New Delhi: ਅੱਜ ਦਾ ਦਿਨ ਇੱਕ ਦੁਖਦ ਖ਼ਬਰ ਲੈ ਕੇ ਆਇਆ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਦਿੱਲੀ `ਚ ਦਾਖ਼ਲ ਕਾਮੇਡੀਅਨ ਰਾਜੂ ਸ੍ਰੀਵਾਸਤਵ ਬੇਹੋਸ਼ੀ ਦੇ 39ਵੇਂ ਦਿਨ ਅਕਾਲ ਚਲਾਣਾ ਕਰ ਗਏ। ਦੱਸ ਦੇਈਏ ਕਿ ਇਨ੍ਹਾਂ ਨੂੰ 10 ਅਗਸਤ ਨੂੰ ਏਮਸ ਵਿਖੇ ਭਰਤੀ ਕਰਾਇਆ ਗਿਆ ਸੀ ਤੇ ਉਦੋਂ ਤੋਂ ਹੀ ਉਨ੍ਹਾਂ ਨੂੰ ਹੋਸ਼ ਨਹੀਂ ਆਇਆ। ਉਨ੍ਹਾਂ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ।
ਪੂਰੇ ਦੇਸ਼ `ਚ ਲੋਕ ਰਾਜੂ ਸ਼੍ਰੀਵਾਸਤਵ ਦੀ ਸਲਾਮਤੀ ਲਈ ਪ੍ਰਾਰਥਨਾ ਕਰ ਰਹੇ ਸਨ, ਪਰ ਉਹ ਸਾਨੂ ਅਲਵਿਦਾ ਕਹਿ ਗਏ। ਜਿੱਥੇ ਉਹ ਸਾਰੀਆਂ ਨੂੰ ਹਸਾਉਣ ਦਾ ਕੰਮ ਕਰਦੇ ਸਨ, ਓਥੇ ਅੱਜ ਉਨ੍ਹਾਂ ਦੇ ਜਾਣ `ਤੇ ਲੋਕਾਂ ਦੀਆਂ ਅੱਖਾਂ ਨੰਮ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਅਖਿਲੇਸ਼ ਯਾਦਵ ਸਮੇਤ ਸਾਰੇ ਵੱਡੇ ਨੇਤਾਵਾਂ ਤੇ ਫਿਲਮੀ ਹਸਤੀਆਂ ਨੇ ਰਾਜੂ ਸ਼੍ਰੀਵਾਸਤਵ ਦੇ ਦੇਹਾਂਤ 'ਤੇ ਦੁੱਖ ਜਤਾਇਆ।
ਦਿੱਲੀ ਦੀ ਜਿਮ `ਚ ਵਰਕਆਊਟ ਕਰਦੇ ਸਮੇਂ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ `ਤੇ 10 ਅਗਸਤ ਨੂੰ ਹਸਪਤਾਲ `ਚ ਐਡਮਿਟ ਕਰਾਇਆ ਗਿਆ ਸੀ। ਦਿਮਾਗ ਨੂੰ ਸ਼ਡ ਕੇ ਰਾਜੂ ਸ਼੍ਰੀਵਾਸਤਵ ਦੇ ਸਾਰੇ ਅੰਗ ਕੰਮ ਕਰ ਰਹੇ ਸੀ, ਜਿਸ ਕਰਕੇ ਉਨ੍ਹਾਂ ਨੂੰ 10 ਅਗਸਤ ਤੋਂ ਹੀ ਵੈਂਟੀਲੇਟਰ `ਤੇ ਰੱਖਿਆ ਹੋਇਆ ਸੀ। ਦਿਮਾਗੀ ਸਮੱਸਿਆ ਕਾਰਨ ਉਹ ਹੋਸ਼ 'ਚ ਨਹੀਂ ਆ ਪਾ ਰਹੇ ਸਨ ਤੇ ਅੱਜ ਬੇਹੋਸ਼ੀ ਦੇ 39ਵੇਂ ਦਿਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਲਈ ਵੱਡਾ ਐਲਾਨ, ਹੁਣ ਮੰਡੀਆਂ 'ਚ ਨਹੀਂ ਰੁਲਣਗੇ ਅੰਨਦਾਤੇ
ਦੱਸ ਦੇਈਏ ਕਿ 1980 ਦੇ ਦਹਾਕੇ ਦੇ ਅਖੀਰ ਤੋਂ, ਰਾਜੂ ਸ਼੍ਰੀਵਾਸਤਵ ਮਨੋਰੰਜਨ ਉਦਯੋਗ `ਚ ਕੰਮ ਕਰ ਰਹੇ ਸਨ। 2005 `ਚ ਉਨ੍ਹਾਂ ਨੇ ਸਟੈਂਡ-ਅੱਪ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ `ਚ ਹਿੱਸਾ ਲਿਆ, ਜਿਸ ਤੋਂ ਉਨ੍ਹਾਂ ਨੂੰ ਪੂਰੇ ਦੇਸ਼ `ਚ ਮਾਨਤਾ ਪ੍ਰਾਪਤ ਹੋਈ। ਉਸਤੋਂ ਬਾਅਦ ਉਨ੍ਹਾਂ ਨੇ 'ਮੈਨੇ ਪਿਆਰ ਕੀਆ', 'ਆਮਦਾਨੀ ਅਠੰਨੀ ਖਰਚਾ ਰੁਪਈਆ', 'ਮੈਂ ਪ੍ਰੇਮ ਕੀ ਦੀਵਾਨੀ ਹੂੰ' ਤੇ ਕਈ ਹੋਰ ਫਿਲਮਾਂ `ਚ ਕੰਮ ਕੀਤਾ।
ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਇਹ ਸਮਾਂ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੀ ਮੁਸ਼ਕਿਲ ਭਰਿਆ ਹੈ। ਪ੍ਰਮਾਤਮਾ ਇਸ ਦੁੱਖ ਦੀ ਘੜੀ `ਚ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਮੌਤ ਸੱਚ ਹੈ ਅਤੇ ਸਰੀਰ ਨਾਸ਼ਵਾਨ, ਇਹ ਜਾਣ ਕੇ ਆਪਣੇ ਪਿਆਰਿਆਂ ਦੇ ਵਿਛੋੜੇ ਨੂੰ ਦੇਖ ਕੇ ਦੁੱਖ ਹੁੰਦਾ ਹੈ। ਸਾਨੂੰ ਪਰਮੇਸ਼ੁਰ ਅੱਗੇ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਵਿਛੜੀ ਆਤਮਾ ਨੂੰ ਸ਼ਾਂਤੀ ਤੇ ਮੁਕਤੀ ਮਿਲੇ। ਦਿਲੋਂ ਸ਼ਰਧਾਂਜਲੀ।
Summary in English: Comedian Raju Srivastava passes away at the age of 58, said goodbye to the whole world