1. Home
  2. ਖਬਰਾਂ

Bhopal Gas Tragedy: ਚਾਰ ਦਹਾਕਿਆਂ ਬਾਅਦ ਵੀ ਲੋਕ ਨਹੀਂ ਭੁੱਲੇ ''ਭੋਪਾਲ ਗੈਸ ਤ੍ਰਾਸਦੀ''

ਇਸ ਤਰ੍ਹਾਂ ਵਾਪਰਿਆ ਦੇਸ਼ ਦਾ ਸਭ ਤੋਂ ਵੱਡਾ ਉਦਯੋਗਿਕ ਹਾਦਸਾ, 16 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਿਆ ਸੀ ਆਪਣੀ ਲਪੇਟ `ਚ...

Priya Shukla
Priya Shukla
ਇਸ ਤਰ੍ਹਾਂ ਵਾਪਰਿਆ ਦੇਸ਼ ਦਾ ਸਭ ਤੋਂ ਵੱਡਾ ਉਦਯੋਗਿਕ ਹਾਦਸਾ

ਇਸ ਤਰ੍ਹਾਂ ਵਾਪਰਿਆ ਦੇਸ਼ ਦਾ ਸਭ ਤੋਂ ਵੱਡਾ ਉਦਯੋਗਿਕ ਹਾਦਸਾ

2-3 ਦਸੰਬਰ 1984 ਦੀ ਰਾਤ ਨੂੰ ਭੋਪਾਲ `ਚ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ (Union Carbide India Ltd) ਦੇ ਕੀਟਨਾਸ਼ਕ ਪਲਾਂਟ `ਚ ਇੱਕ ਰਸਾਇਣਕ ਹਾਦਸਾ ਵਾਪਰਿਆ ਸੀ। ਇਸ ਹਾਦਸੇ `ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ, ਜੇਕਰ ਮਰਨ ਵਾਲਿਆਂ ਦੀ ਗੱਲ ਕਰੀਏ ਤਾਂ ਗਿਣਤੀ 16,000 ਤੋਂ ਵੀ ਵੱਧ ਦੱਸੀ ਜਾਂਦੀ ਹੈ। ਇਸ ਹਾਦਸੇ ਨੂੰ ਅੱਜ 4 ਦਹਾਕੇ ਹੋ ਗਏ ਹਨ, ਪਰ ਲੋਕਾਂ `ਚ ਇਹ ਹਾਦਸਾ ਅਜੇ ਵੀ ਤਾਜ਼ਾ ਹੈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਅੱਜ ਵੀ ਇਸਨੂੰ ਸੋਚ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। 

ਦੱਸ ਦੇਈਏ ਕਿ ਇਸ ਉਦਯੋਗਿਕ ਤਬਾਹੀ ਨੂੰ ਇਤਿਹਾਸ `ਚ ਦੁਨੀਆ ਦੇ ਸਭ ਤੋਂ ਭਿਆਨਕ ਹਾਦਸਿਆਂ `ਚੋਂ ਇੱਕ ਮੰਨਿਆ ਜਾਂਦਾ ਹੈ। 5,00,000 ਤੋਂ ਵੱਧ ਲੋਕਾਂ ਨੂੰ ਮਿਥਾਇਲ ਆਈਸੋਸਾਈਨੇਟ (Methyl Isocyanate) ਗੈਸ ਦਾ ਸਾਹਮਣਾ ਕਰਨਾ ਪਿਆ ਸੀ। ਇਹ ਜ਼ਹਿਰੀਲੀ ਗੈਸ ਪਲਾਂਟ ਦੇ ਨੇੜੇ ਸਥਿਤ ਛੋਟੇ ਕਸਬਿਆਂ `ਚ ਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ `ਚ ਬੜੀ ਤੇਜ਼ੀ ਨਾਲ ਫੈਲੀ। ਇਹ ਕੰਪਨੀ ਅਮਰੀਕੀ ਫਰਮ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੀ ਭਾਰਤੀ ਸਹਾਇਕ ਕੰਪਨੀ ਸੀ। ਲੋਕਾਂ ਦੀ ਮੌਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ ਸੀ ਤੇ ਹਜ਼ਾਰਾਂ ਲੋਕ ਭੋਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗ ਪਏ ਸਨ।

ਇਸ ਹਾਦਸੇ ਦੇ ਨਾਲ ਤੁਰੰਤ ਮੌਤਾਂ ਦੀ ਗਿਣਤੀ 2,259 ਸੀ। 2006 ਵਿੱਚ ਸਰਕਾਰੀ ਹਲਫ਼ਨਾਮੇ ਦੇ ਅਨੁਸਾਰ ਗੈਸ ਲੀਕ ਕਾਰਨ 558125 ਲੋਕ ਜ਼ਖਮੀ ਹੋਏ, ਜਿਨ੍ਹਾਂ `ਚ 38,478 ਅਸਥਾਈ ਤੁਰ `ਤੇ ਜਖ਼ਮੀ ਸਨ ਤੇ ਲਗਭਗ 3,900 ਗੰਭੀਰ ਅਤੇ ਸਥਾਈ ਤੌਰ 'ਤੇ ਜ਼ਖਮੀ ਸਨ। ਇਸਦੇ ਨਾਲ ਹੀ ਦੋ ਹਫ਼ਤਿਆਂ ਦੇ ਅੰਦਰ ਹੀ 8,000 ਲੋਕਾਂ ਦੀ ਮੌਤ ਹੋ ਗਈ ਤੇ ਹੋਰ 8,000 ਜਾਂ ਇਸ ਤੋਂ ਵੱਧ ਲੋਕਾਂ ਦੀ ਹੁਣ ਤੱਕ ਗੈਸ ਨਾਲ ਸਬੰਧਤ ਬਿਮਾਰੀਆਂ ਨਾਲ ਮੌਤ ਹੋ ਗਈ ਹੈ।

ਮੱਧ ਪ੍ਰਦੇਸ਼ ਸਰਕਾਰ ਨੇ ਗੈਸ ਲੀਕ ਵਿੱਚ ਮਾਰੇ ਗਏ 3,787 ਪੀੜਤਾਂ ਦੇ ਪਰਿਵਾਰਕ ਮੈਂਬਰਾਂ ਤੇ 574,366 ਜ਼ਖਮੀ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਸੀ। ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਕਾਰਨ ਬਚੇ ਲੋਕਾਂ ਨੂੰ ਸਾਹ ਦੀਆਂ ਸਮੱਸਿਆਵਾਂ, ਅੱਖਾਂ ਵਿੱਚ ਜਲਣ ਜਾਂ ਅੰਨ੍ਹੇਪਣ ਅਤੇ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਜਾਂਚ ਵਿੱਚ ਪਾਇਆ ਗਿਆ ਕਿ ਘੱਟ ਸਟਾਫ਼ ਵਾਲੇ ਪਲਾਂਟ ਵਿੱਚ ਮਾੜੀ ਕਾਰਵਾਈ ਤੇ ਸੁਰੱਖਿਆ ਪ੍ਰਕਿਰਿਆਵਾਂ ਦੀ ਘਾਟ ਕਾਰਨ ਇਹ ਤ੍ਰਾਸਦੀ ਹੋਈ ਸੀ।

ਇਹ ਵੀ ਪੜ੍ਹੋ: ਮੋਰਬੀ ਪੁਲ ਹਾਦਸੇ ਦਾ ਜ਼ਿੰਮੇਵਾਰ ਕੌਣ? ਓਰੇਵਾ ਗਰੁੱਪ `ਤੇ ਉੱਠੇ ਸਵਾਲ

ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਨੇ ਹਾਦਸੇ ਤੋਂ ਬਾਅਦ 470 ਮਿਲੀਅਨ ਅਮਰੀਕੀ ਡਾਲਰ (US Dollar) ਦਾ ਮੁਆਵਜ਼ਾ ਅਦਾ ਕੀਤਾ ਸੀ। ਪੀੜਤਾਂ ਨੇ ਅਦਾਲਤ ਦਾ ਰੁਖ ਕਰਦੇ ਹੋਏ ਹੋਰ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ। 07 ਜੂਨ ਨੂੰ ਭੋਪਾਲ ਦੀ ਇੱਕ ਅਦਾਲਤ ਨੇ ਇਸ ਹਾਦਸੇ ਦੇ ਮਾਮਲੇ ਵਿੱਚ ਕੰਪਨੀ ਦੇ 7 ਅਧਿਕਾਰੀਆਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਯੂ.ਸੀ.ਸੀ. (UCC) ਦੇ ਪ੍ਰਧਾਨ ਵਾਰੇਨ ਐਂਡਰਸਨ (Warren Anderson) ਇਸ ਕੇਸ ਦੇ ਮੁੱਖ ਦੋਸ਼ੀ ਸਨ ਪਰ ਉਹ ਮੁਕੱਦਮੇ ਲਈ ਪੇਸ਼ ਨਹੀਂ ਹੋਏ ਸਨ।

01 ਫਰਵਰੀ 1992 ਨੂੰ ਭੋਪਾਲ ਅਦਾਲਤ ਨੇ ਐਂਡਰਸਨ ਨੂੰ ਫ਼ਰਾਰ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਐਂਡਰਸਨ ਖਿਲਾਫ 1992 ਅਤੇ 2009 'ਚ ਦੋ ਵਾਰ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਫਿਰ ਸਤੰਬਰ 2014 ਵਿੱਚ ਕੁਦਰਤੀ ਕਾਰਨਾਂ ਕਰਕੇ ਐਂਡਰਸਨ ਦੀ ਮੌਤ ਹੋ ਗਈ ਸੀ ਤੇ ਉਸਨੂੰ ਇਸ ਮਾਮਲੇ ਵਿੱਚ ਕਦੇ ਵੀ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਿਆ।

Summary in English: Even after four decades, people have not forgotten the "Bhopal Gas Tragedy".

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters