SC, ST, ਦਿਵਯਾਂਗ, ਸਾਬਕਾ ਕਰਮਚਾਰੀ, ਆਰਥਿਕ ਤੌਰ 'ਤੇ ਕਮਜ਼ੋਰ ਤੇ ਸਾਰੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਲਈ ਛੋਟ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਫੀਸ ਦਾ ਭੁਗਤਾਨ ਔਨਲਾਈਨ ਮੋਡ ਰਾਹੀਂ ਕੀਤਾ ਜਾਏਗਾ। 

ਇਹ ਵੀ ਪੜ੍ਹੋ: ਨੌਜਵਾਨਾਂ ਲਈ ਬੈਂਕ `ਚ ਕੰਮ ਕਰਨ ਦਾ ਸੁਨਹਿਰਾ ਮੌਕਾ, ਜਲਦੀ ਕਰੋ ਅਪਲਾਈ

ਬੈਂਕ ਆਫ ਬੜੌਦਾ (Bank of Baroda):

ਬੈਂਕ ਆਫ ਬੜੌਦਾ (Bank of Baroda) `ਚ ਨੌਕਰੀ ਕਰਨ ਵਾਲੇ ਯੋਗ ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ (Registration) ਕਰਾ ਲੈਣ। ਬੈਂਕ ਵੱਲੋਂ ਕੁੱਲ 346 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਅਹੁਦਿਆਂ ਬਾਰੇ ਕੁਝ ਖ਼ਾਸ ਜਾਣਕਾਰੀ...

ਇਨ੍ਹਾਂ ਅਹੁਦਿਆਂ ਦਾ ਵੇਰਵਾ (Details of these posts):

● ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ: 320 ਅਸਾਮੀਆਂ

● ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ: 24 ਅਸਾਮੀਆਂ

● ਗਰੁੱਪ ਸੇਲਜ਼ ਹੈੱਡ (ਵਰਚੁਅਲ RM ਸੇਲਜ਼ ਹੈੱਡ): 1 ਪੋਸਟ

● ਓਪਰੇਸ਼ਨ ਹੈੱਡ-ਵੈਲਥ: 1 ਪੋਸਟ

ਅਰਜ਼ੀ ਕਿਵੇਂ ਦੇਣੀ ਹੈ (How to apply)?

ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਬੈਂਕ ਆਫ ਬੜੌਦਾ (Bank of Baroda) ਦੀ ਅਧਿਕਾਰਤ ਵੈੱਬਸਾਈਟ bankofbaroda.in 'ਤੇ ਜਾ ਕੇ ਔਨਲਾਈਨ ਰਜਿਸਟਰੇਸ਼ਨ ਕਰਨੀ ਹੋਵੇਗੀ।

ਅੰਤਿਮ ਮਿਤੀ (last Date):

ਯੋਗ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ 20 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ (Age Limit):

ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ: 24 ਤੋਂ 40 ਸਾਲ

ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ: 23 ਤੋਂ 35 ਸਾਲ

ਗਰੁੱਪ ਸੇਲਜ਼ ਹੈੱਡ : 31 ਤੋਂ 45 ਸਾਲ

ਓਪਰੇਸ਼ਨ ਹੈੱਡ-ਵੈਲਥ: 35 ਤੋਂ 50 ਸਾਲ

Summary in English: Bumper recruitments in Meteorological Department, IIT and Bank of Baroda

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters