ਬੈਂਕ `ਚ ਨੌਕਰੀ ਕਰਨ ਵਾਲਿਆਂ ਉਮੀਦਵਾਰਾਂ ਲਈ ਸੈਂਟਰਲ ਬੈਂਕ ਆਫ ਇੰਡੀਆ (Central Bank of India) ਇੱਕ ਸੁਨਹਿਰਾ ਮੌਕਾ ਲੈ ਕੇ ਆਈ ਹੈ। ਨੌਕਰੀ ਦੇ ਯੋਗ ਤੇ ਚਾਹਵਾਨ ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਨਾਮ ਰਜਿਸਟਰ ਕਰਾ ਲੈਣ। ਦੱਸ ਦੇਈਏ ਕਿ ਸੈਂਟਰਲ ਬੈਂਕ ਆਫ ਇੰਡੀਆ (Central Bank of India) ਨੇ 110 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਨੌਕਰੀ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ, ਇਸ ਨੌਕਰੀ ਦੀ ਪੂਰੀ ਜਾਣਕਾਰੀ...
110 ਅਹੁਦਿਆਂ ਦਾ ਵੇਰਵਾ:
ਇਨ੍ਹਾਂ ਅਸਾਮੀਆਂ `ਚ ਆਈ.ਟੀ (IT), ਅਰਥ ਸ਼ਾਸਤਰੀ (Economist), ਡੇਟਾ ਸਾਇੰਟਿਸਟ (Data Scientist), ਰਿਸਕ ਮੈਨੇਜਰ (Risk Manager), ਆਈ.ਟੀ ਏਸ.ਸੀ.ਓ ਵਿਸ਼ਲੇਸ਼ਕ (IT SOC Analyst), ਆਈ.ਟੀ ਸੁਰੱਖਿਆ ਵਿਸ਼ਲੇਸ਼ਕ (IT Security Analyst), ਤਕਨੀਕੀ ਅਧਿਕਾਰੀ (ਕ੍ਰੈਡਿਟ) (Technical Officer (credit)), ਕ੍ਰੈਡਿਟ ਅਫਸਰ (Credit Officer), ਡੇਟਾ ਇੰਜੀਨੀਅਰ (Data Engineer), ਕਾਨੂੰਨ ਅਧਿਕਾਰੀ ( Law Officer) ਆਦਿ ਸ਼ਾਮਲ ਹਨ।
ਅਰਜ਼ੀ ਕਿਵੇਂ ਦੇਣੀ ਹੈ?
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਆਪਣੀ ਅਰਜ਼ੀ ਸੀਬੀਆਈ (CBI) ਬੈਂਕ ਦੀ ਅਧਿਕਾਰਤ ਵੈੱਬਸਾਈਟ `ਤੋਂ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਤੁਸੀਂ ਆਸਾਨੀ ਨਾਲ ਔਨਲਾਈਨ ਅਪਲਾਈ ਕਰ ਸਕੋਗੇ। ਦੱਸ ਦੇਈਏ ਕਿ ਬੈਂਕ ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਨੂੰ ਦਸੰਬਰ 2022 `ਚ ਇੰਟਰਵਿਊ ਲਈ ਬੁਲਾਏਗਾ।
ਆਖਰੀ ਮਿਤੀ:
ਯੋਗ ਤੇ ਚਾਹਵਾਨ ਉਮੀਦਵਾਰ ਭਰਤੀ ਪ੍ਰਕਿਰਿਆ `ਚ ਹਿੱਸਾ ਲੈਣ ਲਈ 17 ਅਕਤੂਬਰ ਤੱਕ ਅਪਲਾਈ (Apply) ਕਰ ਸਕਦੇ ਹਨ।
ਅਰਜ਼ੀ ਲਈ ਫੀਸ:
ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਨੂੰ ਭਰਨ ਲਈ ਜਨਰਲ (General) ਤੇ ਓਬੀਸੀ (OBC) ਉਮੀਦਵਾਰਾਂ ਲਈ 850 ਰੁਪਏ ਨਿਰਧਾਰਤ ਕੀਤੇ ਗਏ ਹਨ। ਹਾਲਾਂਕਿ SC, ST, PWD ਉਮੀਦਵਾਰਾਂ ਲਈ ਅਰਜ਼ੀ ਫੀਸ 175 ਰੁਪਏ ਹੈ।
ਤਨਖਾਹ:
ਬੈਂਕ ਨੇ ਇਨ੍ਹਾਂ ਸਾਰੀਆਂ ਅਸਾਮੀਆਂ ਲਈ ਵੱਖ-ਵੱਖ ਤਨਖਾਹ ਨਿਰਧਾਰਤ ਕੀਤੀ ਹੈ। ਜੋ ਕਿ ਇਸ ਤਰ੍ਹਾਂ ਹੈ:
● ਜੇਐਮਜੀ ਸਕੇਲ I (JMG Scale I) - 36000-63840 ਰੁਪਏ ਪ੍ਰਤੀ ਮਹੀਨਾ ਤਨਖਾਹ ਹੈ।
● ਐਮ.ਐਮ.ਜੀ ਸਕੇਲ II (MMG Scale II) - 48170-69810 ਰੁਪਏ ਤੱਕ ਤਨਖਾਹ ਹੈ।
● ਐਮ.ਐਮ.ਜੀ ਸਕੇਲ III (MMG Scale III) - 63840-78230 ਰੁਪਏ ਤੱਕ ਤਨਖਾਹ ਹੈ।
● ਐਸ.ਐਮ.ਜੀ ਸਕੇਲ IV (SMG Scale IV) - 76010-89890 ਰੁਪਏ ਤੱਕ ਤਨਖਾਹ ਹੈ।
● ਟੀ.ਐਮ.ਜੀ ਸਕੇਲ V (TMG Scale V) - 89890-100350 ਰੁਪਏ ਤੱਕ ਤਨਖਾਹ ਹੈ।
ਇਹ ਵੀ ਪੜ੍ਹੋ : 5G ਸਰਵਿਸ ਲਈ ਇੰਤਜ਼ਾਰ ਖਤਮ, ਪੀਐਮ ਮੋਦੀ ਨੇ ਅੱਜ ਕੀਤਾ ਲੌਂਚ
ਵਿਦਿਅਕ ਯੋਗਤਾ:
● ਇਨ੍ਹਾਂ ਅਹੁਦਿਆਂ `ਤੇ ਭਰਤੀ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ (Computer Science), ਸੂਚਨਾ ਤਕਨਾਲੋਜੀ (Information technology), ਇਲੈਕਟ੍ਰੋਨਿਕਸ ਤੇ ਸੰਚਾਰ ਇੰਜੀਨੀਅਰਿੰਗ (Electronics and Communication Engineering) ਵਿਸ਼ਿਆਂ `ਚ ਫੁੱਲ ਟਾਈਮ ਮਾਸਟਰ ਜਾਂ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ।
● ਇਸ ਤੋਂ ਇਲਾਵਾ ਇਨ੍ਹਾਂ ਅਸਾਮੀਆਂ ਲਈ ਸਬੰਧਤ ਖੇਤਰ `ਚ 10 ਤੋਂ 12 ਸਾਲ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।
● ਯੋਗ ਉਮੀਦਵਾਰਾਂ ਨੂੰ 5 ਸਾਲ ਦਾ ਅਰਥ ਸ਼ਾਸਤਰੀ (economist), ਏ.ਜੀ.ਐਮ-ਸਕੇਲ V ਪੀ.ਐਚ.ਡੀ (AGM-Scale V Ph.D) ਦਾ ਤਜ਼ਰਬਾ ਹਾਸਲ ਹੋਣਾ ਚਾਹੀਦਾ ਹੈ।
● ਡੇਟਾ ਸਾਇੰਟਿਸਟ (Data Scientist) ਦੇ ਅਹੁਦੇ ਲਈ ਉਮੀਦਵਾਰਾਂ ਕੋਲ ਪੀਜੀ (PG) ਡਿਗਰੀ, ਬੀ.ਈ. (BE) ਜਾਂ ਬੀ.ਟੈਕ (BTech) ਦੇ ਨਾਲ ਨਾਲ 8 ਤੋਂ 10 ਸਾਲਾਂ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।
Summary in English: Direct recruitment in Central Bank of India, know the complete process