Twitter Logo: ਕਿਸੀ ਵੀ ਕੰਪਨੀ ਦੀ ਪਛਾਣ ਉਸਦੇ ਲੋਗੋ (Logo) ਨਾਲ ਹੁੰਦੀ ਹੈ, ਅਜਿਹੇ 'ਚ ਅਚਾਨਕ ਲੋਕੋ (Logo) 'ਚ ਬਦਲਾਅ ਕਰਨਾ ਕਿਸੇ ਵੀ ਬ੍ਰਾਂਡ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਟਵਿੱਟਰ (Twitter) ਦੇ ਮਾਲਕ ਐਲੋਨ ਮਸਕ (Elon Musk) ਦੀ, ਜਿਨ੍ਹਾਂ ਨੇ ਟਵਿੱਟਰ (Twitter) ਦਾ ਲੋਗੋ (Logo) ਬਦਲ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਪੂਰੀ ਖ਼ਬਰ...
ਟਵਿੱਟਰ (Twitter) ਕੰਪਨੀ 'ਚ ਐਲਨ ਮਸਕ (Elon Musk) ਦੀ ਐਂਟਰੀ ਤੋਂ ਬਾਅਦ ਵੱਡੇ-ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਅਜਿਹੀਆਂ ਤਬਦੀਲੀਆਂ ਜੋ ਕਿਸੇ ਨੂੰ ਵੀ ਸੋਚ ਵਿੱਚ ਪਾ ਦੇਣ ਕਿ ਇਸ ਤਰ੍ਹਾਂ ਦੀ ਤਬਦੀਲੀ ਕਿਉਂ ਕੀਤੀ ਗਈ।
ਤਾਜ਼ਾ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਤੋਂ ਟਵਿਟਰ ਅਕਾਊਂਟ (Twitter Account) 'ਤੇ ਨੀਲੀ ਚਿੜੀਆ (Blue Bird) ਦੀ ਥਾਂ 'ਤੇ ਕੁੱਤੇ (Doge) ਦਾ ਲੋਗੋ ਦਿਖਾਈ ਦੇਣ ਲੱਗ ਪਿਆ। ਜਿਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਚਰਚਾ ਦਾ ਬਾਜ਼ਾਰ ਗਰਮ ਹੋਣ ਲੱਗਾ, ਯੂਜ਼ਰਸ (Users) ਇਸ ਨਵੇਂ ਲੋਗੋ (Logo) ਨੂੰ ਦੇਖ ਕੇ ਹੈਰਾਨ ਹੋ ਰਹੇ ਹਨ।
ਇਹ ਵੀ ਪੜ੍ਹੋ : Good News! ਸਸਤਾ ਹੋਇਆ LPG Cylinder, ਹੁਣ ਦੇਣੇ ਪੈਣਗੇ ਸਿਰਫ ਇਨ੍ਹੇ ਰੁਪਏ
ਐਲਨ ਮਸਕ ਵੱਲੋਂ ਟਵੀਟ
ਐਲੋਨ ਮਸਕ (Elon Musk) ਨੇ ਵੀ ਇਸ ਸਬੰਧੀ ਇੱਕ ਟਵੀਟ ਕੀਤਾ ਹੈ, ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਟਵੀਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਹੁਣ ਡੌਗੀ (Doge) ਟਵਿਟਰ ਦਾ ਨਵਾਂ ਲੋਗੋ ਹੋਵੇਗਾ। ਐਲੋਨ ਮਸਕ (Elon Musk) ਨੇ ਆਪਣੇ ਅਕਾਊਂਟ 'ਤੇ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਡੌਗੀ ਕਾਰ ਵਿੱਚ ਬੈਠਾ ਹੈ ਅਤੇ ਪੁਲੀਸ ਅਧਿਕਾਰੀ, ਜੋ ਉਸ ਦਾ ਡਰਾਈਵਿੰਗ ਲਾਇਸੈਂਸ ਦੇਖ ਰਿਹਾ ਹੈ ਅਤੇ ਉਸ ਨੂੰ ਦੱਸ ਰਿਹਾ ਹੈ ਕਿ ਉਸ ਦੀ ਫੋਟੋ ਬਦਲ ਦਿੱਤੀ ਗਈ ਹੈ।
— Elon Musk (@elonmusk) April 3, 2023
ਟਵਿਟਰ ਦਾ ਲੋਗੋ ਬਦਲਣ ਤੋਂ ਬਾਅਦ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ ਕਿ ਅਜਿਹਾ ਬਦਲਾਅ ਕਿਉਂ ਕੀਤਾ ਗਿਆ ਹੈ ਅਤੇ ਕੁਝ ਲੋਕ ਇਸਨੂੰ ਹਾਲੇ ਵੀ ਮਜ਼ਾਕ ਸਮਝ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਟਵਿਟਰ ਹੈਕ ਹੋ ਗਿਆ ਹੈ। ਫਿਲਹਾਲ, ਟਵਿੱਟਰ ਦੀ ਮੋਬਾਈਲ ਐਪ 'ਤੇ ਕੋਈ ਬਦਲਾਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : Surface Seeding Technique ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਸਭ ਤੋਂ ਸਸਤੀ
Summary in English: Elon Musk changed Twitter's logo, know the big reason behind it