ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੀ ਪੱਤਰ ਲਿਖ ਕੇ ਅਪੀਲ ਕੀਤਾ ਹੈ ਕਿ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੇ ਮੈਂਬਰਾਂ ਨੂੰ ਚਾਰ - ਚਾਰ ਲਖ ਰੁਪਏ ਦਿੱਤਾ ਜਾਵੇ। ਉਹਨਾਂ ਨੇ ਕਿਹਾ ਹੈ ਕਿ ,50 ਹਜਾਰ ਰੁਪਏ ਦਾ ਮੁਆਵਜ਼ਾ ਕਾਫੀ ਨਹੀਂ ਹੈ।
ਉਵੇਂ ਹੀ, ਉਹਨਾਂ ਨੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ , ਉਹਨਾਂ ਦੀ ਸਰਕਾਰ ਮੁਆਵਜ਼ੇ ਦੀ ਰਕਮ ਵਿਚ 25 ਪ੍ਰਤੀਸ਼ਤ ਦਾ ਯੋਗਦਾਨ ਦੇਣ ਨੂੰ ਤਿਆਰ ਹਨ । ਤੁਹਾਨੂੰ ਦੱਸ ਦੇਈਏ ਕਿ, ਬੀਤੇ ਦਿਨ ਚੰਨੀ ਨੇ ਆਪਣੇ ਟਵਿਟਰ ਅਕਾਊਂਟ ਤੇ ਪ੍ਰਧਾਨ ਮੰਤਰੀ ਨੂੰ ਪੱਤਰ ਸਾਂਝਾ ਕੀਤਾ ਹੈ। ਪੱਤਰ ਵਿਚ ਲਿਖਿਆ ਹੈ ਕਿ ,ਕੋਰੋਨਾ ਵਾਇਰਸ ਨਾਲ ਵੱਡੀ ਗਿਣਤੀ ਵਿਚ ਦੇਸ਼ ਪ੍ਰਭਾਵਿਤ ਹੋਇਆ ਹੈ।
ਲੋਕਾਂ ਦੀ ਬੇਵਕਤੀ ਮੌਤ , ਕਾਰੋਬਾਰ ਬੰਦ , ਪਲਾਨ ਕਰਨ ਲਈ ਮਜਬੂਰ ਲੋਕ , ਹਸਪਤਾਲਾਂ ਵਿਚ ਇਲਾਜ ਨਾ ਮਿਲਣ ਤੇ ਲੋਕਾਂ ਨੂੰ ਸੜਕਾਂ ਤੇ ਆਉਂਦੇ ਵੇਖਿਆ ਗਿਆ ਹੈ । ਉਵੇਂ ਹੀ ,ਉਹਨਾਂ ਨੇ ਅੱਗੇ ਲਿਖਿਆ ਕਿ ਕਈ ਪਰਿਵਾਰਾਂ ਦੇ ਇਹਦਾ ਦੇ ਹਲਾਤ ਹੋ ਗਏ ਹਨ ਕਿ ਉਹਨਾਂ ਦੀ ਸਾਰੀ ਬਚਤ ਖਤਮ ਹੋ ਗਈ ਹੈ ਅਤੇ ਹੁਣ ਉਹ ਕਰਜੇ ਦੇ ਸ਼ਿਕਾਰ ਬਣ ਗਏ ਹਨ।
ਮੁੱਖਮੰਤਰੀ ਨੇ ਪੱਤਰ ਵਿਚ ਅਗੇ ਲਿਖਿਆ ਕਿ , ਇਹਨਾਂ ਪਰਿਵਾਰਾਂ ਨੂੰ 50 ਹਜਾਰ ਦਾ ਮੁਆਵਜ਼ਾ ਕਾਫੀ ਨਹੀਂ ਹੋਵੇਗਾ। ਉਹਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਚਾਰ -ਚਾਰ ਲਖ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਭਾਈ ਘਨ੍ਹੱਈਆ ਸਿਹਤ ਸੇਵਾ ਸਕੀਮ 2021 ਰਜਿਸਟ੍ਰੇਸ਼ਨ ਫਾਰਮ
Summary in English: Charanjit Singh Channi wrote a letter to PM Modi, said- Give 4 lakh compensation to the families of those who died of Kovid-19