ਦਿੱਲੀ-ਐੱਨਸੀਆਰ 'ਚ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਹੋਏ ਵਾਧੇ ਤੋਂ ਬਾਅਦ ਹੁਣ ਕੰਪਰੈੱਸਡ ਨੈਚੁਰਲ ਗੈਸ (CNG) ਦੀਆਂ ਕੀਮਤਾਂ 'ਚ ਵੀ ਵਾਧਾ ਹੋ ਗਿਆ ਹੈ। ਕੀਮਤਾਂ ਵਧਣ ਨਾਲ ਜਿਥੇ ਡਰਾਈਵਰਾਂ ਦੀਆਂ ਮੁਸ਼ਕਿਲਾਂ ਵਧਣਗੀਆਂ, ਓਥੇ ਕੈਬ 'ਚ ਸਫਰ ਕਰਨ ਵਾਲਿਆਂ ਨੂੰ ਵੀ ਹੁਣ ਜ਼ਿਆਦਾ ਖਰਚਾ ਦੇਣਾ ਪਵੇਗਾ। ਮੁੰਬਈ `ਚ ਵੀ ਹਾਲ ਹੀਂ `ਚ ਸੀ.ਐਨ.ਜੀ ਤੇ ਪੀ.ਐਨ.ਜੀ ਦੀਆਂ ਕੀਮਤਾਂ `ਚ 6 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਸੀ।
ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ ਦਿੱਲੀ `ਚ CNG ਤੇ PNG ਦੀਆਂ ਕੀਮਤਾਂ `ਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਵਧੀਆਂ ਦਰਾਂ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗੁਰੂਗ੍ਰਾਮ ਤੇ ਗਾਜ਼ੀਆਬਾਦ ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ `ਚ ਅੱਜ ਯਾਨੀ ਕੇ 8 ਅਕਤੂਬਰ 2022 ਤੋਂ ਲਾਗੂ ਹੋਣਗੀਆਂ।
ਸੀ.ਐਨ.ਜੀ ਦੀਆਂ ਨਵੀਆਂ ਕੀਮਤਾਂ (New Prices of CNG):
ਦਿੱਲੀ: 78.61 ਰੁਪਏ ਪ੍ਰਤੀ ਕਿਲੋ (ਪਹਿਲਾਂ: 75.61 ਰੁਪਏ ਪ੍ਰਤੀ ਕਿਲੋ )
ਨੋਇਡਾ, ਗ੍ਰੇਟਰ ਨੋਇਡਾ ਤੇ ਗਾਜ਼ੀਆਬਾਦ: 81.17 ਰੁਪਏ ਪ੍ਰਤੀ ਕਿਲੋਗ੍ਰਾਮ (ਪਹਿਲਾਂ: 78.17 ਰੁਪਏ ਪ੍ਰਤੀ ਕਿਲੋ)
ਮੁਜ਼ੱਫਰਨਗਰ, ਮੇਰਠ ਤੇ ਸ਼ਾਮਲੀ: 85.84 ਰੁਪਏ ਪ੍ਰਤੀ ਕਿਲੋ (ਪਹਿਲਾਂ: 82.84 ਰੁਪਏ ਪ੍ਰਤੀ ਕਿਲੋ)
ਕਾਨਪੁਰ, ਹਮੀਰਪੁਰ ਤੇ ਫਤਿਹਪੁਰ: 89.81 ਰੁਪਏ ਪ੍ਰਤੀ ਕਿਲੋ (ਪਹਿਲਾਂ: 87.40 ਰੁਪਏ ਪ੍ਰਤੀ ਕਿਲੋ)
ਗੁਰੂਗ੍ਰਾਮ: 86.94 ਰੁਪਏ ਪ੍ਰਤੀ ਕਿਲੋ (ਪਹਿਲਾਂ: 83.94 ਰੁਪਏ ਪ੍ਰਤੀ ਕਿਲੋ)
ਰੇਵਾੜੀ: 89.07 ਰੁਪਏ ਪ੍ਰਤੀ ਕਿਲੋ (ਪਹਿਲਾਂ: 86.07 ਰੁਪਏ ਪ੍ਰਤੀ ਕਿਲੋ)
ਕਰਨਾਲ ਤੇ ਕੈਥਲ: 87.27 ਰੁਪਏ ਪ੍ਰਤੀ ਕਿਲੋ (ਪਹਿਲਾਂ: 84.29 ਰੁਪਏ ਪ੍ਰਤੀ ਕਿਲੋ)
ਇਹ ਵੀ ਪੜ੍ਹੋ : GADVASU ਵੱਲੋਂ ਪਸ਼ੂ ਪਾਲਕਾਂ ਲਈ 'ਯੋਧਾ' ਮੋਬਾਈਲ ਐਪ ਲਾਂਚ
ਪੀ.ਐੱਨ.ਜੀ ਦੀਆਂ ਕੀਮਤਾਂ (PNG Prices):
ਦਿੱਲੀ: 53.59 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ (SCM)
ਨੋਇਡਾ, ਗ੍ਰੇਟਰ ਨੋਇਡਾ ਤੇ ਗਾਜ਼ੀਆਬਾਦ: 53.46 ਰੁਪਏ ਪ੍ਰਤੀ ਐਸ.ਸੀ.ਐਮ
ਮੁਜ਼ੱਫਰਨਗਰ, ਸ਼ਾਮਲੀ ਤੇ ਮੇਰਠ: 56.97 ਰੁਪਏ ਪ੍ਰਤੀ ਐਸ.ਸੀ.ਐਮ
ਅਜਮੇਰ, ਪਾਲੀ ਤੇ ਰਾਜਸਮੰਦ: 59.23 ਰੁਪਏ ਪ੍ਰਤੀ ਐਸ.ਸੀ.ਐਮ
ਕਾਨਪੁਰ, ਫਤਿਹਪੁਰ ਤੇ ਹਮੀਰਪੁਰ: 56.10 ਰੁਪਏ ਪ੍ਰਤੀ ਐਸ.ਸੀ.ਐਮ
Summary in English: CNG and PNG prices have increased, know the new prices