National Workshop: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵੱਲੋਂ ਭਾਰਤ ਦੀ ਮਾਇਕਰੋਬਾਇਲਜਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਰਾਸ਼ਟਰੀ ਪੱਧਰ ਦੀ ਆਨਲਾਈਨ-ਆਫਲਾਈਨ ਕਾਰਜਸ਼ਾਲਾ ਕਰਵਾਈ ਗਈ।
Online-Offline Workshop: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵੱਲੋਂ ਇਕ ਰਾਸ਼ਟਰੀ ਪੱਧਰ ਦੀ ਕਾਰਜਸ਼ਾਲਾ ਕਰਵਾਈ ਗਈ। ਦੱਸ ਦੇਈਏ ਕਿ ਇਹ ਕਾਰਜਸ਼ਾਲਾ ਭਾਰਤ ਦੀ ਮਾਇਕਰੋਬਾਇਲਜਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਨਲਾਈਨ-ਆਫਲਾਈਨ ਕਾਰਵਾਈ ਗਈ। ਇਸ ਦਾ ਵਿਸ਼ਾ ਸੀ ’ਵਿਗਿਆਨਕ ਲੇਖਣੀ ਲਈ ਨੈਤਿਕ ਵਿਚਾਰ ਸੂਝ’।
ਦੱਸ ਦੇਈਏ ਕਿ ਕਾਰਜਸ਼ਾਲਾ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ 13 ਸੂਬਿਆਂ ਉਤਰ ਪ੍ਰਦੇਸ਼, ਹਰਿਆਣਾ, ਕਰਨਾਟਕਾ, ਮੱਧ ਪ੍ਰਦੇਸ਼, ਗੁਜਰਾਤ, ਮਨੀਪੁਰ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਂਰਾਸ਼ਟਰ, ਗੋਆ, ਪੰਜਾਬ ਅਤੇ ਦਿੱਲੀ ਤੋਂ 25 ਉਮੀਦਵਾਰਾਂ ਨੇ ਇਸ ਵਿਚ ਹਿੱਸਾ ਲਿਆ।
ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਵਿਗਿਆਨਕ ਪ੍ਰਕਾਸ਼ਨਾਵਾਂ ਸੰਬੰਧੀ ਨੈਤਿਕ ਮੁੱਦਿਆਂ ਨੂੰ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਤਿੰਨ ਉੱਘੇ ਮਾਹਿਰਾਂ ਡਾ. ਸੁਮੀਤ ਜੈਨ, ਪ੍ਰਬੰਧਕੀ ਨਿਰਦੇਸ਼ਕ, ਨੀਪਾ ਪਬਲਿਸ਼ਰਜ਼, ਨਵੀਂ ਦਿੱਲੀ, ਡਾ. ਅਰੁਣ ਕੁਮਾਰ, ਸਾਬਕਾ ਸੰਪਾਦਕ, ਇੰਡੀਅਨ ਜਨਰਲ ਆਫ ਐਨੀਮਲ ਸਾਇੰਸਜ਼, ਡਾ. ਅਬਲੇਸ਼ ਗੌਤਮ, ਸਹਾਇਕ ਨਿਰਦੇਸ਼ਕ, ਕੇਂਦਰੀ ਖੋਜ ਸੰਸਥਾ, ਕਸੌਲੀ ਨੇ ਬਤੌਰ ਕ੍ਰਮਵਾਰ ਪ੍ਰਕਾਸ਼ਕ, ਸੰਪਾਦਕ ਅਤੇ ਵਿਗਿਆਨੀ ਦੇ ਤੌਰ ’ਤੇ ਇਸ ਵਿਸ਼ੇ ’ਤੇ ਚਾਨਣਾ ਪਾਇਆ।
ਇਹ ਵੀ ਪੜ੍ਹੋ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਮਿਲਿਆ ਨੰਬਰ-1 ਦਾ ਦਰਜਾ
ਪ੍ਰਕਾਸ਼ਨ ਸੰਬੰਧੀ ਮੁੱਖ ਮਾਪਦੰਡਾਂ, ਖਰੜੇ ਦੀ ਵਿਭਿੰਨ ਤਰੀਕਿਆਂ ਨਾਲ ਵਿਉਂਤਬੰਦੀ, ਵਿਗਿਆਨਕ ਲੇਖਣੀ ਦੇ ਨਿਯਮ, ਸਪੱਸ਼ਟ ਲੇਖਣੀ, ਪੁਸਤਕ ਪ੍ਰਕਾਸ਼ਨਾ, ਈ-ਪੁਸਤਕ ਪ੍ਰਕਾਸ਼ਨ ਅਤੇ ਵਪਾਰਕ ਪਹਿਲੂਆਂ ਸੰਬੰਧੀ ਭਰਵੀਂ ਵਿਚਾਰ ਚਰਚਾ ਹੋਈ। ਮਾਹਿਰਾਂ ਨੇ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਵਿਗਿਆਨਕ ਆਪਣਾ ਗਿਆਨ ਜ਼ਰੂਰ ਪ੍ਰਕਾਸ਼ਿਤ ਕਰਨ ਕਿਉਂਕਿ ਮੁਲਕ ਵਿਚ ਉੱਚ ਪੱਧਰ ਦੀ ਵਿਗਿਆਨਕ ਲੇਖਣੀ ਦੀ ਬਹੁਤ ਲੋੜ ਹੈ।ਡਾ. ਬੀ ਵੀ ਸੁਨੀਲ ਕੁਮਾਰ ਅਤੇ ਡਾ. ਨੀਰਜ ਕਸ਼ਯਪ ਨੇ ਪ੍ਰੋਗਰਾਮ ਦਾ ਸੰਯੋਜਨ ਕੀਤਾ।
Summary in English: Candidates from 13 states participated in the National Workshop of Veterinary University