ਕੜਾਕੇ ਦੀ ਠੰਡ ਕਾਰਨ ਪੰਜਾਬ ਵਿੱਚ ਇਸ ਸਮੇਂ ਸ਼ਿਮਲਾ ਵਰਗੇ ਹਾਲਾਤ ਬਣੇ ਹੋਏ ਹਨ, ਅਜਿਹੇ ਵਿੱਚ ਪੀਏਯੂ ਨੇ ਫ਼ਸਲਾਂ ਅਤੇ ਪਸ਼ੂਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਹੈ।
ਮੌਸਮ ਵਿੱਚ ਆ ਰਹੀ ਤਬਦੀਲੀ ਨੂੰ ਦੇਖਦਿਆਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਲੋੜੀਂਦੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ, ਤਾਂ ਜੋ ਕਿਸਾਨਾਂ ਅਤੇ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਲੋਕਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸੀ ਲੜੀ ਨੂੰ ਬਰਕਰਾਰ ਰੱਖਦਿਆਂ ਪੀਏਯੂ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਕੜਾਕੇ ਦੀ ਠੰਡ ਕਾਰਨ ਪੰਜਾਬ ਵਿੱਚ ਇਸ ਸਮੇਂ ਸ਼ਿਮਲਾ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਇਸਦਾ ਅਸਰ ਫਸਲਾਂ ਤੇ ਪਸ਼ੂਆਂ 'ਤੇ ਪੈਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪੀ.ਏ.ਯੂ. ਕਿਸਾਨ ਕਲੱਬ ਰਜਿ. ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 50 ਦੇ ਕਰੀਬ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਡਾ. ਕੁਲਦੀਪ ਸਿੰਘ ਨੇ ਮੈਂਬਰ ਸਹਿਬਾਨ ਦਾ ਸਵਾਗਤ ਕਰਕੇ ਅਤੇ ਕਲੱਬ ਦੀਆਂ ਗਤੀਵਿਧੀਆਂ ਜਾਣ ਕੇ ਕੀਤੀ।
ਇਸ ਤੋਂ ਬਾਅਦ ਕੀਟ ਵਿਗਿਆਨ ਵਿਭਾਗ ਦੇ ਡਾ. ਯੁਵਰਾਜ ਸਿੰਘ ਪਾਂਧਾ ਨੇ ਕਿਸਾਨਾਂ ਨੂੰ ਕੀਟਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਖੇਤੀ ਜੰਗਲਾਤ ਵਿਭਾਗ ਦੇ ਡਾ. ਨਵਨੀਤ ਕੌਰ ਨੇ ਕਿਸਾਨਾਂ ਨੂੰ ਰਵਾਇਤੀ ਖੇਤੀ ਫਸਲਾਂ ਤੋਂ ਇਲਾਵਾ ਰੁੱਖਾਂ ਅਤੇ ਇਹਨਾਂ ਦੀ ਪੈਦਾਵਾਰ ਤੋਂ ਹੋਣ ਵਾਲੇ ਮੁਨਾਫੇ ਬਾਰੇ ਦਸਿਆ।
ਇਹ ਵੀ ਪੜ੍ਹੋ : Good News! ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੂੰ ਵੱਕਾਰੀ ਫੈਲੋਸ਼ਿਪ ਨਾਲ ਨਿਵਾਜ਼ਿਆ
ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿਖਿਆਂ ਵਿਭਾਗ ਦੇ ਮੂੱਖੀ ਡਾ. ਰਾਕੇਸ਼ ਕੁਮਾਰ ਨੇ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆ ਦੀ ਰੋਕਥਾਮ ਅਤੇ ਠੰਡ ਤੋਂ ਬਚਾਉਣ ਦੇ ਢੰਗਾ ਬਾਰੇ ਦਸਿਆ। ਇਸ ਤੋਂ ਬਾਅਦ ਫਲ ਵਿਗਿਆਨ ਵਿਭਾਗ ਦੇ ਡਾ. ਜਸਵਿੰਦਰ ਸਿੰਘ ਬਰਾੜ ਨੇ ਸਰਦੀਆਂ ਵਿਚ ਬਾਗਾਂ ਦੀ ਸਾਂਭ-ਸੰਭਾਲ ਅਤੇ ਫਲਾਂ ਦੇ ਗੁਣਾਂ ਤੋਂ ਜਾਣੂ ਕਰਵਾਇਆ।
ਆਖਿਰ ਵਿੱਚ ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਨੇ ਆਏ ਹੋਏ ਕਿਸਾਨਾਂ ਨੂੰ ਸਿਹਤਮੰਦ ਜੀਵਨ ਬਾਰੇ ਜਾਣਕਾਰੀ ਦਿੱਤੀ। ਸ.ਅਮਰਿੰਦਰ ਸਿੰਘ ਪੁਨੀਆ ਨੇ ਸਾਰੇ ਆਏ ਹੋਏ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਹੋ ਜਾਓ ਤਿਆਰ, 8 ਤੋਂ 10 ਜਨਵਰੀ ਤੱਕ ਮੀਂਹ ਤੇ ਬਰਫਬਾਰੀ ਦੇ ਆਸਾਰ, ਲੋਹੜੀ 'ਤੇ ਫਿਰ ਲੁੜਕੇਗਾ ਪਾਰਾ
ਜਾਣਕਾਰੀ ਲਈ ਦੱਸ ਦੇਈਏ ਕਿ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਇਸ ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਡਾ. ਲਵਲੀਸ਼ ਗਰਗ ਇਸ ਪ੍ਰੋਗਰਾਮ ਦੇ ਕੁਆਰਡਿਨੇਟਰ ਰਹੇ।
Summary in English: Fall mercury in Punjab, take special care of crops and animals: Advice from PAU