ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਸੀਐਮ ਚੰਨੀ ਦੇ ਨਾਲ ਚੰਡੀਗੜ੍ਹ ਚ ਮੁਲਾਕਾਤ ਕੀਤੀ ਸੀ | ਉਸਦੇ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਪੁਲਿਸ ਨੇ ਜੋ ਵੀ ਐਫਆਈਆਰ ਪ੍ਰਦਰਸ਼ਨਾਂ ਕਿਸਾਨਾਂ ਦੇ ਖਿਲਾਫ ਦਰਜ ਹੈ, ਓਹਨਾ ਨੂੰ ਰੱਧ ਕੀਤਾ ਜਾਏਗਾ
ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਾਲ ਕਿੱਲੇ ਹਿੰਸਾ ਦੇ ਆਰੋਪੀਆਂ ਨੂੰ 2 ਲਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਅਤੇ ਓਹਨਾ ਨੇ ਇਕ ਹੋਰ ਨਵਾਂ ਐਲਾਨ ਕੀਤਾ ਹੈ ਕਿ, ਪ੍ਰਦਾਸ਼ਨਕਾਰੀ ਕਿਸਾਨਾਂ ਦੇ ਉੱਤੇ ਜੋ ਐਫਆਈਆਰ ਦਰਜ ਹੋਈ ਹੈ , ਉਹਨਾਂ ਨੂੰ ਰੱਧ ਕੀਤਾ ਜਾਵੇ | ਅਤੇ ਉਹਨਾਂ ਨੇ ਨਾਲ ਇਹ ਵੀ ਚੇਤਾਵਨੀ ਦਿਤੀ ਹੈ ਕਿ ਪਰਾਲੀ ਨਾ ਸਾੜੀ ਜਾਵੇ |
ਦਰਅਸਲ, ਕਿਸਾਨ ਮੋਰਚਾ ਦੇ ਨੇਤਾਵਾਂ ਨੇ ਚੰਨੀ ਦੇ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ਸੀ | ਇਸ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਜੋ ਵੀ ਐੱਫਆਈਆਰ ਕਿਸਾਨਾਂ ਤੇ ਦਰਜ ਕੀਤੀਆਂ ਹਨ ਉਸ ਨੂੰ ਰੱਧ ਕੀਤਾ ਜਾਵੇ , ਅਤੇ ਉਹਨਾਂ ਨੇ ਨਿੱਜੀ ਤੌਰ 'ਤੇ ਕਿਹਾ ਹੈ ਕਿ ਉਹ ਇਸ ਪੂਰੇ ਮਾਮਲੇ ਤੇ ਨਜ਼ਰ ਰੱਖਣਗੇ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਚ ਚੰਡੀਗੜ੍ਹ ਸ਼ਾਸਨ ਨਾਲ ਵੀ ਮੁਲਾਕਾਤ ਕਰਣਗੇ ,ਨਾਲ ਹੀ ਸ਼ਾਸ਼ਨ ਨੂੰ ਬੇਨਤੀ ਵੀ ਕਰਨਗੇ ਕਿਸਾਨਾਂ ਦੇ ਉੱਤੇ ਜੋ ਕੇਸ ਦਰਜ ਸਨ ,ਉਹ ਰੱਧ ਕੀਤੇ ਜਾਨ |
ਚੰਨੀ ਨੇ ਨਾਲ ਇਹ ਵੀ ਕਿਹਾ ਹੈ ਕਿ ਪਰਾਲੀ ਸਾੜਨ ਵਾਲ਼ੇ ਕਿਸਾਨਾਂ ਤੇ ਜੋ ਕੇਸ ਦਰਜ ਹੋਏ ਹਨ ਉਹ ਵੀ ਰੱਧ ਕਿੱਤੇ ਜਾਣ, ਇਸ ਬਾਰੇ ਉਹ ਕਾਨੂੰਨੀ ਟੀਮ ਨਾਲ ਗੱਲ ਕਰਨਗੇ ਅਤੇ ਉਹਨਾਂ ਨੇ ਕਿਸਾਨਾਂ ਨੂੰ ਵੀ ਕਿਹਾ ਹੈ ਕਿ ਪਰਾਲੀ ਸਾੜਨ ਤੋਂ ਕਿਸਾਨ ਬਚਣ, ਕਿਓਂਕਿ ਇਸ ਦੇ ਨਾਲ ਵਾਤਾਵਰਨ ਚ ਨੁਕਸਾਨ ਹੁੰਦਾ ਹੈਂ |
ਅੱਜ ਜਾਣਗੇ ਸੀਐੱਮ ਚੰਨੀ ਕਰਤਾਰਪੁਰ ਸਾਹਿਬ ਕੋਰੀਡੋਰ
ਕਰਤਾਰਪੁਰ ਕੋਰੀਡੋਰ ਖੁੱਲਣ ਤੋਂ ਬਾਅਦ ਅੱਜ ਸੀਐੱਮ ਕੈਬਿਨੇਟ ਸੰਗ ਦਰਬਾਰ ਸਾਹਿਬ ਜਾਣਗੇ ,14 ਲੋਕਾਂ ਨੂੰ ਇਸਦੀ ਇਜ਼ਾਜਤ ਮਿਲੀ ਹੈ | ਚੰਨੀ ਨੇ ਕੇਂਦਰ ਸਰਕਾਰ ਦੇ ਕੋਰੀਡੋਰ ਖੋਲਣ ਦੇ ਫੈਸਲੇ ਦਾ ਸਵਾਗਤ ਕੀਤਾ ਸੀ |
ਇਹ ਵੀ ਪੜ੍ਹੋ : PNB ਦਿੰਦਾ ਹੈ ਗਾਹਕਾਂ ਨੂੰ 6 ਲੱਖ ਰੁਪਏ ਦਾ ਸਿੱਧਾ ਫਾਇਦਾ, ਜਾਣੋ ਕਿਵੇਂ ਲੈ ਸਕਦੇ ਹੋ ਤੁਸੀ ਲਾਭ?
Summary in English: CM Channi's new announcement after the announcement of 2 lakhs, FIR registered against the protesting farmers will be canceled