Progressive Dairy Farmers Association: ਪੰਜਾਬ ਦੀ ਨੌਜਵਾਨ ਪਨੀਰੀ ਨੂੰ ਖੇਤੀਬਾੜੀ ਅਤੇ ਡੇਅਰੀ ਧੰਦੇ ਨਾਲ ਜੋੜੀ ਰੱਖਣ ਲਈ ਸਮੇਂ-ਸਮੇ 'ਤੇ ਵਧੀਆ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ 'ਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (Progressive Dairy Farmers Association) ਵੀ ਲਗਾਤਾਰ ਯਤਨਸ਼ੀਲ ਹੈ। ਹਰ ਸਾਲ ਵਾਂਗ ਇਸ ਵਾਰ ਵੀ ਪੰਜਾਬ 'ਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ ਕੌਮਾਂਤਰੀ ਡੇਅਰੀ ਤੇ ਖੇਤੀ ਮੇਲੇ ਦਾ ਪ੍ਰਬੰਧ ਕੀਤਾ ਗਿਆ, ਜੋ ਬੁਲੰਦੀਆਂ ਨੂੰ ਛੂੰਹਦਾ ਹੋਇਆ ਐਤਵਾਰ ਨੂੰ ਸਮਾਪਤ ਹੋ ਗਿਆ। ਆਓ ਜਾਣਦੇ ਹਾਂ ਮੇਲੇ 'ਚ ਕੀ ਕੁਝ ਰਿਹਾ ਖ਼ਾਸ...
3 ਫਰਵਰੀ ਤੋਂ ਸ਼ੁਰੂ ਹੋਇਆ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (PDFA) ਦਾ 16ਵਾਂ ਕੌਮਾਂਤਰੀ ਡੇਅਰੀ ਤੇ ਖੇਤੀ ਐਕਸਪੋ ਐਤਵਾਰ ਨੂੰ ਕਰੜੇ ਮੁਕਾਬਲਿਆਂ ਨਾਲ ਸਮਾਪਤ ਹੋ ਗਿਆ। ਸਥਾਨਕ ਪਸ਼ੂ ਮੰਡੀ ਵਿੱਚ ਕਰਵਾਏ ਗਏ ਇਸ ਤਿੰਨ ਰੋਜ਼ਾ ਮੇਲੇ ਦੇ ਅੰਤਲੇ ਦਿਨ ਦੁੱਧ ਦੇਣ ਵਾਲੀਆਂ ਗਾਵਾਂ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ 72.060 ਕਿਲੋਗ੍ਰਾਮ ਦੁੱਧ ਚੋਅ ਕੇ ਕੌਮੀ ਰਿਕਾਰਡ ਤੋੜ ਦਿੱਤਾ ਗਿਆ। ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਦੇ ਮਾਲਕ ਕਰਨਾਲ (ਹਰਿਆਣਾ) ਦੇ ਕ੍ਰਿਸ਼ਨ ਕੁਮਾਰ ਵਾਸੀ ਬੀਵੀਪੁਰ ਜਟਾਣ ਨੂੰ ਪ੍ਰਬੰਧਕਾਂ ਵੱਲੋਂ ਟਰੈਕਟਰ ਨਾਲ ਸਨਮਾਨਿਆ ਗਿਆ।
ਇਹ ਵੀ ਪੜ੍ਹੋ: PUNJAB KISAN MELA 2023: ਮਾਰਚ 'ਚ ਇਨ੍ਹਾਂ ਥਾਵਾਂ 'ਤੇ ਹੋਣਗੇ "ਕਿਸਾਨ ਮੇਲੇ", ਦੇਖੋ ਪ੍ਰੋਗਰਾਮਾਂ ਦੀ ਸੂਚੀ
ਤੁਹਾਨੂੰ ਦੱਸ ਦੇਈਏ ਕਿ ਇਸ ਸਮਾਰੋਹ ਵਿੱਚ ਦਿੱਲੀ ਤੋਂ ਕੇਂਦਰੀ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਨ। ਇਸ ਮੌਕੇ ਬੋਲਦਿਆਂ ਰਾਜੇਸ਼ ਕੁਮਾਰ ਸਿੰਘ ਨੇ ਡੇਅਰੀ ਸੈਕਟਰ ਨੂੰ ਇਸ ਬੁਲੰਦੀ 'ਤੇ ਲਿਜਾਣ ਲਈ ਇੱਕ ਨਿੱਜੀ ਸੰਸਥਾ ਦੀ ਪ੍ਰਸ਼ੰਸਾ ਕੀਤੀ ਅਤੇ ਐਲਾਨ ਕੀਤਾ ਕਿ ਰਾਸ਼ਟਰੀ ਪਸ਼ੂ ਪਾਲਣ ਵਿਭਾਗ ਹੁਣ ਪੀਡੀਐੱਫਏ ਨਾਲ ਮਿਲ ਕੇ ਰਣਨੀਤੀ ਤਿਆਰ ਕਰੇਗਾ।
ਇਸ ਤੋਂ ਇਲਾਵਾ ਡੇਅਰੀ ਖੇਤਰ ਵਿੱਚ ਚੱਲ ਰਹੀਆਂ ਰਾਸ਼ਟਰੀ ਸਕੀਮਾਂ ਬਾਰੇ ਚਰਚਾ ਕਰਦਿਆਂ ਕੇਂਦਰੀ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਵੈਟਰਨਰੀ ਸਹੂਲਤਾਂ ਪ੍ਰਦਾਨ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਮੰਨਿਆ ਕਿ ਦੁੱਧ ਦੇ ਕਾਰੋਬਾਰ ਵਿੱਚ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਸਹਿਕਾਰੀ ਸਭਾਵਾਂ ਕਮਜ਼ੋਰ ਹਨ, ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਯੋਜਨਾ ਲਾਗੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Inauguration of 3rd India Agri Progress Expo: ਛੋਟੇ ਅਤੇ ਪਛੜੇ ਕਿਸਾਨਾਂ ਲਈ ਹੋਵੇਗੀ ਮਸ਼ੀਨਰੀ ਤਿਆਰ: ਧਾਲੀਵਾਲ
ਸਮਾਗਮ ਦੌਰਾਨ ਪੀਡੀਐੱਫਏ (PDFA) ਦੇ ਪ੍ਰਧਾਨ ਨੇ ਰਾਜੇਸ਼ ਕੁਮਾਰ ਸਿੰਘ ਦਾ ਐਕਸਪੋ ਵਿੱਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਨਕਲੀ ਦੁੱਧ ਅਤੇ ਇਸ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਚੀਜ਼ਾ ਸਣੇ ਕੋਆਪਰੇਟਿਵ ਸੈਕਟਰ ਨੂੰ ਮਜ਼ਬੂਤ ਕਰਨ ਅਤੇ ਸੀਮਨ ਬਰਾਮਦ ਕਰਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ। ਇਸ ਮੌਕੇ ਉਨ੍ਹਾਂ ਨੇ ਬਰਾਮਦ ਨਾਲ ਸਬੰਧਤ ਹੋਰ ਵੀ ਕਈ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ।
ਇਹ ਵੀ ਪੜ੍ਹੋ: 16th International Dairy and Agriculture Expo: 3 ਫਰਵਰੀ ਤੋਂ ਮੇਲੇ ਦਾ ਆਗਾਜ਼, ਮੁਕਾਬਲੇ 'ਚ ਪਹਿਲਾ ਇਨਾਮ JOHN DEERE ਟਰੈਕਟਰ
ਦੁੱਧ ਚੁਆਈ ਅਤੇ ਬਰੀਡ ਮੁਕਾਬਲਿਆਂ ਦੇ ਜੇਤੂਆਂ ਬਾਰੇ ਜਾਣਕਾਰੀ
● ਮੁਕਾਬਲੇ ਵਿੱਚ ਦੂਜਾ ਸਥਾਨ ਅਮਰਜੀਤ ਸਿੰਘ ਚੀਮਨਾ ਦੀ ਗਾਂ ਅਤੇ ਤੀਜਾ ਸਥਾਨ ਲਖਵਿੰਦਰ ਸਿੰਘ ਬਠਿੰਡਾ ਦੀ ਗਾਂ ਨੇ ਹਾਸਲ ਕੀਤਾ ਹੈ।
● ਇਸ ਤੋਂ ਬਿਨਾਂ ਐੱਫਐੱਚ ਦੁੱਧ ਵਾਲੀਆਂ ਗਾਵਾਂ ਦੇ ਮੁਕਾਬਲੇ 'ਚ ਮਨਜੋਤ ਸਿੰਘ ਪਿੰਡ ਕੱਦੋਂ ਦੀ ਗਾਂ ਨੇ ਪਹਿਲਾ ਇਨਾਮ ਜਿੱਤਿਆ।
Summary in English: Dairy and Agriculture Expo ends, fierce competition during the fair