7TH INTERNATIONAL CONFERENCE ON VETIVER (ICV7) ਦਾ ਅੱਜ ਉੱਤਰੀ ਥਾਈਲੈਂਡ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਚਿਆਂਗ ਮਾਈ `ਚ ਆਗਾਜ਼ ਹੋ ਗਿਆ ਹੈ। ਚਿਆਂਗ ਮਾਈ ਥਾਈਲੈਂਡ ਵਿੱਚ 29 ਮਈ ਤੋਂ 1 ਜੂਨ 2023 ਤੱਕ ਆਯੋਜਿਤ ਹੋਏ ਇਸ 4 ਰੋਜ਼ ਸਮਾਗਮ ਵਿੱਚ ਵੱਖ-ਵੱਖ ਪਤਵੰਤੇ ਸ਼ਾਮਲ ਹੋਣਗੇ। ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮਸੀ ਡੋਮਿਨਿਕ ਦੇ ਨਾਲ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਵੀ ਉੱਥੇ ਮੌਜੂਦ ਹਨ।
ਇਹ ਕਾਨਫਰੰਸ Chaipattana Foundation & the Office of the Royal Development Projects Board (ORDPB) ਦੁਆਰਾ ਆਯੋਜਿਤ ਕੀਤੀ ਗਈ ਹੈ। ਇਸ ਕਾਨਫ਼ਰੰਸ ਦਾ ਮੁੱਖ ਵਿਸ਼ਾ ਹੈ ''Vetiver for Soil and Water Conservation''। ਇਹ ਕਾਨਫ਼ਰੰਸ ਉਸ ਮਹੱਤਵਪੂਰਨ ਭੂਮਿਕਾ ਨੂੰ ਯਾਦ ਕਰੇਗੀ ਜੋ ਮਹਾਮਹਿਮ ਰਾਜਾ ਭੂਮੀਬੋਲ ਅਦੁਲਿਆਦੇਜ ਮਹਾਨ ਨੇ ਵੈਟੀਵਰ ਗ੍ਰਾਸ ਟੈਕਨਾਲੋਜੀ ਅਤੇ ਇਸ ਦੇ ਉਪਯੋਗ ਦੇ ਵਿਸ਼ਵਵਿਆਪੀ ਵਿਕਾਸ ਵਿੱਚ ਨਿਭਾਈ ਸੀ।
ਇਹ ਵੀ ਪੜ੍ਹੋ : ਕ੍ਰਿਸ਼ੀ ਜਾਗਰਣ ਨੇ VAIGA 2023 ਵਿੱਚ 'Best Online Media for Reporting' ਅਵਾਰਡ ਜਿੱਤਿਆ
7TH INTERNATIONAL CONFERENCE ON VETIVER ਵਿਅਕਤੀਗਤ ਅਤੇ ਔਨਲਾਈਨ (ਰੀਅਲ ਟਾਈਮ) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ICV-7 ਨਾਲ ਸਬੰਧਿਤ, ਇੱਕ ਮੁਫਤ ਅੰਤਰਰਾਸ਼ਟਰੀ ਵੈਟੀਵਰ ਹੈਂਡੀਕਰਾਫਟ ਸਿਖਲਾਈ ਕੋਰਸ 29 ਤੋਂ 31 ਮਈ 2023 ਤੱਕ ਸ਼ਾਂਗਰੀ-ਲਾ ਹੋਟਲ, ਚਿਆਂਗ ਮਾਈ, ਥਾਈਲੈਂਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਿਖਲਾਈ ਕੋਰਸ ਉਹਨਾਂ ਸਾਰਿਆਂ ਲਈ ਖੋਲ੍ਹਿਆ ਗਿਆ ਹੈ ਜੋ ਹੈਂਡਕਰਾਫਟ ਉਦਯੋਗ ਵਿੱਚ ਕੰਮ ਕਰਦੇ ਹਨ, ਜਾਂ ਸਿਰਫ਼ ਵੈਟੀਵਰ ਹੈਂਡੀਕਰਾਫਟ ਦੀ ਵਰਤੋਂ ਕਰਨ `ਚ ਤੇ ਆਪਣੇ ਦੇਸ਼ਾਂ ਵਿੱਚ ਇਸ ਪਹਿਲ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਦਿਲਚਸਪੀ ਰੱਖਦੇ ਹਨ।
ਇਹ ਵੀ ਪੜ੍ਹੋ : Krishi Sanyantra Mela 2023 ਦਾ ਆਗਾਜ਼, ਖੇਤੀ ਤਕਨੀਕ ਦਾ ਸ਼ਾਨਦਾਰ ਪ੍ਰਦਰਸ਼ਨ
ਕ੍ਰਿਸ਼ੀ ਜਾਗਰਣ ਦੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਕਾਨਫਰੰਸ ਵਿੱਚ ਰਾਜਕੁਮਾਰੀ ਮਹਾ ਚੱਕਰੀ ਸਰਿੰਧੌਰਨ ਵੀ ਸ਼ਾਮਲ ਹੋਣਗੇ। ਇਸਦੇ ਨਾਲ ਹੀ ਇਸ ਸਮਾਗਮ `ਚ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮਸੀ ਡੋਮਿਨਿਕ ਦੇ ਨਾਲ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਵੱਲੋਂ ਕ੍ਰਿਸ਼ੀ ਜਾਗਰਣ ਦੇ ਮਈ 2023 ਦੀ ਖਾਸ ਮੈਗਜ਼ੀਨ Agriculture World ਦਾ ਵੀ ਉਦਘਾਟਨ ਹੋਵੇਗਾ।
Summary in English: Commencement of 7TH INTERNATIONAL CONFERENCE ON VETIVER at Thailand