ਦਸੰਬਰ (December) ਦਾ ਮਹੀਨਾ ਆਪਣੇ ਨਾਲ ਕਈ ਛੁੱਟੀਆਂ ਲੈ ਕੇ ਆਇਆ ਹੈ। ਭਾਰਤੀ ਰਿਜ਼ਰਵ ਬੈਂਕ (Reserve Bank of India) ਵੱਲੋਂ ਹਰ ਮਹੀਨੇ ਦੀ ਤਰ੍ਹਾਂ ਦਸੰਬਰ ਮਹੀਨੇ ਦੀਆਂ ਵੀ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਦੇ ਅਨੁਸਾਰ ਇਸ ਮਹੀਨੇ ਕਈ ਦਿਨ ਬੈਂਕ ਬੰਦ ਰਹਿਣਗੇ। ਤਾਂ ਆਓ ਜਾਣਦੇ ਹਾਂ ਦਸੰਬਰ `ਚ ਬੈਂਕ ਦੀਆਂ ਛੁੱਟੀਆਂ ਦਾ ਪੂਰਾ ਵੇਰਵਾ।
ਬੈਂਕ ਨਾਲ ਜੁੜੇ ਕੰਮਾਂ ਨੂੰ ਪੂਰਾ ਕਰਨ ਲਈ ਹੁਣ ਤੋਂ ਹੀ ਪਲੈਨਿੰਗ (Planning) ਕਰ ਲਓ। ਦਸੰਬਰ ਮਹੀਨੇ `ਚ ਕੁੱਲ 13 ਦਿਨ ਬੈਂਕ ਦੀਆਂ ਛੁੱਟੀਆਂ ਹੋਣਗੀਆਂ। ਇਨ੍ਹਾਂ 13 ਦਿਨਾਂ ਦੀਆਂ ਛੁੱਟੀਆਂ `ਚ ਹਰ ਮਹੀਨੇ ਦੀ ਤਰ੍ਹਾਂ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ (Guidelines) ਦੇ ਮੁਤਾਬਕ ਸਾਰੀਆਂ ਜਨਤਕ ਛੁੱਟੀਆਂ (Public Holidays) 'ਤੇ ਬੈਂਕ ਬੰਦ ਰਹਿਣਗੇ। ਇਹ ਜਨਤਕ ਛੁੱਟੀਆਂ ਕਈ ਵਾਰ ਖੇਤਰ-ਵਿਸ਼ੇਸ਼ (Region-specific) ਹੁੰਦੀਆਂ ਹਨ, ਜੋ ਕਿ ਸਬੰਧਤ ਸੂਬਾ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: 21 ਦਿਨਾਂ ਲਈ ਬੈਂਕ ਹੋਣਗੇ ਬੰਦ, ਜਲਦੀ ਬੈਂਕ ਸਬੰਧੀ ਕੰਮ ਕਰੋ ਮੁਕੰਮਲ
ਛੁੱਟੀਆਂ ਦਾ ਵੇਰਵਾ (Holiday details):
ਤਰੀਖ਼ |
ਦਿਨ |
ਛੁੱਟੀ ਦਾ ਕਾਰਨ |
ਛੁੱਟੀ ਵਾਲਾ ਖ਼ੇਤਰ |
3 ਦਸੰਬਰ |
ਵੀਰਵਾਰ |
ਸੇਂਟ ਫਰਾਂਸਿਸ ਜ਼ੇਵੀਅਰ ਦਾ ਤਿਉਹਾਰ |
ਪਣਜੀ (ਗੋਆ)
|
4 ਦਸੰਬਰ |
ਐਤਵਾਰ |
ਹਫ਼ਤਾਵਾਰੀ ਛੁੱਟੀ |
ਸਾਰੇ ਦੇਸ਼ ਵਿੱਚ
|
10 ਦਸੰਬਰ
|
ਸ਼ਨੀਵਾਰ |
ਮਹੀਨੇ ਦਾ ਦੂਜਾ ਸ਼ਨੀਵਾਰ |
ਰਾਸ਼ਟਰਵਿਆਪੀ |
11 ਦਸੰਬਰ |
ਐਤਵਾਰ |
ਹਫ਼ਤਾਵਾਰੀ ਛੁੱਟੀ |
ਰਾਸ਼ਟਰਵਿਆਪੀ |
12 ਦਸੰਬਰ |
ਸੋਮਵਾਰ |
ਪਾ-ਤੋਗਨ ਨੇਂਗਮਿੰਜਾ ਸੰਗਮਾ |
ਸ਼ਿਲਾਂਗ |
18 ਦਸੰਬਰ |
ਐਤਵਾਰ |
ਹਫ਼ਤਾਵਾਰੀ ਛੁੱਟੀ |
ਸਾਰੇ ਦੇਸ਼ ਵਿੱਚ |
19 ਦਸੰਬਰ |
ਸੋਮਵਾਰ |
ਗੋਆ ਮੁਕਤੀ ਦਿਵਸ |
ਪਣਜੀ (ਗੋਆ)
|
24 ਦਸੰਬਰ |
ਸ਼ਨੀਵਾਰ |
ਮਹੀਨੇ ਦਾ ਚੌਥਾ ਸ਼ਨੀਵਾਰ |
ਰਾਸ਼ਟਰਵਿਆਪੀ |
25 ਦਸੰਬਰ |
ਐਤਵਾਰ |
ਹਫ਼ਤਾਵਾਰੀ ਛੁੱਟੀ/ਕ੍ਰਿਸਮਸ |
ਸਾਰੇ ਦੇਸ਼ ਵਿੱਚ |
26 ਦਸੰਬਰ |
ਸੋਮਵਾਰ |
ਲੋਸੁੰਗ / ਨਮਸੰਗ |
ਆਈਜ਼ੌਲ, ਗੰਗਟੋਕ, ਸ਼ਿਲਾਂਗ |
29 ਦਸੰਬਰ
|
ਵੀਰਵਾਰ |
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ |
ਚੰਡੀਗੜ੍ਹ |
30 ਦਸੰਬਰ |
ਸ਼ੁੱਕਰਵਾਰ |
ਯੂ ਕੀਆਂਗ ਨੰਗਬਾਹ |
ਸ਼ਿਲਾਂਗ |
31 ਦਸੰਬਰ |
ਸ਼ਨੀਵਾਰ |
ਨਵੇਂ ਸਾਲ ਦੀ ਸ਼ਾਮ |
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ |
Summary in English: Complete the work related to the bank quickly, the bank will be closed for 13 days