ਗਿੱਧਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ। ਇਹ ਇੱਕ ਅਜਿਹਾ ਨਾਚ ਹੈ, ਜਿਸ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਸੱਭਿਆਚਾਰ ਦੀ ਝਲਕ ਵੇਖ ਸਕਦੇ ਹਾਂ। ਗਿੱਧਾ ਪੰਜਾਬ ਦੇ ਲੋਕਾਂ ਦਾ ਆਪਸੀ ਭਾਈਚਾਰਾ ਤੇ ਪਿਆਰ ਦਰਸਾਉਂਦਾ ਹੈ। ਗਿੱਧੇ `ਚ ਸਿਰਫ ਔਰਤਾਂ ਹੀ ਹਿੱਸਾ ਲੈਂਦੀਆਂ ਹਨ ਤੇ ਇਸ ਰਾਹੀਂ ਸਮਾਜ `ਚ ਆਪਣਾ ਵਿਅਕਤੀਤਵ ਦਰਸਾਉਂਦੀਆਂ ਹਨ। ਇਹ ਖਾਸ ਕਰਕੇ ਤਿਉਹਾਰਾਂ ਤੇ ਵਿਆਵਾਂ ਮੌਕਿਆਂ `ਤੇ ਕੀਤਾ ਜਾਂਦਾ ਹੈ।
ਗਿੱਧਾ ਨਾਚ ਰਿੰਗ ਡਾਂਸ ਦੀ ਪ੍ਰਾਚੀਨ ਸ਼ੈਲੀ ਤੋਂ ਲਿਆ ਗਿਆ ਹੈ। ਇਸ ਨਾਚ ਵਿੱਚ ਮਿਮਿਕਰੀ ਵੀ ਇੱਕ ਪ੍ਰਮੁੱਖ ਸ਼ਮੂਲੀਅਤ ਹੈ। ਇਸ ਸਿਮੂਲੇਸ਼ਨ ਵਿੱਚ, ਔਰਤਾਂ ਵੱਖ-ਵੱਖ ਕਿਰਦਾਰ ਨਿਭਾਉਂਦੀਆਂ ਹਨ ਜਿਵੇਂ ਕਿ ਬੁੱਢੇ ਲਾੜੇ ਅਤੇ ਜਵਾਨ ਲਾੜੀ, ਜਾਂ ਝਗੜਾਲੂ ਭਾਬੀ ਅਤੇ ਨਿਮਰ ਲਾੜੀ ਅਤੇ ਹੋਰ ਬਹੁਤ ਕੁਝ। ਆਓ ਜਾਣਦੇ ਹਾਂ ਇਸ ਲੋਕ ਨਾਚ `ਚ ਹੋਰ ਕਿ ਕੁਝ ਖਾਸ ਹੈ।
ਗਿੱਧਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ?
ਇਸ ਨਾਚ `ਚ, ਸਾਰੀਆਂ ਔਰਤਾਂ ਤਾਲਬੱਧ ਢੋਲ ਦੀਆਂ ਆਵਾਜ਼ਾਂ ਦਾ ਪਾਲਣ ਕਰਦੀਆਂ ਹਨ ਤੇ ਇੱਕ ਚੱਕਰ ਬਣਾਉਂਦੀਆਂ ਹਨ। ਇਸ ਨਾਚ ਦੇ ਵਿਸ਼ੇ ਔਰਤਾਂ ਦੇ ਨਿੱਜੀ ਜੀਵਨ ਤੋਂ ਹੀ ਚੁੱਕੇ ਜਾਂਦੇ ਹਨ। ਇਸ ਨਾਚ `ਚ ਉਹ ਬੋਲੀਆਂ ਬੋਲਦੀਆਂ ਹਨ। ਬੋਲੀਆਂ ਨਾਂ ਦਾ ਲੋਕ ਗੀਤ ਗਿੱਧੇ ਦਾ ਮੁੱਖ ਆਕਰਸ਼ਣ ਹੈ। ਇਨ੍ਹਾਂ ਦੇ ਨਾਲ ਢੋਲਕ ਤੇ ਤਾੜੀਆਂ ਦੀ ਗੂੰਜ ਹੁੰਦੀ ਹੈ। ਬੋਲੀਆਂ ਗਾਉਂਦੇ ਹੋਏ, ਕੁੜੀਆਂ ਆਪਣੇ ਪੇਕੇ ਘਰਾਂ ਪ੍ਰਤੀ ਸਨੇਹ ਤੇ ਪਿਆਰ ਤੇ ਸਹੁਰੇ ਘਰ ਪ੍ਰਤੀ ਆਪਣੀ ਨਾਰਾਜ਼ਗੀ, ਪੀੜਾ, ਦਰਦ ਤੇ ਈਰਖਾ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ।
ਇਹ ਵੀ ਪੜ੍ਹੋ : Queen Elizabeth II: ਮਹਾਰਾਣੀ ਐਲਿਜ਼ਾਬੈਥ ਦਾ 96 ਸਾਲ ਦੀ ਉਮਰ `ਚ ਦਿਹਾਂਤ, ਵੱਡਾ ਪੁੱਤਰ ਚਾਰਲਸ ਬਣਿਆ ਸਮਰਾਟ!
ਪਹਿਰਾਵੇ ਅਤੇ ਗਹਿਣੇ:
ਲੋਕ ਨਾਚ ਦੌਰਾਨ ਕੁੜੀਆਂ ਚਮਕਦਾਰ ਰੰਗਾਂ ਦੇ ਕੱਪੜੇ ਪਾਉਂਦੀਆਂ ਹਨ। ਇਸ ਨਾਚ ਦੇ ਲਈ ਕੁੜੀਆਂ ਦੇ ਮੁੱਖ ਪਹਿਰਾਵੇ ਘੱਗਰਾ ਚੋਲੀ, ਲਹਿੰਗਾ ਅਤੇ ਸਲਵਾਰ-ਕਮੀਜ਼ ਹਨ। ਇਨ੍ਹਾਂ ਦੇ ਕਢਾਈ ਵਾਲੇ ਕੱਪੜੇ ਤੇ ਭਾਰੀ ਗਹਿਣੇ ਗਿੱਧੇ `ਚ ਰੰਗ ਭਰ ਦਿੰਦੇ ਹਨ। ਗਹਿਣਿਆਂ `ਚ ਸੱਗੀ-ਫੂਲ, ਹਾਰ-ਹਮੇਲਾ, ਬਾਜ਼ੂ-ਬੰਦ ਤੇ ਰਾਣੀ-ਹਾਰ ਪਾਏ ਜਾਂਦੇ ਹਨ।
ਕ੍ਰਿਸ਼ੀ ਜਾਗਰਣ ਦੀ 26ਵੀਂ ਵਰ੍ਹੇਗੰਢ ਦਾ ਜਸ਼ਨ:
ਕ੍ਰਿਸ਼ੀ ਜਾਗਰਣ ਦੀ 26ਵੀਂ ਵਰ੍ਹੇਗੰਢ ਦਾ ਜਸ਼ਨ 10 ਸਤੰਬਰ ਨੂੰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਏਗਾ। ਇਸ ਜਸ਼ਨ ਦੌਰਾਨ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਦੇ ਸੱਭਿਆਚਾਰਕ ਰੰਗ ਵੇਖਣ ਨੂੰ ਮਿਲਣਗੇ। ਇਨ੍ਹਾਂ ਵਿੱਚੋ ਇਕ ਪੰਜਾਬ ਦਾ ਸੱਭਿਆਚਾਰ ਵੀ ਹੈ। ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਦੇ ਲਈ ਗਿੱਧੇ ਤੇ ਭੰਗੜੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
Summary in English: Cultural colors will be seen during the celebration of the 26th anniversary of Krishi Jagran