ਤਕਨਾਲੋਜੀ ਦੇ ਵਿਕਸਿਤ ਹੋਣ ਨਾਲ ਅੱਜਕਲ੍ਹ ਸੱਭ ਕੁਝ ਘਰ ਬੈਠੇ ਮੰਗਵਾਇਆ ਜਾ ਸਕਦਾ ਹੈ। ਜੇਕਰ ਖੇਤੀਬਾੜੀ ਦੀ ਗੱਲ ਕਰੀਏ ਤਾਂ ਅੱਜ ਅਸੀਂ ਖੇਤੀ ਦੇ ਸੰਦਾ ਤੋਂ ਲੈ ਕੇ ਬੀਜਾਂ ਤੱਕ ਦੀ ਔਨਲਾਈਨ ਖਰੀਦਦਾਰੀ ਕਰ ਸਕਦੇ ਹਾਂ। ਜਿਸਦੇ ਚਲਦਿਆਂ ਅਸੀਂ ਇਸ ਲੇਖ ਰਾਹੀਂ ਤੁਹਾਨੂੰ ਕੁਝ ਵੈੱਬਸਾਈਟਾਂ ਦੇ ਨਾਂ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀਂ ਆਪਣੀ ਪਸੰਦ ਦੇ ਫਲਾਂ ਤੇ ਸਬਜ਼ੀਆਂ ਦੇ ਬੀਜ ਮੰਗਵਾ ਸਕਦੇ ਹੋ ਤੇ ਬੀਜ ਸਕਦੇ ਹੋ।
ਵੈੱਬਸਾਈਟਾਂ ਦੇ ਨਾਂ:
● ਸਹਜ ਸੀਡਸ (Sahaja Seeds):
ਸਾਡੀ ਸੂਚੀ `ਚ ਪਹਿਲਾ ਨਾਮ ਸਹਜ ਸੀਡਸ ਦਾ ਹੈ। ਇਸ ਦੀ ਸ਼ੁਰੂਆਤ ਇੱਕ ਕਿਸਾਨ ਨੇ ਕੀਤੀ ਸੀ। ਇੱਥੋਂ ਤੁਸੀਂ ਦੇਸ਼ ਭਰ ਦੇ ਕਿਸਾਨਾਂ ਤੋਂ ਇਕੱਠੇ ਕੀਤੇ ਬੀਜਾਂ ਦੀਆਂ 150 ਤੋਂ ਵੱਧ ਕਿਸਮਾਂ ਦੀ ਔਨਲਾਈਨ ਖਰੀਦਦਾਰੀ ਕਰ ਸਕਦੇ ਹੋ। ਇਸ ਵੈਬਸਾਈਟ ਤੋਂ ਬੀਜ ਖਰੀਦਣ ਲਈ ਇਸ ਲਿੰਕ www.sahajaseeds.in `ਤੇ ਕਲਿੱਕ ਕਰੋ।
● ਉਗਾਓ (Ugaoo):
ਉਗਾਓ ਇੱਕ ਪ੍ਰਸਿੱਧ ਔਨਲਾਈਨ ਸਟੋਰ ਹੈ। ਇੱਥੋਂ ਤੁਸੀਂ ਗਾਰਡਨਿਕਸ ਨਾਲ ਸਬੰਧਤ ਕੁਝ ਵੀ ਖਰੀਦ ਸਕਦੇ ਹੋ। ਉਗਾਓ ਤੋਂ ਤੁਸੀਂ ਵੱਖ-ਵੱਖ ਕਿਸਮਾਂ ਦੇ ਫਲਾਂ ਤੇ ਸਬਜ਼ੀਆਂ ਦੇ ਬੀਜ ਖਰੀਦ ਸਕਦੇ ਹੋ। ਬਾਗਬਾਨੀ ਕਰਨ ਵਾਲੇ ਲੋਕਾਂ `ਚ ਉਗਾਓ ਇੱਕ ਮੰਨਿਆ-ਪ੍ਰਮੰਨਿਆ ਨਾਮ ਹੈ। ਇਹ ਆਪਣੇ ਉਤਪਾਦਾਂ ਦੇ ਨਾਲ ਮਾਰਗਦਰਸ਼ਨ ਵੀ ਪ੍ਰਦਾਨ ਕਰਦਾ ਹੈ। ਇਸ ਵੈਬਸਾਈਟ ਤੋਂ ਬੀਜ ਖਰੀਦਣ ਲਈ ਇਸ ਲਿੰਕ www.ugaoo.com/collections/seeds `ਤੇ ਕਲਿੱਕ ਕਰੋ।
● ਸੀਡ ਬਾਸਕੇਟ (Seed Basket):
ਸਾਡੀ ਸੂਚੀ `ਚ ਸੀਡ ਬਾਸਕੇਟ ਦਾ ਨਾਮ ਵੀ ਸ਼ਾਮਲ ਹੈ। ਇਸ ਪਲੇਟਫਾਰਮ ਤੋਂ ਤੁਸੀਂ ਨਾ ਸਿਰਫ਼ ਵੱਖ-ਵੱਖ ਕਿਸਮਾਂ ਦੇ ਫਲਾਂ ਤੇ ਸਬਜ਼ੀਆਂ ਦੇ ਬੀਜ ਖਰੀਦ ਸਕਦੇ ਹੋ, ਸਗੋਂ ਤੁਸੀਂ ਜੈਵਿਕ ਖਾਦ ਤੇ ਗ੍ਰੋ-ਬੈਗ ਵੀ ਮੰਗਵਾ ਸਕਦੇ ਹੋ। ਇਸ ਸਾਈਟ ਤੋਂ ਤੁਸੀਂ ਹਰਬਲ ਬੀਜ, ਫੁੱਲਾਂ ਦੇ ਬੀਜ, ਬਾਗਬਾਨੀ ਕਿੱਟਾਂ ਆਦਿ ਮੰਗਵਾ ਸਕਦੇ ਹੋ। ਇਸ ਵੈਬਸਾਈਟ ਤੋਂ ਬੀਜ ਖਰੀਦਣ ਲਈ ਇਸ ਲਿੰਕ www.seedbasket.in `ਤੇ ਕਲਿੱਕ ਕਰੋ।
ਇਹ ਵੀ ਪੜ੍ਹੋ : ਹਾੜੀ ਸੀਜ਼ਨ ਲਈ 54 ਹਜ਼ਾਰ ਹੈਕਟੇਅਰ 'ਚ ਕਣਕ ਤੇ 18 ਲੱਖ ਹੈਕਟੇਅਰ 'ਚ ਸਰ੍ਹੋਂ ਦੀ ਬਿਜਾਈ, ਜਾਣੋ ਆਪਣੇ ਸੂਬੇ ਦਾ ਹਾਲ
● ਟ੍ਰਸਟ ਬਾਸਕੇਟ (Trust Basket):
ਇਸ ਸਾਈਟ ਰਾਹੀਂ ਤੁਸੀਂ ਦੇਸ਼ `ਚ ਕਿਤੇ ਵੀ ਫੁੱਲਾਂ, ਫਲਾਂ ਤੇ ਸਬਜ਼ੀਆਂ ਦੇ ਗੁਣਵੱਤਾ ਵਾਲੇ ਬੀਜਾਂ ਖਰੀਦਣ ਲਈ ਆਨਲਾਈਨ ਆਰਡਰ ਕਰ ਸਕਦੇ ਹੋ। ਇਸ ਵੈਬਸਾਈਟ ਤੋਂ ਬੀਜ ਖਰੀਦਣ ਲਈ ਇਸ ਲਿੰਕ www.trustbasket.com/pages/plant-seeds `ਤੇ ਕਲਿੱਕ ਕਰੋ।
ਇਹਨਾਂ ਸਾਈਟਾਂ ਤੋਂ ਇਲਾਵਾ ਤੁਸੀਂ ਨਰਸਰੀ ਲਾਈਵ, ਐਮਾਜ਼ਾਨ ਤੇ ਹੋਰ ਔਨਲਾਈਨ ਪਲੇਟਫਾਰਮਾਂ ਰਾਹੀਂ ਫਲਾਂ, ਫੁੱਲਾਂ ਤੇ ਸਬਜ਼ੀਆਂ ਦੇ ਬੀਜ ਆਰਡਰ ਕਰ ਸਕਦੇ ਹੋ।
Summary in English: Buy fruit and vegetable seeds online from these websites