-
Home
-
ਸੀਐਮ ਚੰਨੀ: ਔਰਤਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਵੀ ਮਿਲੇਗੀ ਮੁਫਤ ਯਾਤਰਾ ਦੀ ਸਹੂਲਤ
ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁਧਵਾਰ ਨੂੰ 58 ਨਵੀ ਸਰਕਾਰੀ ਬਸਾਂ ਦੀ ਸ਼ੁਰੂਆਤ ਕੀਤੀ ਹੈ । ਇਸ ਦੇ ਦੌਰਾਨ ਸੀਐਮ ਨੇ ਆਪ ਵੀ ਬੱਸ ਚਲਾਈ । ਰਾਜ ਦੇ ਬੇੜੇ ਵਿਚ ਪਹਿਲੀ ਵਾਰ 400 ਕਰੋੜ ਰੁਪਏ ਦੀ ਲਾਗਤ ਤੋਂ ਕੁੱਲ 842 ਆਧੁਨਿਕ ਵਾਹਨ ਇਕ ਵਾਰ ਵਿਚ ਸ਼ਾਮਲ ਕੀਤੇ ਜਾ ਰਹੇ ਹਨ ।
ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁਧਵਾਰ ਨੂੰ 58 ਨਵੀ ਸਰਕਾਰੀ ਬਸਾਂ ਦੀ ਸ਼ੁਰੂਆਤ ਕੀਤੀ ਹੈ । ਇਸ ਦੇ ਦੌਰਾਨ ਸੀਐਮ ਨੇ ਆਪ ਵੀ ਬੱਸ ਚਲਾਈ । ਰਾਜ ਦੇ ਬੇੜੇ ਵਿਚ ਪਹਿਲੀ ਵਾਰ 400 ਕਰੋੜ ਰੁਪਏ ਦੀ ਲਾਗਤ ਤੋਂ ਕੁੱਲ 842 ਆਧੁਨਿਕ ਵਾਹਨ ਇਕ ਵਾਰ ਵਿਚ ਸ਼ਾਮਲ ਕੀਤੇ ਜਾ ਰਹੇ ਹਨ । PRTC ਦੇ ਲਈ 30 ਬੱਸਾਂ ਅਤੇ PUNBUS ਦੇ ਲਈ 28 ਬੱਸਾਂ ਦੀ ਪਹਿਲੀ ਕਿਸ਼ਤ ਨੂੰ ਹਰਿ ਝੰਡੀ ਦਿਖਾਉਂਦੇ ਹੋਏ ਕਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਦੋਸ਼ੀ ਬੱਸ ਅਪਰੇਟਰਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਨਾਲ ਟਰਾਂਸਪੋਰਟ ਵਿਭਾਗ ਦੇ ਹੌਸਲੇ ਬੁਲੰਦ ਹੋ ਗਏ ਹਨ।
ਕਾਲਜ ਅਤੇ ਯੂਨੀਵਰਸਿਟੀ ਦੇ ਵਿਧਿਆਰਥੀਆਂ ਦੇ ਲਈ ਬੱਸ ਯਾਤਰਾ ਮੁਫ਼ਤ
ਦੱਸ ਦਈਏ ਉਦਘਾਟਨ ਕਰਨ ਵਾਸਤੇ ਬੱਸਾਂ ਨੂੰ ਚਰਨਜੀਤ ਸਿੰਘ ਚੰਨੀ ਦੇ ਸਰਕਾਰੀ ਘਰ ਚੰਡੀਗੜ੍ਹ ਲਿਆਈ ਗਈ ਸੀ । ਉਹਨਾਂ ਨੇ ਆਪ ਬੱਸ ਦੀ ਡ੍ਰਾਈਵਿੰਗ ਸੀਟ ਸਾਂਭੀ ਅਤੇ ਉਸ ਨੂੰ ਚਲਾਕੇ ਲੈ ਗਏ । ਸੀਐਮ ਚੰਨੀ ਦੇ ਨਾਲ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬੱਸ ਚਲਾਈ । ਇਸ ਦੌਰਾਨ ਮੁੱਖ ਮੰਤਰੀ ਨੇ ਸਾਰੇ ਕਾਲਜ ਅਤੇ ਯੂਨੀਵਰਸਿਟੀਦੇ ਵਿਧਿਆਰਥੀਆਂ ਦੇ ਲਈ ਬੱਸ ਦਾ ਸਫਰ ਮੁਫ਼ਤ ਕਰਨ ਦੀ ਸਹੂਲਤ ਦਾ ਐਲਾਨ ਕੀਤਾ ਹੈ । ਇਸ ਫੈਸਲੇ ਤੋਂ ਰਾਜ ਭਰ ਦੇ ਲੱਖਾਂ ਵਿਧਿਆਰਥੀਆਂ ਨੂੰ ਸਿੱਖਿਆ ਦੇ ਲਈ ਸਕੂਲ ਜਾਂਦੇ ਸਮੇਂ ਫਾਇਦਾ ਹੋਵੇਗਾ । ਸੀਐਮ ਨੇ ਕਿਹਾ , ਅੱਸੀ ਸਮੁਚੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਦੇ ਲਈ 105 ਬੱਸ ਟਰਮੀਨਲਾਂ ਦਾ ਨਿਰਮਾਣ ਅਤੇ ਨਵੀਨੀਕਰਨ ਵੀ ਕਰ ਰਹੇ ਹਨ ।
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਚੰਨੀ ਨੇ ਕਿਹਾ ਹੈ ਕਿ ਮਾਫੀਆ ਦੇ ਰੂਪ ਵਿਚ ਰਾਜ ਟ੍ਰਾੰਸਪੋਰਟ ਚਲਾਉਣ ਵਾਲੇ ਤੇ ਕਾਰਵਾਈ ਤੋਂ ਵਿਭਾਗ ਦੇ ਮਾਲੀਏ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਸੀਐਮ ਨੇ ਜ਼ੋਰ ਦੇਕੇ ਕਿਹਾ ਹੈ ਕਿ ਕਿਸੀ ਨੂੰ ਵੀ ਯਾਤਰੀਆਂ ਨੂੰ ਭਜਾਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ ਅਤੇ ਇਕ ਪਾਰਦਰਸ਼ੀ, ਕੁਸ਼ਲ ਅਤੇ ਪ੍ਰਭਾਵੀ ਟ੍ਰਾੰਸਪੋਰਟ ਤੰਤਰ ਉਹਨਾਂ ਦੀ ਸਰਕਾਰ ਦੇ ਵੀ ਪ੍ਰਮੁੱਖ ਤਰਜੀਹ ਹਨ । ਚਰਨਜੀਤ ਸਿੰਘ ਚੰਨੀ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਉਹਨਾਂ ਦੇ ਉਪਲਾਰੇ ਵੜਿੰਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਨਵੀਆਂ ਬੱਸਾਂ ਪੰਜਾਬ ਦੇ ਲੋਕਾਂ ਲਈ , ਵਿਸ਼ੇਸ਼ ਔਰਤਾਂ ਲਈ ਇਕ ਤੋਹਫ਼ਾ ਹੈ , ਜਿਨ੍ਹਾਂ ਲਈ ਸਰਕਾਰ ਨੇ ਪਹਿਲਾਂ ਹੀ ਯਾਤਰਾ ਮੁਫ਼ਤ ਕਰ ਦਿੱਤੀ ਹੈ ।
102 ਬੱਸ ਸਟੈਂਡ ਦਾ ਨਾਵਿਕਰਨ ਹੋਵੇਗਾ : ਚੰਨੀ
ਸੀਐਮ ਚੰਨੀ ਨੇ ਇਸ ਦੌਰਾਨ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨੇ ਪਿਛਲੇ 3 ਮਹੀਨਿਆਂ ਵਿਚ 842 ਬੱਸਾਂ ਨਵੀਆਂ ਖਰੀਦੀਆਂ ਹਨ । ਜਿਸ ਤੇ 400 ਕਰੋੜ ਰੁਪਏ ਖਰਚ ਕੀਤਾ ਹੈ । ਉਹਨਾਂ ਨੇ ਕਿਹਾ ਹੈ 102 ਬੱਸ ਸਟੈਂਡਾਂ ਦਾ ਨਾਵਿਕਰਨ ਕਰਕੇ ਅਪਗ੍ਰੇਡ ਕਰ ਰਹੇ ਹਨ । ਜਿਸ ਤੇ 400 ਕਰੋੜ ਰੁਪਏ ਖਰਚ ਹੋਣਗੇ । ਇਸਦੇ ਟੈਂਡਰ ਵੀ ਲਗਾ ਦਿਤੇ ਗਏ ਹਨ। ਕਾਲਜ ਅਤੇ ਯੂਨੀਵਰਸਿਟੀ ਦੇ ਵਿਧਿਆਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਸਾਰੇ ਵਿਧਿਆਰਥੀਆਂ ਦੇ ਮੁਫ਼ਤ ਪਾਸ ਬਨਣਗੇ । ਇਸਦੇ ਲਈ ਕੈਬਿਨੇਟ ਲਿੱਤਾ ਜਾ ਚੁਕਿਆ ਹੈ ।
Summary in English: CM Channi: After women, now students will also get free travel facility