ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਖੁੱਲੀ ਚਿੱਠੀ ਲਿਖੀ ਗਈ ਸੀ ਜਿਸ ਦਾ ਜਵਾਬ ਹੁਣ ਜੇ ਪੀ ਵੱਲੋ ਆਇਆ ਹੈ ਜਿਸ ਵਿੱਚ ਉਹਨਾ ਨੇ ਕਿਹਾ ਕਿ ਉਹਨਾ ਕੋਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਭੇਜੀ ਗਈ ਕੋਈ ਵੀ ਚਿੱਠੀ ਨਹੀ ਪਹੁੰਚੀ ਹੈ ਹਾਲਾਕਿ ਮੀਡੀਆ ਵਿੱਚ ਇੱਕ ਚਿੱਠੀ ਜਰੂਰ ਆਈ ਹੈ ਜਿਸਦਾ ਜਵਾਬ ਜੇ ਪੀ ਨੱਢਾ ਨੇ ਚਾਰ ਪੰਨਿਆ ਦੀ ਚਿੱਠੀ ਵਿੱਚ ਦਿੰਦਿਆ ਹੋਇਆ ਕਿਹਾ ਕਿ
ਜੋ ਕੁਝ ਵੀ ਪੰਜਾਬ ਵਿੱਚ ਹੋ ਰਿਹਾ ਹੈ ਉਸ ਲਈ ਪੰਜਾਬ ਸਰਕਾਰ ਸਮੇਤ ਕੈਪਟਨ ਅਮਰਿੰਦਰ ਸਿੰਘ ਜਿੰਮੇਵਾਰ ਹਨ ਇਸ ਤੋ ਇਲਾਵਾ ਜੇ ਪੀ ਨੱਢਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆ ਤੇ ਜਦੋ ਉਹਨਾ ਨੇ ਐੱਫ ਆਈ ਆਰ ਨਾ ਕਰਨ ਦਾ ਫੈਸਲਾ ਲਿਆ ਸੀ ਉਹ ਵੀ ਇੱਕ ਤਰਾ ਬਲਦੀ ਤੇ ਤੇਲ ਪਾਉਣ ਦਾ ਕੰਮ ਹੀ ਸੀ ਜਿਸ ਨਾਲ ਇਸ ਵਿੱਚ ਵਾਧਾ ਹੋਇਆ ਸੀ ਦੱਸ ਦਈਏ ਕਿ ਬੀਤੇ ਐਤਵਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਇੱਕ ਖੁੱਲੀ ਚਿੱਠੀ ਲਿਖ ਕੇ ਚਿੰਤਾ ਪ੍ਰਗਟਾਈ ਸੀ ਕਿ ਰੇਲ ਗੱਡੀਆ ਨਾ ਚੱਲਣ ਕਾਰਨ ਰਾਸ਼ਟਰੀ ਸੁਰੱਖਿਆ ਅਤੇ ਫੌਜੀਆ ਦੇ ਲਈ ਖਤਰਨਾਕ ਨਤੀਜੇ ਨਿਕਲ ਕੇ ਸਾਹਮਣੇ ਆ ਸਕਦੇ ਹਨ ਕਿਉਕਿ ਉਹਨਾ ਨੂੰ ਚੀਨ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਰਸਦ ਪਾਣੀ ਮਿਲਣ ਵਿੱਚ ਮੁਸ਼ਕਿਲ ਆ ਰਹੀ ਹੈ ਪਰ ਜੇ ਪੀ ਨੱਢਾ ਵੱਲੋ ਪੰਜਾਬ ਵਿੱਚ ਰੇਲ ਗੱਡੀਆ ਨਾ ਚੱਲਣ ਦੇ ਜਿੰਮੇਵਾਰ ਪੰਜਾਬ ਸਰਕਾਰ ਨੂੰ ਠਹਿਰਾਇਆ ਗਿਆ ਹੈ ਅਤੇ ਉਹਨਾ ਤੇ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਵਿਗਾੜਨ ਦੇ ਦੋਸ਼ ਲਗਾਏ ਹਨ
ਇਹ ਵੀ ਪੜ੍ਹੋ :- ਬਾਸਮਤੀ ਖਰੀਦਣ ਵਾਲੇ ਕਿਸਾਨਾਂ ਲਈ ਆਈ ਵਡੀ ਖਬਰ!
Summary in English: Central govt. sent 4 pages letter to punjab govt., Captain surpriesed