ਖੇਤੀਬਾੜੀ ਖੇਤਰ ਵਿਚ ਕਿਸਾਨਾਂ ਨੂੰ ਵਧੇਰੇ ਲਾਭ ਦਿਲਵਾਉਣ ਦੇ ਲਈ ਸਰਕਾਰ ਕਈ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ । ਇਸਦੇ ਲਈ ਨਵੀ ਤਕਨੀਕ ਵਿਕਸਿਤ ਕਰ ਰਹੀ ਹੈ , ਤਾ ਜੋ ਕਿਸਾਨਾਂ ਨੂੰ ਖੇਤੀ ਬਾੜੀ ਨਾਲ ਜੁੜੇ ਕੰਮਾਂ ਦੀ ਜਾਣਕਾਰੀ ਮਿੱਲ ਸਕੇ ।
ਪਰ ਹੁਣ ਵੀ ਕਿਸਾਨਾਂ ਨੂੰ ਨਵੀ ਤਕਨੀਕਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿੱਲ ਪਾਂਦੀ ਹੈ , ਜਿਸਦੇ ਚਲਦੇ ਖੇਤੀ ਉਤਪਾਦਾਂ ਵਿਚ ਘਾਟ ਆ ਜਾਂਦੀ ਹੈ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਤੋਂ ਵਧ ਦਾਮ ਵੀ ਨਹੀਂ ਮਿੱਲ ਪਾਂਦੇ ਹਨ । ਇਹਨਾਂ ਮੁਸ਼ਕਲਾਂ ਤੋਂ ਕਿਸਾਨਾਂ ਨੂੰ ਰਾਹਤ ਦਿਲਵਾਉਣ ਦੇ ਲਈ ਖੇਤੀ ਅਤੇ ਸਹਿਕਾਰਿਤਾ ਵਿਭਾਗ , ਖੇਤੀ ਮੰਤਰਾਲੇ , ਭਾਰਤ ਸਰਕਾਰ ਨੇ ਦੇਸ਼ ਦੇ ਸਾਰੇ ਰਾਜ ਵਿਚ ਕਿਸਾਨ ਕਾਲ ਸੈਂਟਰ (KISAN CALL CENTRE ) ਸ਼ੁਰੂ ਕਰਨ ਦਾ ਫੈਸਲਾ ਲੀਤਾ ਸੀ । ਇਹਨਾਂ ਕਾਲ ਸੈਂਟਰ ਦੇ ਜ਼ਰੀਏ ਕਿਸਾਨਾਂ ਨੂੰ ਉੱਚ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ ।
ਇਸੀ ਲੜੀ ਵਿਚ ਝਾਰਖੰਡ ਦੀ ਗੱਲ ਕਰੀਏ , ਤਾਂ ਕਿਸਾਨਾਂ ਨੂੰ ਖੇਤੀ ਤਕਨੀਕਾਂ ਦੀ ਉਚਿਤ ਜਾਣਕਾਰੀ ਨਾ ਹੋਣ ਕਾਰਣ ਫ਼ਸਲਾਂ ਤੋਂ ਵੱਧ ਲਾਭ ਨਹੀਂ ਮਿਲ ਪਾਂਦਾ ਹੈ । ਇਹਦਾ ਵਿਚ ਝਾਰਖੰਡ ਸਰਕਾਰ ਕਿਸਾਨਾਂ ਅਤੇ ਪਸ਼ੂਪਾਲਕਾਂ ਲਈ ਕਾਲ ਸੈਂਟਰ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਿਚ ਕਿਸਾਨ ਅਤੇ ਪਸ਼ੂਪਾਲਕਾ ਨੂੰ ਫੋਨ ਤੇ ਹੀ ਖੇਤੀ ਅਤੇ ਪਸ਼ੂਪਾਲਣ ਨਾਲ ਜੁੜੀ ਸਾਰੀ ਜਾਣਕਾਰੀ ਮਿੱਲ
ਸਕੇਗੀ ।
ਜਾਣਕਾਰੀ ਦੇ ਅਨੁਸਾਰ , ਤਿੰਨ ਸਾਲਾਂ ਦੇ ਲਈ ਕਿਸਾਨ ਕਾਲ ਸੈਂਟਰ ਸੰਚਾਲਤ ਕੀਤੇ ਜਾਣਗੇ । ਇਸਦੇ ਇਲਾਵਾ ਕਿਸਾਨ ਕਾਲ ਸੈਂਟਰ ਦੇ ਸੰਚਾਲਤ ਦੇ ਨਾਲ-ਨਾਲ ਕਿਸਾਨ ਕਾਲ ਸੈਂਟਰ ਦੇ ਲਈ ਵੈੱਬ ਅਧਾਰਤ ਪੋਰਟਲ ਤੇ ਵੀ ਵਿਕਸਤ ਕੀਤਾ ਜਾਏਗਾ। ਵਿਭਾਗ ਦੀ ਤਰਫ ਤੋਂ ਇਸ ਕੰਮ ਨੂੰ ਪੂਰਾ ਕਰਨ ਦੀ ਸ਼ੁਰੁਆਤ ਹੋ ਗਈ ਹੈ। ਇਸ ਦੇ ਲਈ RFP (Request For Proposal ) ਵੀ ਜਾਰੀ ਕੀਤਾ ਗਿਆ ਹੈ ।
ਇਸ ਲਿੰਕ ਤੇ ਮਿਲੇਗੀ ਵਧੇਰੀ ਜਾਣਕਾਰੀ ( More Information Will Be Found On This Link )
ਤੁਹਾਨੂੰ ਦੱਸ ਦੇਈਏ ਕਿ ਕਾਲ ਸੈਂਟਰ ਦੇ ਲਈ ਜਿਸ ਪੇਸ਼ੇਵਰ ਸਲਾਹਕਾਰ ਦੀ ਚੋਣ ਹੋਵੇਗੀ, ਉਸ ਤੋਂ ਕਿਸਾਨਾਂ ਦੇ ਲਈ ਹੈਲਪਲਾਈਨ, ਸਰਵੇ ਅਤੇ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਨੂੰ ਵੀ ਕਾਲ ਸੈਂਟਰ ਦੇ ਜਰੀਏ ਸੰਭਾਲਣਾ ਪਵੇਗਾ । ਇਸਦੇ ਇਲਾਵਾ ਕਾਲ ਸੈਂਟਰ ਦੇ ਲਈ ਜੋ ਪੋਰਟਲ ਤਿਆਰ ਕੀਤਾ ਜਾਵੇਗਾ , ਉਸ ਨੂੰ ਬਣਾਉਣ ਦੀ ਜ਼ਿੱਮੇਦਾਰੀ ਵੀ ਉਸ ਸਲਾਹਕਾਰ ਦੀ ਹੀ ਹੋਵੇਗੀ । ਜੋ ਵੀ ਫਰਮ ਇਸ ਦੇ ਲਈ ਦਿਲਚਸਪੀ ਰੱਖਦੇ ਹਨ ਉਹ ਬੋਲੀ ਜਮਾਂ ਕਰ ਸਕਦੇ ਹਨ । ਇਸਦੇ ਲਈ ਇਸਦੀ ਆਖਰੀ ਮਿਤੀ 15 ਦਸੰਬਰ ,2021 ਤਹਿ ਕੀਤੀ ਗਈ ਹੈ । ਇਸਦੇ ਲਈ ਸਲਾਹਕਾਰ , ਅਜੈਂਸੀ ਨੂੰ ਆਨਲਾਈਨ ਹੀ ਇਸਨੂੰ ਜਮਾਂ ਕਰਨ ਨੂੰ ਕਿਹਾ ਗਿਆ ਹੈ । ਤੁਸੀ ਵਧੇਰੀ ਜਾਣਕਾਰੀ ਲੈਣ ਲਈ ਇਸਦੀ ਅਧਿਕਾਰਿਕ ਲਿੰਕ ਤੇ ਜਾ ਕੇ ਵਿਜਿਟ ਕਰ ਸਕਦੇ ਹੋ ।
ਇਹ ਵੀ ਪੜ੍ਹੋ : ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲੇਗਾ 25 ਲੱਖ ਤੱਕ ਦਾ ਕਰਜ਼ਾ, ਇਹ ਹੈ ਅਰਜ਼ੀ ਦੀ ਪ੍ਰਕਿਰਿਆ
Summary in English: Every important information related to agriculture and animal husbandry will be available in Kisan Call Center, know how?