ਜੇਕਰ ਤੁੱਸੀ ਵੀ 18 ਸਾਲ ਦੇ ਹੋ ਚੁੱਕੇ ਹੋ ਅਤੇ ਤੁਹਾਡੇ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, ਡਰਾਈਵਿੰਗ ਲਾਇਸੰਸ ਬਣਵਾਉਣ ਦੇ ਨਿਯਮਾਂ ਵਿੱਚ ਕੁੱਝ ਬਦਲਾਵ ਕੀਤਾ ਗਿਆ ਹੈ। ਇਨ੍ਹਾਂ ਨਵੇਂ ਨਿਯਮਾਂ ਬਾਰੇ ਜਾਨਣ ਲਈ ਇਸ ਖ਼ਬਰ ਨੂੰ ਪੂਰਾ ਪੜੋ...
ਅੱਜ ਦੀ ਪੋਸਟ ਵਿੱਚ ਅਸੀਂ ਤੁਹਾਨੂੰ ਟਰਾਂਸਪੋਰਟ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸ ਦੇ ਨਵੇਂ ਅਪਡੇਟ 2022 ਬਾਰੇ ਦੱਸਾਂਗੇ। ਦਰਅਸਲ, ਟਰਾਂਸਪੋਰਟ ਮੰਤਰਾਲੇ ਨੇ ਡਰਾਈਵਿੰਗ ਲਾਈਸੈਂਸ ਲਈ ਕੁੱਝ ਨਿਯਮਾਂ ਵਿੱਚ ਬਦਲਾਵ ਕੀਤਾ ਹੈ, ਜਿਸ ਨੂੰ ਸੁਣ ਕੇ ਨੌਜਵਾਨ ਬਹੁਤ ਖੁਸ਼ ਹੋ ਜਾਣਗੇ, ਕਿਉਂਕਿ ਹੁਣ ਤੁਹਾਨੂੰ RTO ਨਹੀਂ ਜਾਣਾ ਪਵੇਗਾl
ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਪਹਿਲਾਂ ਜਦੋਂ ਸਾਨੂ ਡਰਾਈਵਿੰਗ ਲਾਇਸੈਂਸ ਲੈਣਾ ਹੁੰਦਾ ਸੀ, ਤਾਂ ਅਸੀਂ ਆਪਣੇ ਜ਼ਿਲ੍ਹੇ ਦੇ ਆਰਟੀਓ ਦਫ਼ਤਰ ਜਾ ਕੇ ਉਥੋਂ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਦੇ ਸੀ। ਦੱਸ ਦਈਏ ਕਿ ਇਹ ਪ੍ਰਕਿਰਿਆ ਇੰਨੀ ਸੌਖੀ ਹੁੰਦੀ ਸੀ ਕਿ ਜੇਕਰ ਅਸੀਂ ਉੱਥੇ ਜਾ ਕੇ ਦੋ ਪਹੀਆ ਵਾਹਨ ਦਾ ਡਰਾਈਵਿੰਗ ਲਾਇਸੰਸ ਬਣਾਉਂਦੇ ਸੀ, ਤਾਂ ਸਾਨੂ ਟੂ ਵ੍ਹੀਲਰ ਲਈ ਡਰਾਈਵਿੰਗ ਟੈਸਟ ਦੇਣਾ ਹੁੰਦਾ ਸੀ, ਜੇਕਰ ਇਸ ਵਿੱਚ ਪਾਸ ਹੋ ਜਾਂਦੇ ਸੀ, ਤਾਂ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਸੀ।
ਜਦੋਂਕਿ, ਜਿਸ ਨੌਜਵਾਨ ਨੇ ਫੋਰ ਵ੍ਹੀਲਰ ਜਾਂ ਛੇ ਪਹੀਆ ਵਾਹਨ ਲਈ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੁੰਦਾ ਸੀ, ਉਸ ਨੂੰ ਉਸੇ ਵਾਹਨ ਦਾ ਟੈਸਟ ਦੇਣਾ ਪੈਂਦਾ ਸੀ ਅਤੇ ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਸੀ। ਪਰ ਦੋਸਤੋ, ਹੁਣ ਅਜਿਹਾ ਕੁੱਝ ਨਹੀਂ ਹੋਣ ਵਾਲਾ ਹੈ। ਕਿਉਂਕਿ ਹੁਣ 2022 ਵਿੱਚ ਟਰਾਂਸਪੋਰਟ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ ਲੈਣ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ, ਜੋ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ।
ਡਰਾਈਵਿੰਗ ਲਾਇਸੰਸ ਨਵਾਂ ਅਪਡੇਟ 2022
ਦੋਸਤੋ, ਤੁਹਾਨੂੰ ਡਰਾਈਵਿੰਗ ਲਾਇਸੈਂਸ ਦੇ ਨਵੇਂ ਅਪਡੇਟ 2022 ਬਾਰੇ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ, ਕਿਉਂਕਿ ਜੋ ਅਪਡੇਟ ਆਇਆ ਹੈ, ਉਸ ਵਿੱਚ ਤੁਹਾਨੂੰ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਦੀ ਕੋਈ ਲੋੜ ਨਹੀਂ ਹੈ। ਤੁਹਾਡਾ ਡਰਾਈਵਿੰਗ ਲਾਇਸੰਸ ਤੁਹਾਡੇ ਘਰ ਦੇ ਪਤੇ 'ਤੇ ਪਹੁੰਚਾ ਦਿੱਤਾ ਜਾਵੇਗਾ। ਇਹ ਸਾਰੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਇਸ ਨੂੰ ਧਿਆਨ ਨਾਲ ਪੜ੍ਹੋ।
ਡਰਾਈਵਿੰਗ ਲਾਇਸੰਸ ਅਪਡੇਟ 2022
-ਹੁਣ 2022 ਵਿੱਚ ਡਰਾਈਵਿੰਗ ਲਾਇਸੈਂਸ ਲੈਣ ਲਈ ਨੌਜਵਾਨਾਂ ਨੂੰ ਕਿਸੇ ਕਿਸਮ ਦਾ ਡਰਾਈਵਿੰਗ ਟੈਸਟ ਦੇਣ ਦੀ ਲੋੜ ਨਹੀਂ ਪਵੇਗੀ।
-ਡਰਾਈਵਿੰਗ ਲਾਇਸੈਂਸ ਲੈਣ ਲਈ ਤੁਹਾਨੂੰ RTO ਦਫਤਰ ਜਾਣ ਦੀ ਵੀ ਲੋੜ ਨਹੀਂ ਪਵੇਗੀ, ਤੁਸੀਂ ਘਰ ਬੈਠੇ ਹੀ ਇਹ ਕੰਮ ਕਰ ਸਕਦੇ ਹੋ।
-ਆਰ.ਟੀ.ਓ ਦਫਤਰ ਜਾ ਕੇ ਡਰਾਈਵਿੰਗ ਲਾਇਸੈਂਸ ਲੈਣ ਲਈ ਤੁਹਾਨੂੰ ਸਿਰਫ ਮੋਟਰ ਟ੍ਰੇਨਿੰਗ ਸਕੂਲ ਤੋਂ ਸਰਟੀਫਿਕੇਟ ਦੀ ਲੋੜ ਹੋਵੇਗੀ।
ਡਰਾਈਵਿੰਗ ਲਾਇਸੰਸ ਲਈ ਨਵੇਂ ਨਿਯਮ
-ਜੋ ਟਰੇਨਰ ਕਿਸੀ ਨੌਜਵਾਨ ਨੂੰ ਡਰਾਈਵਿੰਗ ਦੀ ਸਿਖਲਾਈ ਦੇ ਰਿਹਾ ਹੈ, ਉਸ ਲਈ 12ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ ਅਤੇ ਉਸ ਕੋਲ 5 ਸਾਲ ਦਾ ਡਰਾਈਵਿੰਗ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਟ੍ਰੈਫਿਕ ਨਿਯਮਾਂ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ।
-ਜਿਹੜੇ ਡਰਾਈਵਿੰਗ ਸੈਂਟਰ ਨੌਜਵਾਨਾਂ ਨੂੰ ਦੋ ਪਹੀਆ ਵਾਹਨ ਤਿੰਨ ਪਹੀਆ ਵਾਹਨ ਚਲਾਉਣ ਦੀ ਸਿਖਲਾਈ ਦਿੰਦੇ ਹਨ, ਇਸ ਸਥਿਤੀ ਵਿੱਚ ਉਨ੍ਹਾਂ ਕੋਲ ਘੱਟੋ-ਘੱਟ 1 ਏਕੜ ਜ਼ਮੀਨ ਹੋਣੀ ਚਾਹੀਦੀ ਹੈ।
-ਭਾਰੀ ਮੋਟਰ ਵਾਹਨਾਂ ਜਾਂ ਯਾਤਰੀ ਵਾਹਨਾਂ ਜਾਂ ਟੇਲਰਾਂ ਲਈ ਕੇਂਦਰ ਦੇ ਨੇੜੇ ਘੱਟੋ-ਘੱਟ 2 ਏਕੜ ਜ਼ਮੀਨ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਉਹ ਡਰਾਈਵਿੰਗ ਸਿਖਲਾਈ ਸਕੂਲ ਜਾਂ ਸੈਂਟਰ ਚਲਾ ਸਕਣਗੇ।
-ਤਾਂ ਦੋਸਤੋ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਰਾਈਵਿੰਗ ਲਾਈਸੈਂਸ ਲਈ ਕਿੰਨੇ ਵੱਡੇ ਅੱਪਡੇਟ ਕੀਤੇ ਗਏ ਹਨ, ਜੇਕਰ ਤੁਸੀਂ ਵੀ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ, ਤੁਹਾਡੇ ਕੋਲ ਆਧਾਰ ਕਾਰਡ ਅਤੇ ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Amazon Offer: ਗੋਦਰੇਜ ਦੇ 5-ਸਟਾਰ AC 'ਤੇ ਸਭ ਤੋਂ ਸਸਤਾ ਸੌਦਾ!
ਲਰਨਿੰਗ ਲਾਇਸੈਂਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ
ਡਰਾਈਵਿੰਗ ਲਾਇਸੈਂਸ ਲੈਣ ਤੋਂ ਪਹਿਲਾਂ ਇਹ ਲਾਇਸੈਂਸ ਬਣਵਾਉਣਾ ਪਵੇਗਾ। ਦੋਸਤੋ, ਜੇਕਰ ਤੁਸੀਂ ਇਸ ਸਾਲ 18 ਸਾਲ ਦੇ ਹੋ ਗਏ ਹੋ ਅਤੇ ਤੁਸੀਂ ਅਜੇ ਤੱਕ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਨਹੀਂ ਕੀਤਾ ਹੈ ਅਤੇ ਤੁਸੀਂ ਗੱਡੀ ਚਲਾਉਣਾ ਜਾਣਦੇ ਹੋ, ਤਾਂ ਯਕੀਨੀ ਤੌਰ 'ਤੇ ਇਹ ਜਾਣ ਲਓ ਕਿ ਡਰਾਈਵਿੰਗ ਲਾਇਸੈਂਸ ਤੋਂ ਪਹਿਲਾਂ ਤੁਹਾਨੂੰ ਲਰਨਿੰਗ ਲਾਇਸੰਸ ਬਣਵਾਉਣਾ ਪਵੇਗਾ। 6 ਮਹੀਨਿਆਂ ਲਈ ਵੈਧ ਲਰਨਿੰਗ ਲਾਇਸੈਂਸ ਲੈਣ ਤੋਂ ਬਾਅਦ ਹੀ ਤੁਸੀਂ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕੋਗੇ। ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਤੁਹਾਨੂੰ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ, ਤੁਸੀਂ ਇਸ ਲਈ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ।
Summary in English: Driving License New Rules 2022: Rules for Getting a Driving License!