ਭਾਰਤ ਵਿੱਚ ਮਾਨਸੂਨ ਦੀ ਸ਼ੁਰੂਆਤ ਕੇਰਲ ਤੋਂ ਹੀ ਹੁੰਦੀ ਹੈ। ਜੇਕਰ ਆਈਐਮਡੀ ਦੀ ਮੰਨੀਏ ਤਾਂ ਇਸ ਵਾਰ ਮਾਨਸੂਨ 20 ਮਈ ਤੋਂ ਬਾਅਦ ਕਿਸੇ ਵੀ ਸਮੇਂ ਕੇਰਲ ਵਿੱਚ ਆ ਸਕਦਾ ਹੈ। ਜਦੋਂਕਿ, ਪਿਛਲੇ ਅੰਕੜਿਆਂ ਅਨੁਸਾਰ ਮਾਨਸੂਨ ਸਾਲ ਦੀ ਪਹਿਲੀ ਜੂਨ ਦੇ ਆਸਪਾਸ ਦੇਖਿਆ ਗਿਆ ਸੀ।
ਆਮ ਜਨਤਾ ਅਤੇ ਕਿਸਾਨਾਂ ਨੂੰ ਰਾਹਤ
ਅੱਤ ਦੀ ਗਰਮੀ ਦਾ ਤਾਪ ਸਹਾਰ ਰਹੇ ਲੋਕਾਂ ਲਈ ਇੱਕ ਖੁਸ਼ਖਬਰੀ ਹੈ। ਇਸ ਸਾਲ ਮਾਨਸੂਨ ਸਮੇਂ ਤੋਂ ਪਹਿਲਾਂ ਭਾਰਤ ਵਿੱਚ ਪਹੁੰਚਣ ਵਾਲਾ ਹੈ। ਕਿਸਾਨਾਂ ਲਈ ਇਹ ਖ਼ਬਰ ਬਹੁਤ ਅਹਿਮ ਹੈ। ਇੱਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ, ਉੱਥੇ ਹੀ ਮੌਨਸੂਨ ਦੀ ਸ਼ੁਰੂਆਤ ਕਿਸਾਨਾਂ ਲਈ ਵੀ ਵਰਦਾਨ ਸਾਬਤ ਹੋਣ ਵਾਲੀ ਹੈ।
IMD ਵੱਲੋਂ ਭਵਿੱਖਵਾਣੀ
ਆਈਐਮਡੀ ਮੁਤਾਬਕ ਮਾਨਸੂਨ 20 ਮਈ ਤੋਂ ਬਾਅਦ ਕਿਸੇ ਵੀ ਸਮੇਂ ਕੇਰਲ ਵਿੱਚ ਆ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਮਾਨਸੂਨ ਦੀ ਪਹਿਲੀ ਸ਼ੁਰੂਆਤ ਕੇਰਲ ਤੋਂ ਹੀ ਹੁੰਦੀ ਹੈ। ਪਿਛਲੇ ਅੰਕੜਿਆਂ ਅਨੁਸਾਰ ਮਾਨਸੂਨ ਸਾਲ ਦੀ ਪਹਿਲੀ ਜੂਨ ਦੇ ਆਸਪਾਸ ਦੇਖਿਆ ਗਿਆ ਸੀ। ਪਰ ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਭਾਰਤ ਵਿੱਚ ਪਹੁੰਚਣ ਲਈ ਤਿਆਰ ਹੈ। ਜੇਕਰ ਦੇਖਿਆ ਜਾਵੇ ਤਾਂ 20 ਤੋਂ 22 ਦਿਨਾਂ ਦਾ ਫਰਕ ਸਾਫ਼ ਨਜ਼ਰ ਆਉਂਦਾ ਹੈ।
ਸਮੇਂ ਤੋਂ ਪਹਿਲਾਂ ਮਾਨਸੂਨ ਦੀ ਦਸਤਕ
ਇੱਕ ਰਿਪੋਰਟ ਮੁਤਾਬਕ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ 20 ਮਈ ਤੋਂ ਬਾਅਦ ਕਿਸੇ ਵੀ ਸਮੇਂ ਹੋ ਸਕਦੀ ਹੈ। ਰਿਪੋਰਟ ਦੇ ਅਨੁਸਾਰ, 28 ਅਪ੍ਰੈਲ ਨੂੰ ਜਾਰੀ ਕੀਤੀ ਗਈ ਆਖਰੀ ਵਿਸਤ੍ਰਿਤ ਰੇਂਜ ਪੂਰਵ ਅਨੁਮਾਨ ਨੇ ਵੀ 19-25 ਮਈ ਦੀ ਮਿਆਦ ਵਿੱਚ ਕੇਰਲ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਵਾਧੇ ਦੀ ਭਵਿੱਖਵਾਣੀ ਕੀਤੀ ਸੀ। ਅਜਿਹੇ 'ਚ ਇਸ ਸਾਲ 2022 'ਚ ਮਾਨਸੂਨ 20 ਮਈ ਤੋਂ ਬਾਅਦ ਕਦੇ ਵੀ ਆ ਸਕਦਾ ਹੈ। ਇਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਮਿਲਣਾ ਹੈ।
ਸਮੇਂ ਤੋਂ ਪਹਿਲਾਂ ਮਾਨਸੂਨ ਦੀ ਦਸਤਕ
ਜਾਣਕਾਰੀ ਅਨੁਸਾਰ ਜੇਕਰ ਅਗਲੇ ਇੱਕ ਹਫ਼ਤੇ ਤੱਕ ਇਸੇ ਤਰ੍ਹਾਂ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ, ਤਾਂ ਨਿਸ਼ਚਿਤ ਤੌਰ 'ਤੇ ਤੱਟਵਰਤੀ ਸੂਬੇ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਸਮੇਂ ਤੋਂ ਪਹਿਲਾਂ ਹੋਣੀ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਗਲੇ ਇੱਕ ਹਫ਼ਤੇ ਵਿੱਚ ਇਹ ਯਕੀਨੀ ਹੋ ਜਾਵੇਗਾ ਕਿ ਕੇਰਲ ਵਿੱਚ ਮਾਨਸੂਨ ਕਦੋਂ ਪਹੁੰਚਣ ਵਾਲਾ ਹੈ।
ਇਹ ਵੀ ਪੜ੍ਹੋ : ਅੰਬਾਂ ਦੀ ਰਾਣੀ ਨੂਰ ਜਹਾਂ! ਇੱਕ ਅੰਬ ਦੀ ਕੀਮਤ 2000 ਰੁਪਏ! ਜਾਣੋ ਕਿ ਹੈ ਖ਼ਾਸੀਅਤ!
ਬੰਗਾਲ ਦੀ ਖਾੜੀ 'ਚ ਹਲਚਲ
ਆਈਆਈਟੀਐਮ ਦੇ ਮਾਹਿਰਾਂ ਅਨੁਸਾਰ, ਫਿਲਹਾਲ ਕੇਰਲ ਵਿੱਚ ਮਾਨਸੂਨ ਦੇ ਜਲਦੀ ਆਉਣ ਦੇ ਸੰਕੇਤ ਦਿਖਾਈ ਦੇ ਰਹੇ ਹਨ। ਪੂਰਬੀ-ਮੱਧ ਬੰਗਾਲ ਦੀ ਖਾੜੀ 'ਤੇ ਚੱਕਰਵਾਤੀ ਤੂਫਾਨ ਬਣਨ ਵਾਲਾ ਹੈ। ਇਸ ਨਾਲ ਅੰਡੇਮਾਨ ਅਤੇ ਨਿਕੋਬਾਰ ਟਾਪੂ ਉੱਤੇ ਮਾਨਸੂਨ ਦੇ ਵਹਾਅ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਮਾਨਸੂਨ ਦੇ ਪ੍ਰਵਾਹ ਵਿੱਚ ਤੀਜੇ ਹਫ਼ਤੇ ਦੇ ਆਸਪਾਸ ਵਿਘਨ ਪੈਣ ਦੀ ਉਮੀਦ ਨਹੀਂ ਹੈ, ਕਿਉਂਕਿ ਉਦੋਂ ਤੱਕ ਇਹ ਆਪਣਾ ਪ੍ਰਭਾਵ ਗੁਆ ਚੁੱਕਿਆ ਹੋਵੇਗਾ।
Summary in English: Early monsoon can knock! Stir in the Bay of Bengal!