Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਸਹਿਯੋਗੀ ਪ੍ਰੋਫੈਸਰ, ਡਾ. ਅਮਨਦੀਪ ਸ਼ਰਮਾ ਨੂੰ ਅਮਰੀਕਾ ਦੀ ਦੱਖਣੀ ਇਲੀਨੌਏ ਯੂਨੀਵਰਸਿਟੀ ਨੇ ਸਹਾਇਕ ਪ੍ਰੋਫੈਸਰ ਦੇ ਤੌਰ ’ਤੇ ਨਿਯੁਕਤ ਕੀਤਾ।
ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਸਾਇੰਸ ਨੇ ਦੱਸਿਆ ਕਿ ਡਾ. ਸ਼ਰਮਾ ਇਸ ਯੂਨੀਵਰਸਿਟੀ ਵਿਖੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਸੰਯੁਕਤ ਨਿਗਰਾਨ ਵਜੋਂ ਸਿੱਖਿਅਤ ਕਰਨਗੇ। ਉਹ ਉਨ੍ਹਾਂ ਨੂੰ ਯੋਗਰਟ ਨੂੰ ਬਤੌਰ ਖਾਧ ਪਦਾਰਥ ਵਧੇਰੇ ਸਮੇਂ ਤਕ ਵਰਤੋਂ ਯੋਗ ਰੱਖਣ ਸੰਬੰਧੀ ਗਿਆਨ ਦੇਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ Parkash Singh Badal ਦਾ ਦੇਹਾਂਤ, ਪਿੰਡ ਬਾਦਲ ਵਿਖੇ ਹੋਵੇਗਾ ਸਸਕਾਰ
ਤੁਹਾਨੂੰ ਦੱਸ ਦੇਈਏ ਕਿ ਡਾ. ਸ਼ਰਮਾ ਦੀਆਂ ਹੁਣ ਤਕ 28 ਖੋਜ ਪ੍ਰਕਾਸ਼ਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹ ਮਸਨੂਈ ਗਿਆਨ ਨਾਲ ਪਨੀਰ ਦੇ ਕਵਾਲਿਟੀ ਮਾਪਦੰਡਾਂ ਬਾਰੇ ਦੱਸਣ ਸੰਬੰਧੀ ਇਕ ਸਾਫਟਵੇਅਰ ਵੀ ਵਿਕਸਤ ਕਰ ਚੁੱਕੇ ਹਨ। ਉਨ੍ਹਾਂ ਨੇ ਵੱਖੋ-ਵੱਖਰੀਆਂ ਖੋਜ ਏਜੰਸੀਆਂ ਵੱਲੋਂ ਵਿਤੀ ਸਹਾਇਤਾ ਪ੍ਰਾਪਤ 08 ਖੋਜ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਸੰਪੂਰਨ ਕੀਤਾ ਹੈ।
ਡਾ. ਅਮਨਦੀਪ ਸ਼ਰਮਾ ਨੇ ਸੂਰਜੀ ਊਰਜਾ ਦੀ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਵਰਤੋਂ ਬਾਰੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਦੁੱਧ ਨੂੰ ਠੰਡਾ ਰੱਖਣ ਸੰਬੰਧੀ ਵੀ ਤਕਨਾਲੋਜੀ ਦਾ ਵਿਕਾਸ ਕਰਕੇ ਉਸ ਨੂੰ ਵੀ ਉਦਯੋਗਿਕ ਖੇਤਰ ਵਿਚ ਲਿਆਂਦਾ ਹੈ। ਡਾ. ਸ਼ਰਮਾ ਕੁਝ ਸਮਾਂ ਪਹਿਲਾਂ ਹੀ ਸੰਸਥਾ ਵਿਕਾਸ ਯੋਜਨਾ ਅਧੀਨ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਕਰਕੇ ਆਏ ਹਨ।
ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਦੂਰ-ਸਲਾਹਕਾਰ ਸੇਵਾ ਉਪਲਬਧ, 9 ਤੋਂ 5 ਵਜੇ ਤੱਕ 62832... ਨੰਬਰ ’ਤੇ ਕਰੋ ਸੰਪਰਕ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਸ਼ਰਮਾ ਨੂੰ ਮੁਬਾਰਕਬਾਦ ਦਿੱਤੀ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦਾ ਸਿਰ ਉੱਚਾ ਹੋਇਆ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਅਤੇ ਖੋਜ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਸ਼ਲਾਘਾ ਕੀਤੀ।
Summary in English: Dr Amandeep Sharma appointed as American University