ਨੌਜਵਾਨਾਂ ਵਿੱਚ ਸਰਕਾਰੀ ਨੌਕਰੀ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ। ਇਸ ਮੰਗ ਨੂੰ ਪੂਰਾ ਕਰਨ ਦੇ ਲਈ ਸਰਕਾਰ ਨਵੇ-ਨਵੇ ਵਿਭਾਗਾਂ ਚ ਨੌਕਰੀਆਂ ਕੱਢਦੀ ਰਹਿੰਦੀ ਹੈ। ਇਸ ਵਾਰ ਸਰਕਾਰ ਨੇ ਇਹਨਾਂ 5 ਵਿਭਾਗਾਂ ਵਿੱਚ ਨੌਕਰੀਆਂ ਕੱਢੀਆਂ ਹੱਨ। ਚਾਹਵਾਨ ਉਮੀਦਵਾਰ ਆਪਣੀ ਯੋਗਤਾ ਦੇ ਅਨੁਕੂਲ ਇਹਨਾਂ 5 ਵਿਭਾਗਾਂ ਵਿਚੋਂ ਕਿਸੇ ਵੀ ਵਿਭਾਗ ਵਿੱਚ ਅਰਜ਼ੀ ਦੇ ਸਕਦੇ ਹਨ।
ਇਨ੍ਹਾਂ 5 ਵਿਭਾਗਾਂ ਵਿੱਚ ਸ਼ਾਨਦਾਰ ਨੌਕਰੀਆਂ:
1. ਬਿਹਾਰ ਤਕਨੀਕੀ ਸੇਵਾ ਕਮਿਸ਼ਨ(BTSC): ਬਿਹਾਰ ਤਕਨੀਕੀ ਸੇਵਾ ਕਮਿਸ਼ਨ ਨੇ ਸਹਾਇਕ ਨਰਸ ਦਾਈ(ANM- Assistant Nurse Midwifery) ਦੀਆਂ 10,709 ਭਰਤੀਆਂ ਜਾਰੀ ਕੀਤੀਆਂ ਹਨ। ਦਿਲਚਸਪੀ ਲੈਣ ਵਾਲੇ ਉਮੀਦਵਾਰ nic.in ਦੀ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 1 ਸਿਤੰਬਰ 2022 ਹੈ।
2. ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ: ਬੀਬੀਨਗਰ ਨੇ ਗਰੁੱਪ ਏ ਫੈਕਲਟੀ ਦੇ ਲਈ ਭਰਤੀ ਕੱਢੀਆਂ ਹਨ। ਜਿਸ ਵਿੱਚ ਪ੍ਰੋਫੈਸਰਾਂ ਦੀਆਂ ਕੁੱਲ 36 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਨਾਲ ਕੀਤੀ ਜਾ ਰਹੀ ਹੈ। ਔਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ 24 ਅਗਸਤ ਤੇ ਔਫਲਾਈਨ ਦੀ 31 ਅਗਸਤ ਰੱਖੀ ਗਈ ਹੈ।
3. ਭਾਰਤੀ ਤਕਨਾਲੋਜੀ ਸੰਸਥਾ: ਮੰਡੀ ਵਿੱਚ ਰਜਿਸਟ੍ਰਾਰ ਅਤੇ ਹੋਰ ਗੈਰ-ਸਿੱਖਿਆ ਪਦਾਂ ਲਈ ਕੁੱਲ 16 ਭਰਤੀਆਂ ਕੱਢੀਆਂ ਗਈਆਂ ਹਨ। ਅਰਜ਼ੀ ਦੀ ਅੰਤਿਮ ਮਿਤੀ 27 ਅਗਸਤ 2022 ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
4. ਐੱਸ.ਐੱਸ.ਸੀ (SSC): ਐੱਸ.ਐੱਸ.ਸੀ ਨੇ ਜੂਨੀਅਰ ਇੰਜੀਨੀਅਰਾਂ ਦੇ ਪਦ ਲਈ ਭਰਤੀਆਂ ਕੱਢੀਆਂ ਹਨ। ਉਮੀਦਵਾਰਾਂ ਨੂੰ ਨੌਕਰੀ ਲੱਗਣ ਤੇ 1 ਲੱਖ ਰੁਪਏ ਮਹੀਨਾ ਤਨਖਾਹ ਮਿਲੇਗੀ। ਭਰਤੀ ਭਰਨ ਦੀ ਆਖਰੀ ਮਿਤੀ 3 ਸਿਤੰਬਰ ਹੈ। ਚਾਹਵਾਨ ਉਮੀਦਵਾਰ ਐੱਸ.ਐੱਸ.ਸੀ ਦੀ ਵੈਬਸਾਈਟ `ਤੇ ਜਾ ਕ ਅਰਜ਼ੀ ਦੇ ਸਕਦੇ ਹਨ।
5. ਭਾਰਤੀ ਕੋਸਟ ਗਾਰਡ (ICG): ਭਾਰਤੀ ਕੋਸਟ ਗਾਰਡ ਨੇ ਸਹਾਇਕ ਕਮਾਂਡੈਂਟ ਦੇ ਅਹੁਦੇ ਲਈ ਕੁੱਲ 71 ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਉਮੀਦਵਾਰ ਆਈਸੀਜੀ ਦੀ ਵੈੱਬਸਾਈਟ 'ਤੇ ਜਾ ਕੇ ਔਨਲਾਈਨ ਐਪਲੀਕੇਸ਼ਨ(Online Application) ਭਰ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ 17 ਅਗਸਤ, 2022 ਤੋਂ ਸ਼ੁਰੂ ਹੋਵੇਗੀ। ਅਰਜ਼ੀ ਫਾਰਮ ਜਮ੍ਹਾ ਕਰਨ ਦੀ ਅੰਤਿਮ ਮਿਤੀ 07 ਸਤੰਬਰ, 2022 ਹੈ।
Summary in English: Excellent job released in 5 departments for 12th pass and graduates, can earn 1 lakh per month.