ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਸੁਨਹਿਰਾ ਮੌਕਾ ਆ ਗਿਆ ਹੈ। ਜੀ ਹਾਂ, ਪੰਜਾਬ `ਚ ਸਰਕਾਰੀ ਨੌਕਰੀਆਂ ਲਈ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਇਸ ਲੇਖ ਨੂੰ ਜ਼ਰੂਰ ਪੜ੍ਹੋ।
Government job 2022: ਪੰਜਾਬ `ਚ ਸਰਕਾਰੀ ਨੌਕਰੀਆਂ ਲਈ ਬੰਪਰ ਭਰਤੀਆਂ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਅਧਿਆਪਕਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਅਜਿਹੇ `ਚ ਜੇਕਰ ਤੁਸੀਂ ਪੰਜਾਬ `ਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰੋ। ਅਸੀਂ ਇਸ ਲੇਖ ਰਾਹੀਂ ਤੁਹਾਡੇ ਨਾਲ ਅਰਜ਼ੀ ਪ੍ਰਕਿਰਿਆ ਸਮੇਤ ਸਾਰੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਨ।
6000 ਅਹੁਦਿਆਂ ਦਾ ਵੇਰਵਾ:
● ਮਹਿਲਾ ਉਮੀਦਵਾਰਾਂ ਲਈ 975 ਅਸਾਮੀਆਂ
● ਰਾਖਵੀਂ ਸ਼੍ਰੇਣੀਆਂ ਲਈ 1170 ਅਸਾਮੀਆਂ
● ਬੈਕਲਾਗ ਸ਼੍ਰੇਣੀਆਂ ਲਈ 2994 ਅਸਾਮੀਆਂ
● ਬਾਕੀ ਸ਼੍ਰੇਣੀਆਂ ਲਈ ਵੱਖ-ਵੱਖ ਅਸਾਮੀਆਂ `ਤੇ ਭਰਤੀ ਕੀਤੀ ਜਾਏਗੀ।
ਅੰਤਿਮ ਮਿਤੀ (last Date):
ਯੋਗ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ 10 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਨੌਕਰੀ `ਚ ਆਪਣਾ ਨਾਮ ਰਜਿਸਟਰ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਅਰਜ਼ੀ ਕਿਵੇਂ ਦੇਣੀ ਹੈ?(How to apply)
● ਜੇਕਰ ਤੁਸੀਂ ਇਨ੍ਹਾਂ ਅਸਾਮੀਆਂ `ਚ ਦਿਲਚਸਪੀ ਰੱਖਦੇ ਹੋ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ educationrecruitmentboard.com 'ਤੇ ਜਾ ਕੇ ਅਰਜ਼ੀ ਫਾਰਮ ਭਰ ਸਕਦੇ ਹੋ।
● ਇਸ ਨੌਕਰੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹਨ।
ਅਰਜ਼ੀ ਲਈ ਫੀਸ (Fee for application):
● ਇਸ ਦੇ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 1000 ਰੁਪਏ ਅਦਾ ਕਰਨੇ ਹੋਣਗੇ।
● ਰਾਖਵੀਂ ਸ਼੍ਰੇਣੀਆਂ (SC, ST) ਦੇ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ 500 ਰੁਪਏ ਅਰਜ਼ੀ ਫੀਸ ਦੇ ਰੂਪ `ਚ ਜਮ੍ਹਾ ਕਰਾਉਣੇ ਹੋਣਗੇ।
ਇਹ ਵੀ ਪੜ੍ਹੋ : ਅਧਿਆਪਕਾਂ ਲਈ ਖੁਸ਼ਖਬਰੀ, 158 ਅਹੁਦਿਆਂ `ਤੇ ਭਰਤੀ ਸ਼ੁਰੂ
ਵਿਦਿਅਕ ਯੋਗਤਾ (Educational qualification):
● ਇਸ ਨੌਕਰੀ ਲਈ ਚਾਹਵਾਨ ਉਮੀਦਵਾਰਾਂ ਦਾ 50 ਫੀਸਦੀ ਅੰਕਾਂ ਨਾਲ ਗ੍ਰੈਜੂਏਸ਼ਨ `ਚ ਪਾਸ ਹੋਣਾ ਜ਼ਰੂਰੀ ਹੈ।
● ਯੋਗ ਉਮੀਦਵਾਰਾਂ ਕੋਲ ਐਲੀਮੈਂਟਰੀ ਟੀਚਰ ਟਰੇਨਿੰਗ ਕੋਰਸ (Elementary Teacher Training Course) `ਚ ਦੋ ਸਾਲਾਂ ਦੀ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ।
● ਇੰਨਾ ਹੀ ਨਹੀਂ ਉਮੀਦਵਾਰਾਂ ਦਾ ਪੀ.ਐੱਸ.ਟੀ.ਈ.ਟੀ.-1 (PSTET-1) `ਚ ਪਾਸ ਹੋਣਾ ਵੀ ਜ਼ਰੂਰੀ ਹੈ।
ਉਮੀਦਵਾਰਾਂ ਦੀ ਚੋਣ (Selection of candidates):
ਤੁਹਾਨੂੰ ਦੱਸ ਦੇਈਏ ਕਿ ਉਮੀਦਵਾਰਾਂ ਦੀ ਚੋਣ ਤਿੰਨ ਪ੍ਰਕਿਰਿਆਵਾਂ ਰਾਹੀਂ ਕੀਤੀ ਜਾਵੇਗੀ।
● ਪਹਿਲਾਂ ਲਿਖਤੀ ਪ੍ਰੀਖਿਆ (written exam)
● ਦੂਜਾ ਦਸਤਾਵੇਜ਼ ਤਸਦੀਕ (document verification)
● ਤੀਜਾ ਮੈਡੀਕਲ ਟੈਸਟ (medical test)
Summary in English: Bumper recruitments released in Punjab, know the last date to fill the application