ਪੰਜਾਬ ਵਿਚ ਅਗਲੇ ਸਾਲ ਦੀ ਸ਼ੁਰੁਆਤ ਵਿਚ ਹੋਣ ਵਾਲੇ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਰਾਜਨੀਤਿਕ ਦਲਾਂ ਨੇ ਆਪਣੀ ਲਭਾਉਣੇ ਵਾਅਦਿਆਂ ਦਾ ਐਲਾਨ ਕਰ ਦਿੱਤਾ ਹੈ । ਇਸੀ ਲੜੀ ਵਿਚ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਸੂੱਬੇ ਦੇ ਆਮ ਨਾਗਰਿਕਾਂ ਦੇ ਲਈ ਕਈ ਰਾਹਤ ਐਲਾਨ ਕਿੱਤੇ ਹਨ । ਇਨ੍ਹਾਂ ਵਿਚ ਪਾਣੀ ਦੇ ਬਿੱਲਾਂ ਦੀ ਮਾਫੀ , ਨੌਕਰੀ , ਖਰਾਬ ਫ਼ਸਲ ਦੇ ਨੁਕਸਾਨ ਦੇ ਮੁਆਵਜੇ ਦੇ ਨਾਲ ਕਈ ਹੋਰ ਸ਼ਾਮਲ ਵਾਦਿਆਂ ਦਾ ਐਲਾਨ ਕੀਤਾ ਗਿਆ ।
ਇੱਕ ਪ੍ਰੈਸ ਕੋਨਫੇਰੇਂਸ ਨੂੰ ਸੰਬੋਧਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਕੰਟਰੈਕਟ ਤੇ ਰੱਖੇ ਹੋਏ ਟਰੈਕਟਰ ਚਲਾਨ ਵਾਲੇ , ਕੂੜਾ ਚੁੱਕਣ ਵਾਲਾ ਪਕਾ ਕੀਤਾ ਜਾਵੇਗਾ । ਨੌਕਰੀਆਂ ਦੇ ਬਾਰੇ ਗੱਲ ਕਰਦੇ ਹੋਏ ਚੰਨੀ ਨੇ ਕਿਹਾ ਹੈ ਕਰਮਚਾਰੀਆਂ ਦੇ ਲਈ ਪੰਜਾਬ ਨੂੰ ਸਭ ਤੋਂ ਪਹਿਲਾਂ ਮੰਨਿਆ ਜਾਵੇਗਾ । ਹੋਰ ਐਲਾਨਾ ਵਿਚ ਚੰਨੀ ਨੇ ਕਿਹਾ ਕਿ ਸੁੱਬਾ ਸਰਕਾਰ ਨੇ ਪਿੰਡਾਂ ਦੇ ਪਾਣੀ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਹਨ। ਇਸ ਤੋਂ ਇਲਾਵਾ ਹੁਣ ਸ਼ਹਿਰਾਂ ਅਤੇ ਪਿੰਡਾਂ ਦੋਵਾਂ ਵਿਚ ਪਾਣੀ ਦਾ ਬਿੱਲ 50 ਰੁਪਏ ਨਿਧਾਰਤ ਕੀਤਾ ਗਿਆ ਹੈ ।
ਉਹਨਾਂ ਨੇ ਇਹ ਵੀ ਕਿਹਾ ਹੈ ਜਿੰਨ੍ਹਾਂ ਕਿਸਾਨਾਂ ਦੀ 75% ਫ਼ਸਲ ਖਰਾਬ ਹੋਈ ਹੈ , ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ । ਪਿਛਲੇ ਹਫਤੇ ਚੰਨੀ ਨੇ ਇੱਕ ਕਰਜਾ ਮਾਫੀ ਯੋਜਨਾ ਸ਼ੁਰੂ ਕੀਤੀ ਸੀ, ਜਿਸਦੇ ਤਹਿਤ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਕਾਰਪੋਰੇਸ਼ਨ ਤੋਂ ਕਰਜਾ ਲੀਤੀ ਗਈ 50,000 ਰੁਪਏ ਤਕ ਦੀ ਰਕਮ ਨੂੰ ਮੁਆਫ ਕਰ ਦਿੱਤਾ ਜਾਵੇਗਾ । ਸੀਐਮ ਚੰਨੀ ਨੇ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੁਆਰਾ ਵਿਸ਼ੇਸ਼ ਸਮਾਰੋਹ ਦੇ ਦੌਰਾਨ ਰਾਜ ਭਰ ਵਿਚ ਸਾਰੇ ਲਾਭਾਰਥੀਆਂ ਨੂੰ ਕਰਜਾ ਮੁਆਫ ਪੱਤਰ ਵੰਡੇ ਜਾਣਗੇ ।
ਅੱਜ ਪਹਿਲਾਂ ਪੜਾਅ ਦੁਆਰਾ ਅਨੁਸੂਚਿਤ ਜਾਤੀਆਂ ਦੇ 41.48 ਕਰੋੜ ਰੁਪਏ ਅਤੇ ਪਛੜੀ ਸ਼੍ਰੇਣੀ ਦੇ 20.98 ਕਰੋੜ ਰੁਪਏ ਦਾ ਕਰਜਾ ਮੁਆਫੀ ਪੱਤਰ ਸੋਪੇ ਜਾ ਰਹੇ ਹਨ । ਸੀਐਮ ਚੰਨੀ ਦੇ ਹਵਾਲੇ ਤੋਂ ਇੱਕ ਅਧਿਕਾਰਕ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪਛੜੇ ਸ਼੍ਰੇਣੀ ਜ਼ਮੀਨ ਵਿਕਾਸ ਵਿੱਤੀ ਨਿਗਮ ਜਰੂਰਤਮੰਦ ਵਿਅਕਤੀਆਂ ਨੂੰ ਉਹਨਾਂ ਦੇ ਆਰਥਿਕ ਪੱਧਰ ਨੂੰ ਵਧਾਉਣ ਦੇ ਲਈ ਕਰਜਾ ਪ੍ਰਧਾਨ ਕਰਦੀ ਹੈ ।
ਇਹ ਵੀ ਪੜ੍ਹੋ :ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਚੋਣਾਂ 'ਤੇ ਪੈ ਸਕਦਾ ਹੈ ਇਸਦਾ ਅਸਰ, ਜਾਣੋ ਕੀ ਹੈ ਫੈਸਲਾ
Summary in English: CM Channi's big announcement: Many big announcements including water bill waiver, job loss, damaged crop