EPFO Updates: ਜੇਕਰ ਤੁਹਾਡਾ ਖਾਤਾ ਵੀ ਈ.ਪੀ.ਐੱਫ.ਓ (EPFO) 'ਚ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਗਾਹਕਾਂ ਲਈ ਵੱਡੀ ਖਬਰ ਆਉਣ ਵਾਲੀ ਹੈ। ਦਰਅਸਲ, ਸਰਕਾਰ ਵਿੱਤੀ ਸਾਲ 2022 ਦਾ ਵਿਆਜ ਈ.ਪੀ.ਐੱਫ (EPF) ਖਾਤਾਧਾਰਕਾਂ ਦੇ ਖਾਤੇ 'ਚ ਟਰਾਂਸਫਰ ਕਰਨ ਜਾ ਰਹੀ ਹੈ।
Subscribers Alert: ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ ਈ.ਪੀ.ਐੱਫ.ਓ (EPFO) ਦੇ 7 ਕਰੋੜ ਗਾਹਕਾਂ ਲਈ ਵੱਡੀ ਖੁਸ਼ਖਬਰੀ ਹੈ। ਸਰਕਾਰ ਵਿੱਤੀ ਸਾਲ 2022 ਦਾ ਵਿਆਜ EPF ਖਾਤਾਧਾਰਕਾਂ ਦੇ ਖਾਤੇ 'ਚ ਟਰਾਂਸਫਰ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 8.1 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।
ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਵਿੱਤੀ ਸਾਲ 2022 ਵਿੱਚ ਪੀਐਫ ਖਾਤੇ ਵਿੱਚ ਮਿਲੇ ਵਿਆਜ ਦੀ ਗਣਨਾ ਕੀਤੀ ਹੈ। ਜਲਦੀ ਹੀ ਇਸ ਨੂੰ ਖਾਤਾਧਾਰਕਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ ਜਾਵੇਗਾ। ਇਸ ਵਾਰ ਸਰਕਾਰ ਦੇ ਖਾਤੇ 'ਚ ਜਮ੍ਹਾ ਕੁੱਲ 72,000 ਕਰੋੜ ਰੁਪਏ ਨੌਕਰੀਆਂ ਵਾਲਿਆਂ ਦੇ ਖਾਤੇ 'ਚ ਭੇਜੇ ਜਾਣਗੇ।
ਕਦੋਂ ਕੀਤੇ ਜਾਣਗੇ ਪੈਸੇ ਟਰਾਂਸਫਰ?
ਧਿਆਨਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਕਰਕੇ ਲੋਕਾਂ ਨੂੰ ਵਿਆਜ ਲਈ 6 ਤੋਂ 8 ਮਹੀਨੇ ਤੱਕ ਇੰਤਜ਼ਾਰ ਕਰਨਾ ਪਿਆ ਸੀ। ਪਰ ਇਸ ਸਾਲ ਸਰਕਾਰ ਕੋਈ ਦੇਰੀ ਨਹੀਂ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ ਅਗਸਤ ਤੱਕ ਵਿਆਜ ਦੇ ਪੈਸੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਸਕਦੇ ਹਨ। ਇਸ ਸਾਲ ਦਾ ਵਿਆਜ 40 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਵਿਆਜ ਦੀ ਗਣਨਾ ਕਾਫ਼ੀ ਸਧਾਰਨ
● ਜੇਕਰ ਤੁਹਾਡੇ ਪੀਐਫ ਖਾਤੇ ਵਿੱਚ 10 ਲੱਖ ਰੁਪਏ ਹਨ ਤਾਂ ਤੁਹਾਨੂੰ 81,000 ਰੁਪਏ ਵਿਆਜ ਵਜੋਂ ਮਿਲਣਗੇ।
● ਜੇਕਰ ਤੁਹਾਡੇ ਪੀਐਫ ਖਾਤੇ ਵਿੱਚ 7 ਲੱਖ ਰੁਪਏ ਹਨ, ਤਾਂ ਤੁਹਾਨੂੰ 56,700 ਰੁਪਏ ਵਿਆਜ ਵਜੋਂ ਮਿਲਣਗੇ।
● ਜੇਕਰ ਤੁਹਾਡੇ ਪੀਐਫ ਖਾਤੇ ਵਿੱਚ 5 ਲੱਖ ਰੁਪਏ ਹਨ, ਤਾਂ 40,500 ਰੁਪਏ ਵਿਆਜ ਵਜੋਂ ਆਉਣਗੇ।
● ਜੇਕਰ ਤੁਹਾਡੇ ਖਾਤੇ ਵਿੱਚ ਇੱਕ ਲੱਖ ਰੁਪਏ ਹਨ ਤਾਂ 8,100 ਰੁਪਏ ਆਉਣਗੇ।
ਮਿਸਡ ਕਾਲ ਰਾਹੀਂ ਚੈੱਕ ਕਰੋ ਬੈਲੇਂਸ
● ਸਭ ਤੋਂ ਪਹਿਲਾ ਆਪਣੇ ਪੀ.ਐੱਫ (PF) ਪੈਸੇ ਦੀ ਜਾਂਚ ਕਰਨ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 'ਤੇ ਇੱਕ ਮਿਸ ਕਾਲ ਦੇਣੀ ਪਵੇਗੀ।
● ਇਸ ਤੋਂ ਬਾਅਦ ਤੁਹਾਨੂੰ ਈ.ਪੀ.ਐੱਫ.ਓ (EPFO) ਦੇ ਮੈਸੇਜ ਰਾਹੀਂ ਪੀ.ਐੱਫ (PF) ਦਾ ਵੇਰਵਾ ਮਿਲੇਗਾ।
● ਤੁਹਾਡਾ ਯੂਏਐਨ, ਪੈਨ (UAN, PAN) ਅਤੇ ਆਧਾਰ ਲਿੰਕ (Aadhaar link) ਹੋਣਾ ਵੀ ਜ਼ਰੂਰੀ ਹੈ।
ਔਨਲਾਈਨ ਬੈਲੇਂਸ ਚੈੱਕ ਕਰਨ ਦਾ ਤਰੀਕਾ
● ਔਨਲਾਈਨ ਬੈਲੇਂਸ ਚੈੱਕ (Online Balance Check) ਕਰਨ ਲਈ, ਈ.ਪੀ.ਐੱਫ.ਓ (EPFO) ਦੀ ਵੈੱਬਸਾਈਟ (Website) 'ਤੇ ਲੌਗ ਇਨ ਕਰੋ।
● ਇਸ ਤੋਂ ਬਾਅਦ epfindia.gov.in 'ਤੇ ਈ-ਪਾਸਬੁੱਕ (E-passbook) 'ਤੇ ਕਲਿੱਕ ਕਰੋ।
● ਹੁਣ ਤੁਹਾਡੀ ਈ-ਪਾਸਬੁੱਕ (E-passbook) 'ਤੇ ਕਲਿੱਕ ਕਰਨ 'ਤੇ, passbook.epfindia.gov.in 'ਤੇ ਨਵਾਂ ਪੰਨਾ ਆਵੇਗਾ।
● ਹੁਣ ਇੱਥੇ ਤੁਸੀਂ ਆਪਣਾ ਯੂਜ਼ਰਨੇਮ (UAN ਨੰਬਰ), ਪਾਸਵਰਡ ਅਤੇ ਕੈਪਚਾ ਭਰੋ।
● ਸਾਰੇ ਵੇਰਵੇ ਭਰਨ ਤੋਂ ਬਾਅਦ, ਤੁਸੀਂ ਇੱਕ ਨਵੇਂ ਪੇਜ 'ਤੇ ਆ ਜਾਓਗੇ ਅਤੇ ਇੱਥੇ ਤੁਹਾਨੂੰ ਮੈਂਬਰ ਆਈਡੀ ਦੀ ਚੋਣ ਕਰਨੀ ਪਵੇਗੀ।
● ਇੱਥੇ ਤੁਹਾਨੂੰ ਈ-ਪਾਸਬੁੱਕ (E-passbook) 'ਤੇ ਆਪਣਾ EPF ਬੈਲੇਂਸ ਮਿਲੇਗਾ।
ਇਹ ਵੀ ਪੜ੍ਹੋ: PM Kisan Big Update! ਇਨ੍ਹਾਂ 54,000 ਯੋਗ ਕਿਸਾਨਾਂ ਲਈ ਈ-ਕੇਵਾਈਸੀ ਲਾਜ਼ਮੀ
ਉਮੰਗ ਐਪ ਤੋਂ ਵੀ ਕਰ ਸਕਦੇ ਹੋ ਬੈਲੇਂਸ ਚੈੱਕ
● ਤੁਸੀ ਆਪਣੀ ਉਮੰਗ ਐਪ (UMANG App) ਖੋਲ੍ਹੋ ਅਤੇ EPFO 'ਤੇ ਕਲਿੱਕ ਕਰੋ।
● ਹੁਣ ਦੂਜੇ ਪੰਨੇ 'ਤੇ, ਕਰਮਚਾਰੀ-ਕੇਂਦ੍ਰਿਤ ਸੇਵਾਵਾਂ 'ਤੇ ਕਲਿੱਕ ਕਰੋ।
● ਇੱਥੇ ਤੁਸੀਂ 'View Passbook' 'ਤੇ ਕਲਿੱਕ ਕਰੋ।
● ਹੁਣ ਤੁਸੀਂ ਆਪਣਾ ਯੂ.ਏ.ਐਨ (UAN) ਨੰਬਰ ਅਤੇ ਪਾਸਵਰਡ (OTP) ਨੰਬਰ ਭਰੋ।
● ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ।
● ਇਸ ਤੋਂ ਬਾਅਦ ਤੁਸੀਂ ਆਪਣਾ PF ਬੈਲੇਂਸ ਚੈੱਕ ਕਰ ਸਕਦੇ ਹੋ।
ਐਸਐਮਐਸ ਰਾਹੀਂ ਬੈਲੇਂਸ ਚੈੱਕ ਕਰੋ
● ਜੇਕਰ ਤੁਹਾਡਾ ਯੂ.ਏ.ਐਨ (UAN) ਨੰਬਰ ਈ.ਪੀ.ਐੱਫ.ਓ (EPFO) ਨਾਲ ਰਜਿਸਟਰਡ ਹੈ, ਤਾਂ ਤੁਸੀਂ ਮੈਸੇਜ ਰਾਹੀਂ ਆਪਣੇ PF ਬੈਲੇਂਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
● ਇਸਦੇ ਲਈ ਤੁਹਾਨੂੰ 7738299899 'ਤੇ EPFOHO ਲਿਖ ਕੇ ਭੇਜਣਾ ਹੋਵੇਗਾ।
● ਇਸ ਤੋਂ ਬਾਅਦ ਤੁਹਾਨੂੰ ਮੈਸੇਜ ਰਾਹੀਂ ਪੀਐਫ ਦੀ ਜਾਣਕਾਰੀ ਮਿਲੇਗੀ।
● ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਹਿੰਦੀ ਭਾਸ਼ਾ ਵਿੱਚ ਜਾਣਕਾਰੀ ਚਾਹੁੰਦੇ ਹੋ, ਤਾਂ ਤੁਹਾਨੂੰ EPFOHO UAN ਲਿਖ ਕੇ ਭੇਜਣੀ ਹੋਵੇਗੀ।
● ਪੀਐਫ ਬੈਲੇਂਸ ਜਾਣਨ ਦੀ ਇਹ ਸੇਵਾ ਅੰਗਰੇਜ਼ੀ, ਪੰਜਾਬੀ, ਮਰਾਠੀ, ਹਿੰਦੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਬੰਗਾਲੀ ਵਿੱਚ ਉਪਲਬਧ ਹੈ।
● ਪੀਐਫ ਬੈਲੇਂਸ ਲਈ, ਇਹ ਜ਼ਰੂਰੀ ਹੈ ਕਿ ਤੁਹਾਡਾ ਯੂ.ਏ.ਐਨ (UAN), ਬੈਂਕ ਖਾਤਾ, ਪੈਨ (PAN) ਅਤੇ ਆਧਾਰ (AADHAR) ਲਿੰਕ ਹੋਣਾ ਚਾਹੀਦਾ ਹੈ।
Summary in English: EPFO: Rs 81,000 will come into the account soon, know the date and method of checking